ਘੱਟ ਗਿਣਤੀ ਨੂੰ ਜ਼ਲੀਲ ਕਰਕੇ ਭਾਰਤ ਨੂੰ ਇੱਕ ਧਰਮ ਦਾ ਰਾਸ਼ਟਰ ਬਣਾਉਣ ਵੱਲ ਵਧਦੇ ਕਦਮ
ਸੰਗਰੂਰ (ਸਮਾਜ ਵੀਕਲੀ) ਪਿਛਲੇ ਦਿਨੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਨੌਕਰੀ ਨਿਯੁਕਤੀ ਵੰਡ ਪ੍ਰੋਗਰਾਮ ਵਿੱਚ ਨਿਯੁਕਤੀ ਪੱਤਰ ਲੈਣ ਸਮੇਂ ਮੁਸਲਿਮ ਭਾਈਚਾਰੇ ਦੀ ਡਾਕਟਰ ਲੜਕੀ ਨੂੰ ਮੂੰਹ ਨੰਗਾ ਕਰਨ ਦੇ ਬਹਾਨੇ ਉਸ ਦੇ ਖਿਜਾਬ ਨੂੰ ਉਤਾਰਨਾਂ ਅਤਿ ਨਿੰਦਣਯੋਗ ਵਰਤਾਰਾ ਹੈ। ਇਹ ਘੱਟ ਗਿਣਤੀਆਂ ਦੀ ਧਾਰਮਿਕ ਭਾਵਨਾਵਾਂ ਦਾ ਘੋਰ ਨਿਰਾਦਰ ਕਰਨਾ ਹੈ। ਸਭਾ ਦੇ ਪ੍ਰਧਾਨ ਜਗਜੀਤ ਭੂਟਾਲ,ਮੀਤ ਪ੍ਰਧਾਨ ਬਸੇਸਰ ਰਾਮ, ਸੱਕਤਰ ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਰਾਜੋਮਾਜਰਾ, ਕੁਲਵਿੰਦਰ ਬੰਟੀ ਧੂਰੀ ਅਤੇ ਪ੍ਰੈਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਖਿਜਾਬ ਲਾਹੁਣਾ ਅਤਿ ਨਿੰਦਣਯੋਗ ਹੈ। ਕਿਸੇ ਵੀ ਧਰਮ ਦੇ ਪਹਿਰਾਵੇ ਨੂੰ ਹੱਥ ਲਗਾਉਣਾ ਜਾਂ ਖਿੱਚਣਾ ਉਸ ਦੇ ਧਰਮ ਦੀ ਬੇਅਦਬੀ ਕਰਨਾ ਹੈ। ਚਾਹੇ ਮੁਸਲਿਮ ਲੜਕੀ ਦਾ ਖਿਜਾਬ ,ਸਿੱਖ ਲੜਕੀ ਦੀ ਚੁੰਨੀ ਜਾਂ ਸਿੱਖ ਲੜਕੇ ਦੀ ਪੱਗ,ਹੋਵੇ। ਨਿਤੀਸ਼ ਕੁਮਾਰ ਦੇ ਇਸ ਕਾਰੇ ਨਾਲ ਉਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਉਜ਼ਾਗਰ ਹੁੰਦੀ ਹੈ। ਵੰਨ ਸੁਵੰਨਤਾ ਵਾਲੇ ਭਾਰਤ ਨੂੰ ਇੱਕ ਧਰਮ ਦਾ ਰਾਸ਼ਟਰ ਬਣਾਉਣ ਦੇ ਝੂਠੇ ਸੁਪਨੇ ਦਿਖਾ ਕੇ ਖੂਨ ਖਰਾਬਾ ਕਰਵਾਉਣ ਵੱਲ ਕਦਮ ਹਨ, ਜੋ ਕਿ ਫਿਰਕਾਪ੍ਰਸਤ ਹਾਕਮਾਂ ਦਾ ਮੁੱਖ ਏਜੰਡਾ ਹੈ । ਇਸ ਹਿਟਲਰੀ ਕਾਰੇ ਦੀ ਪ੍ਰੋੜਤਾ ਕਰਨ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਇਸ ਨੂੰ ਸਹੀ ਠਹਿਰਾਉਣ ਵਿੱਚ ਵੀ ਘੱਟ ਗਿਣਤੀਆਂ ਪ੍ਰਤੀ ਫਿਰਕੂ ਜ਼ਹਿਰ ਦੀ ਉਜਾਗਰਤਾ ਹੀ ਹੁੰਦੀ ਹੈ। ਗਿਰੀਰਾਜ ਕਹਿੰਦਾ ਹੈ ਕਿ ਨਿਯੁਕਤੀ ਪੱਤਰ ਲੈਣਾ ਲਵੇ ਨਹੀਂ ਜਹੁਨਮ ਜਾਏ। ਉਸ ਲੜਕੀ ਨੇ ਮੇਹਨਤ ਕਰਕੇ ਨੌਕਰੀ ਹਾਸਲ ਕੀਤੀ ਹੈ ,ਨੌਕਰੀਆਂ ਲਈ ਨਿਯੁਕਤੀ ਪੱਤਰ ਵਿਭਾਗੀ ਪ੍ਰਕਿਰਿਆ ਰਾਹੀਂ ਜ਼ਾਰੀ ਹੁੰਦੇ ਸਨ ਤੇ ਹੋਣ ਚਾਹੀਦੇ ਹਨ। ਇਹ ਸਰਕਾਰਾਂ ਦਾ ਇਸ ਤਰ੍ਹਾਂ ਨਿਯੁਕਤੀ ਪੱਤਰ ਦੇ ਕੇ ਸਰਕਾਰ ਦੀ ਮਸ਼ਹੂਰੀ ਕਰਨ ਲੱਗੀਆਂ ਹੋਈਆਂ ਹਨ। ਜੋ ਸਰਾਸਰ ਗਲਤ ਹੈ।ਹੁਣ ਮੁਲਕ ਵਿੱਚ ਜੋ ਮਾੜਾ ਮੋਟਾ ਲੋਕਤੰਤਰ ਦਾ ਅੰਸ਼ ਬਚਿਆ ਸੀ ਉਹ ਵੀ ਖ਼ਤਮ ਹੁੰਦਾ ਜਾ ਰਿਹਾ।
ਜਗਜੀਤ ਭੂਟਾਲ
ਪ੍ਰਧਾਨ, ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ
9872071050
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



