(ਸਮਾਜ ਵੀਕਲੀ)
ਵੇ ਸੱਜਣਾ! ਹਾੜਾ ਦੋ ਪਲ ਹੋਰ ਤੂੰ ਠਹਿਰਜਾ
ਮਿਟੀ ਨਹੀਂ ਭੁੱਖ ਮੇਰੀ,ਕਰਕੇ ਦੀਦਾਰ ਯਾਰਾ
ਪੁੱਛਿਆ ਨੀ ਹਾਲ ਤੇਰੇ ਸ਼ਹਿਰ ਦਾ
ਵੇ ਸੱਜਣਾ! ਹਾੜਾ ਦੋ ਪਲ ਹੋਰ ਤੂੰ ਠਹਿਰਜਾ
ਤੂੰ ਸੋਹਣਾ ‘ਤੇ ਸੁਨੱਖਾ,ਮੈਨੂੰ ਜਾਨ ਤੋਂ ਪਿਆਰਾ ਏਂ
ਸੋਹਲ ਜਿਹੀ ਜਿੰਦੜੀ ਦਾ, ਤੂੰ ਮਿੱਤਰਾ ਸਹਾਰਾ ਏਂ
ਸੀਤ ਕਿਨਾਰਾ ਠੰਡਾ, ਵੱਗਦੀ ਵੇ ਨਹਿਰ ਦਾ
ਵੇ ਸੱਜਣਾ! ਹਾੜਾ ਦੋ ਪਲ,,,,,
ਮਹਿੰਗੇ ਦੀਦਾਰ ਤੇਰੇ, ਉਡੀਕਾਂ ਪਿੱਛੋਂ ਹੋਏ ਵੇ
ਹੰਝੂਆਂ ਦੇ ਹਾਰ ਚੰਨਾ, ਅਸੀਂ ਬੜੇ ਹੀ ਪਰੋਏ ਵੇ
ਸ਼ੁਕਰ ਮਨਾਵਾਂ ਦਿਲੋਂ, ਆ ਪਿਛਲੇ ਜੇ ਪਹਿਰ ਦਾ
ਵੇ ਸੱਜਣਾ! ਹਾੜਾ ਦੋ ਪਲ,,,,,
ਸਵਰਗ ਦਾ ਝੂਟਾ,ਤੇਰੀ ਗਲਵੱਕੜੀ ਦਾ ਨਿੱਘ ਵੇ
ਬਾਗੋਬਾਗ਼ ਹੋ ਗਿਆ, ਮੇਰਾ ਤੱਤੜੀ ਦਾ ਚਿੱਤ ਵੇ
ਤੇਰਾ ਸੋਹਣਾ ਹੱਥ,ਮੇਰੀਆਂ ਜ਼ੁਲਫਾਂ ‘ਚ ਲਹਿਰਦਾ
ਵੇ ਸੱਜਣਾ! ਹਾੜਾ ਦੋ ਪਲ,,,,,
ਸੁਣ *ਗੁਰੇ ਮਹਿਲ* ਨਾ ਤੂੰ ਕੋਈ ਅਣਜਾਣ ਵੇ
ਕੁਝ ਸੋਚ ਵਿਚਾਰ, ਰਮਜ਼ ਦਿਲ ਦੀ ਪਹਿਚਾਣ ਵੇ
ਤਨ ਮਨ ਤੇਰਾ ਕਿਉੰ ਅੱਖੀਆਂ ਤੂੰ ਫੇਰਦਾ
ਵੇ ਸੱਜਣਾ! ਹਾੜਾ ਦੋ ਪਲ,,,,,
ਲੇਖਕ:- ਗੁਰਾਂ ਮਹਿਲ ਭਾਈ ਰੂਪਾ
ਪਿੰਡ :- ਭਾਈ ਰੂਪਾ
ਤਹਿਸੀਲ :- ਫੂਲ,
ਜ਼ਿਲ੍ਹਾ :- ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly