ਕਪੂਰਥਲਾ (ਕੌੜਾ) (ਸਮਾਜ ਵੀਕਲੀ): ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ ਸਾਰੰਗਲ ਨੇ ਦੱਸਿਆ ਕਿ ਉਦਯੋਗਿਕ ਸਿੱਖਿਆ ਸਿਖਲਾਈ ਸੰਸਥਾਵਾਂ (ਆਈ.ਟੀ.ਆਈ) ਦੇ ਪਾਸ ਸਿਖਿਆਰਥੀਆਂ ਲਈ ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ 21 ਅਪਰੈਲ ਨੂੰ ਆਰ.ਸੀ.ਐਫ ਹੁਸੈਨਪੁਰ ਕਪੂਰਥਲਾ ਵਿਖੇ ਇੱਕ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਜਾ ਰਿਹਾ ਹੈ । ਜਿਸਦਾ ਜ਼ਿਲ੍ਹੇ ਦੇ ਆਈ.ਟੀ.ਆਈ ਪਾਸ ਸਿੱਖਿਆਰਥੀ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਮੇਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰ.ਸੀ.ਐਫ ਕਪੂਰਥਲਾ ਵਿੱਚ ਅਪ੍ਰੈਂਟਿਸਸ਼ਿਪ ਲਈ ਅਲੱਗ—ਅਲੱਗ ਟਰੇਡਾਂ ਦੀਆ ਕੁੱਲ 550 ਅਸਾਮੀਆਂ ਹਨ ਜਿਨ੍ਹਾਂ ਵਿੱਚ ਫਿਟਰ, ਵੈਲਡਰ, ਮਸ਼ੀਨਿਸਟ, ਪੇਂਟਰ, ਕਾਰਪੇਂਟਰ, ਮਕੈਨਿਕ(ਮੋਟਰ ਵਹੀਕਲ),ਇਲੈਕਟ੍ਰਿਸ਼ਨ,ਇਲਕਟ੍ਰੋਨਿਕਸ ਮਕੈਨਿਕ, ਏ.ਸੀ. ਐਂਡ ਰੈਫੀਜਰੇਟਰ ਮਕੈਨਿਕ ਟਰੇਡਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਭਾਗ ਲੈਣ ਲਈ ਪ੍ਰਾਰਥੀ ਵਿਭਾਗ ਦੀ ਵੈਬਸਾਈਟ https://www.apprenticeshipindia.gov.in/ ਤੇ ਆਨ—ਲਾਈਨ ਰਜਿਸਟੇ੍ਰਸ਼ਨ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਾਰਥੀ ਦੀ ਰਜਿਸਟੇ੍ਰਸ਼ਨ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਕਪੂਰਥਲਾ ਵਿਖੇ ਹੋਣੀ ਲਾਜ਼ਮੀ ਹੋਵੇਗੀ ਬਿਨ੍ਹਾਂ ਰਜਿਸਟੇ੍ਰਸ਼ਨ ਐਂਟਰੀ ਨਹੀਂ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਪ੍ਰਾਰਥੀ ਦੀ ਯੋਗਤਾ ਦਸਵੀਂ ਪਾਸ 50# ਨਾਲ ਅਤੇ IT (NCVT) ਸਰਟੀਫਿਕੇਟ ਹੀ ਹੋਣਾ ਚਾਹੀਦੀ ਹੈ। ਪ੍ਰਾਰਥੀ ਦੀ ਉਮਰ (UR 15-24, OBC 15-24, SC 15-29, PWD 15-34 EXsm 15-34)) ਹੋਣੀ ਚਾਹੀਦੀ ਹੈ। ਪ੍ਰਾਰਥੀ ਆਪਣੀ ਆਨ—ਲਾਈਨ ਐਪਲੀਕੇਸ਼ਨ ਦੀ ਹਾਰਡ ਕਾਪੀ ਦੇ ਨਾਲ ਆਪਣੀ ਯੋਗਤਾ, ਜਾਤੀ ਦੇ ਅਸਲ ਸਰਟੀਫਿਕੇਟ, ਇੱਕ ਸੈਟ ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਜਰੂਰੀ ਹੋਵੇਗਾ ।
ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਰਥੀ ਮੇਲੇ ਵਾਲੇ ਦਿਨ ਆਪਣਾ ਐਪਲੀਕੇਸ਼ਨ ਫਾਰਮ ਪੰਜਾਬੀ ਵਿੱਚ ਭਰ ਨਾਲ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਜਾਂ 94633—65283, 94634—58931 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly