ਸਰਕਾਰੀ ਐਲੀਮੈਂਟਰੀ ਸਕੂਲ ਛੰਨਾ ਸ਼ੇਰ ਸਿੰਘ ਵਿਖੇ ਸਹਿਯੋਗੀ ਅਧਿਆਪਕਾ  ਨੀਲਮ ਕੁਮਾਰੀ  ਨੂੰ ਨਿਯੁਕਤੀ ਪੱਤਰ ਦਿੱਤਾ

ਨਿਯੁਕਤੀ ਪੱਤਰ ਮਿਲਣ ਤੇ ਨੀਲਮ ਕੁਮਾਰੀ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਖੁਸ਼ੀ ਕੀਤੀ ਸਾਂਝੀ

 ਕਪੂਰਥਲਾ , 28 ਜੁਲਾਈ (ਕੌੜਾ)– ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਦੇ ਦ੍ਰਿੜ੍ਹ ਇਰਾਦੇ ਸਦਕਾ ਕੀਤੇ ਵਾਅਦੇ ਨੂੰ ਵਫ਼ਾ ਕਰਦੇ ਹੋਏ , ਅੱਜ ਸਾਲਾਂ ਤੋਂ ਪੱਕੇ ਰੋਜ਼ਗਾਰ ਦੀ ਉਡੀਕ ਕਰਦੇ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸੇ ਲੜੀ  ਤਹਿਤ ਵਿਭਾਗ ਦੇ ਹੁਕਮਾਂ ਤਹਿਤ  ਸਰਕਾਰੀ ਪ੍ਰਾਇਮਰੀ ਸਕੂਲ ਛੰਨਾ ਸ਼ੇਰ ਸਿੰਘ ਵਿਖੇ ਸਹਿਯੋਗੀ ਅਧਿਆਪਕਾ  ਨੀਲਮ ਕੁਮਾਰੀ  ਨੂੰ ਉਹਨਾਂ ਦਾ ਨਿਯੁਕਤੀ ਪੱਤਰ ਮੁੱਖ ਅਧਿਆਪਕ ਅਵਤਾਰ ਸਿੰਘ ਵੱਲੋਂ ਰਛਪਾਲ ਸਿੰਘ ਵੜੈਚ, ਇੰਦਰਜੀਤ ਸਿੰਘ ਬਿਧੀਪੁਰ,ਪਰਮਵੀਰ ਕੌਰ , ਮਨਪ੍ਰੀਤ ਕੌਰ, ਚੇਅਰਮੈਨ ਮੰਗਾਂ ਸਿੰਘ ਆਦਿ ਦੀ ਹਾਜ਼ਰੀ ਵਿੱਚ ਸੌਪਿਆ ਗਿਆ।ਇਸ ਦੌਰਾਨ ਸਮੂਹ ਸਟਾਫ਼ ਵੱਲੋਂ ਨੀਲਮ ਕੁਮਾਰੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਹਨਾਂ ਸਨਮਾਨਿਤ ਕੀਤਾ ਗਿਆ।

ਨੀਲਮ ਕੁਮਾਰੀ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਇਹ ਸੁਭਾਗਾ ਸਮਾਂ ਉਹਨਾਂ ਨੂੰ ਕੀਤੇ ਸਖਤ ਸਘੰਰਸ਼ ਦੀ ਜਿੱਤ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਇਸ ਖੁਸ਼ੀ ਭਰੇ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ  ਨੂੰ ਸਟੇਸ਼ਨਰੀ ਦੀ ਵੰਡ ਕਰਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਠਿੰਡਾ ਜ਼ਿਲ੍ਹੇ ਦੇ 621 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ*
Next articleਜਿਆਦਾ ਬਾਰਿਸ਼ ਹੋਣ ਨਾਲ ਡਿੱਗੀ ਘਰ ਦੀ ਛੱਤ