(ਸਮਾਜ ਵੀਕਲੀ)- ਮਾਂ ਸਾਨੂੰ ਨੌ ਮਹੀਨੇ ਆਪਣੇ ਪੇਟ ਵਿੱਚ ਰੱਖਦੀ ਹੈ। ਫ਼ਿਰ ਸਾਨੂੰ ਜਨਮ ਦਿੰਦੀ ਹੈ ਅਤੇ ਸਾਨੂੰ ਪਾਲ ਪਲੋਸ ਕੇ ਵੱਡਾ ਕਰਦੀ ਹੈ। ਪਰ ਜਦੋਂ ਬੱਚਾ ਕਮਾਉਣ ਲੱਗ ਜਾਵੇ ਫਿਰ ਉਹੀ ਬੱਚਾ ਆਪਣੀ ਮਾਂ ਦੀ ਕਦਰ ਨਹੀਂ ਕਰਦਾ। ਮਾਂ ਇੱਕ ਉਹ ਇਨਸਾਨ ਹੈ ਜੋ ਆਪਣੇ ਬੱਚੇ ਲਈ ਕੁਝ ਵੀ ਕਰ ਸਕਦੀ ਹੈ। ਜੇਕਰ ਬੱਚੇ ਦੇ ਸੱਟ ਲੱਗ ਜਾਵੇ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਦਰਦ ਹੁੰਦਾ ਹੈ। ਜਦੋਂ ਬੱਚਾ ਘਰ ਟਾਇਮ ਨਾਲ ਨਾ ਆਵੇ ਅਤੇ ਰੋਟੀ ਨਾ ਖਾਵੇ ਤਾਂ ਮਾਂ ਨੂੰ ਫਿਕਰ ਹੋ ਜਾਂਦੀ ਹੈ। ਬੱਚਾ ਬਿਨਾ ਦਸੇ ਘਰ ਤੋਂ ਬਾਹਰ ਚਲਾ ਜਾਵੇ ਤਾਂ ਵੀ ਇੱਕ ਮਾਂ ਨੂੰ ਬੱਚੇ ਦੇ ਵਾਪਸ ਘਰ ਆਉਣ ਤੱਕ ਫਿਕਰ ਰਹਿੰਦੀ ਹੈ। ਮਾਂ ਆਪਣੇ ਤੋਂ ਪਹਿਲਾਂ ਆਪਣੇ ਬੱਚੇ ਲਈ ਰੱਬ ਤੋ ਦੁਆ ਮੰਗਦੀ ਹੈ। ਆਪਣੇ ਤੋਂ ਪਹਿਲਾਂ ਬੱਚੇ ਦੀ ਇੱਛਾ ਪੂਰੀ ਕਰਦੀ ਹੈ। ਮਾਂ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਆਪਣੇ ਬੱਚੇ ਦੀਆਂ ਖੁਸ਼ੀਆਂ ਪੂਰੀਆਂ ਕਰਦੀ ਹੈ। ਜਦੋਂ ਬੱਚਾ ਵੱਡਾ ਹੁੰਦਾ ਹੈ ਕਮਾਉਣ ਲੱਗ ਜਾਂਦਾ ਹੈ ਘਰ ਤੋਂ ਬਾਹਰ ਰਹਿਣ ਲੱਗ ਜਾਂਦਾ ਹੈ ਤਾਂ ਵਾਪਸ ਘਰ ਆਉਣ ਤੇ ਸਾਰੇ ਪੁੱਛਦੇ ਹਨ ਵੀ ਮਹੀਨੇ ਵਿੱਚ ਕਿੰਨਾ ਕੁ ਕਮਾ ਲੈਂਣਾ ਹੈ ਪਰ ਇੱਕ ਮਾਂ ਹੀ ਆ ਜਿਹੜੀ ਬੱਚੇ ਨੂੰ ਗਲ ਲਾ ਕੇ ਪੁੱਛਦੀ ਆ ਵੀ ਪੁੱਤ ਰੋਟੀ ਟਾਇਮ ਨਾਲ ਖਾ ਲੈਂਣਾ ਹੈ। ਇਸ ਲਈ ਮਾਂ ਤੋਂ ਬਿਨਾਂ ਕੋਈ ਆਪਣਾ ਨਹੀਂ। ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ। ਇੱਕ ਮਾਂ ਹੀ ਆ ਜਿਸ ਦਾ ਕਰਜ਼ਾ ਅਸੀਂ ਸਾਰੀ ਜ਼ਿੰਦਗੀ ਵਿੱਚ ਵੀ ਨਹੀਂ ਉਤਾਰ ਸਕਦੇ। ਇਸ ਲਈ ਮੇਰੀ ਮਾਂ ਮੇਰਾ ਰੱਬ ।
ਰੋਹਨਪੀ੍ਤ ਸਿੰਘ
ਕਲਾਸ:ਦਸਵੀਂ
ਸਰਕਾਰੀ ਹਾਈ ਸਕੂਲ ਚਕੇਰੀਆ (ਮਾਨਸਾ)