ਇਕਸਾਰ ਜੁਡੀਸ਼ਲ ਕੋਡ ਲਾਗੂ ਕਰਨ ਲਈ ਸੁਪਰੀਮ ਕੋਰਟ ’ਚ ਅਰਜ਼ੀ

ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ’ਚ ਜਨਹਿੱਤ ਪਟੀਸ਼ਨ ਦਾਖ਼ਲ ਕਰਕੇ ਹਾਈ ਕੋਰਟਾਂ ਨੂੰ ਇਹ ਹਦਾਇਤ ਦੇਣ ਦੀ ਮੰਗ ਕੀਤੀ ਗਈ ਹੈ ਹੈ ਉਹ ਕੇਸ ਦਰਜ ਕਰਨ ਅਤੇ ਸਾਂਝੀ ਜੁਡੀਸ਼ਲ ਸ਼ਬਦਾਵਲੀ, ਮੁਹਾਵਰੇ ਅਤੇ ਸੰਖੇਪ ਸ਼ਬਦਾਂ ਦੀ ਵਰਤੋਂ ਕਰਨ ਲਈ ਇਕਸਮਾਨ ਪ੍ਰਕਿਰਿਆ ਅਪਣਾਉਣ ਲਈ ਢੁੱਕਵੇਂ ਕਦਮ ਉਠਾਉਣ। ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਵੱਲੋਂ ਦਾਖ਼ਲ ਪਟੀਸ਼ਨ ’ਚ ਲਾਅ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਹੈ ਕਿ ਉਹ ਜੁਡੀਸ਼ਲ ਸ਼ਬਦਾਵਲੀ, ਮੁਹਾਵਰੇ, ਸੰਖੇਪ ਸ਼ਬਦਾਂ, ਕੇਸ ਦਰਜ ਕਰਨ ਦੀ ਪ੍ਰਕਿਰਿਆ ਅਤੇ ਅਦਾਲਤੀ ਫ਼ੀਸ ’ਚ ਇਕਸਮਾਨਤਾ ਯਕੀਨੀ ਬਣਾਉਣ ਲਈ ਹਾਈ ਕੋਰਟਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਕ ਰਿਪੋਰਟ ਤਿਆਰ ਕਰੇ। ਅਰਜ਼ੀ ’ਚ ਕਿਹਾ ਗਿਆ ਹੈ ਕਿ ਵੱਖ ਵੱਖ ਕੇਸਾਂ ’ਚ ਹਾਈ ਕੋਰਟ ਜਿਹੜੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ’ਚ ਇਕਸਮਾਨਤਾ ਨਹੀਂ ਹੁੰਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਕਈ ਮਾਮਲਿਆਂ ’ਚ ਵਕੀਲਾਂ ਅਤੇ ਅਧਿਕਾਰੀਆਂ ਨੂੰ ਵੀ ਦਿੱਕਤ ਹੁੰਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article15 ਤੋਂ 18 ਸਾਲ ਦੇ ਬੱਚਿਆਂ ਲਈ ਟੀਕਾਕਰਨ 3 ਜਨਵਰੀ ਤੋਂ
Next articleਬੋਫੋਰਸ ਕੇਸ: ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਫੌਰੀ ਸੁਣਵਾਈ ਲਈ ਅਰਜ਼ੀ