ਅਪ੍ਰੈਲ 2024 ਪ੍ਰੀਖਿਆ ਵਿੱਚ ਕੇ.ਆਈ.ਐਮ.ਟੀ ਦੇ ਵਿਦਿਆਰਥੀ ਚਮਕੇ” , ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਸਾਲ 2024 ਦੀਆਂ ਸਮੁੱਚੀਆਂ ਪੁਜ਼ੀਸ਼ਨਾਂ ਦਾ ਐਲਾਨ ਕੀਤਾ

 ਲੁਧਿਆਣਾ (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵੂਮੈਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀਆਂ ਕੁੱਲ 08 ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਬਹੁਤ ਸਾਰੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਵੱਡਮੁੱਲਾ ਗਿਆਨ ਅਤੇ ਸਹਿਯੋਗ ਦੇਣ ਲਈ ਸੰਸਥਾ ਦਾ ਧੰਨਵਾਦ ਕੀਤਾ। ਡਾਇਰੈਕਟਰ ਡਾ: ਹਰਪ੍ਰੀਤ ਕੌਰ ਅਤੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਵੱਖ-ਵੱਖ ਕੋਰਸਾਂ ਤੋਂ ਯੂਨੀਵਰਸਿਟੀ ਦੇ ਇਸ ਅਨੁਸਾਰ ਹਨ:
ਬੀਬੀਏ 2021-2024 ਬੈਚ- ਕਨਿਸ਼ਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਐਮਬੀਏ 2022-2024 ਬੈਚ- ਆਇਸ਼ਾ ਖਾਤੂਨ ਨੇ  ਪਹਿਲਾ ਸਥਾਨ ਅਤੇ ਮੰਜੂ ਨੇ   9ਵਾਂ ਸਥਾਨ ਹਾਸਲ ਕੀਤਾ।
ਬੀ.ਕਾਮ (ਆਨਰਜ਼) 2021-2024 ਬੈਚ- ਨੇਹਾ ਯਾਦਵ ਨੇ 5ਵਾਂ ਸਥਾਨ ਹਾਸਲ ਕੀਤਾ । ਐਮਸੀਏ 2022-2024 ਬੈਚ-ਇਸ਼ਿਕਾ ਨੇ 6ਵਾਂ ਸਥਾਨ, ਹਰਸ਼ੀਤ ਕੌਰ ਨੇ 8.7 ਸੀਜੀਪੀਏ ਨਾਲ 8ਵਾਂ ਅਤੇ ਨੀਤਿਕਾ ਸ਼ਰਮਾ ਨੇ 9ਵਾਂ ਸਥਾਨ ਹਾਸਲ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਕਾ ਨਨਕਾਣਾ ਸਾਹਿਬ
Next articleਬਾਹਰਵੀਂ ਕਲਾਸ ਦੇ ਬੱਚਿਆਂ ਲਈ ਵਿਦਾਇਗੀ ਪਾਰਟੀ ਸਮਾਰੋਹ ਕੀਤਾ ਗਿਆ