(ਸਮਾਜ ਵੀਕਲੀ)
ਇੱਕੋ ਕਰਾਂ ਤੈਨੂੰ ਅਰਜ਼ ਨੀ ਮਾਏ,
ਦੂਜੇ ਘਰ ਮੈਨੂੰ ਤੋਰਨਾ ਤੇਰਾ ਸੀ ਫਰਜ਼ ਨੀ ਮਾਏ ।
ਕਿਉਂ ਐਨਾ ਕਹਿਰ ਮੇਰੇ ਤੇ ਕਮਾਇਆ,
ਵਿਆਹ ਦੇ 20 ਦਿਨ ਬਾਅਦ ਹੀ ਮਾਰ ਮੁਕਾਇਆ ।
ਐਨੀ ਕਿਹੜੀ ਹੋਈ ਮੈਥੋਂ ਭੁੱਲ ਨੀ ਮਾਏ,
ਲਾਸ਼ ਵੀ ਮੇਰੀ ਗਈ ਰੁਲ਼ ਨੀ ਮਾਏ।
ਮਨ ਵਿੱਚ ਲੱਖਾਂ ਸੱਧਰਾਂ ਲੈ ਕੇ ਫ਼ੜਿਆ ਸੀ ਪੱਲਾ ਨੀ ਮਾਏ,
ਬਾਪ ਮੇਰਾ ਮਾਰਦਾ ਧਾਹਾਂ ਰਹਿ ਗਿਆ ਇੱਕਲਾ ਨੀ ਮਾਏ ।
ਹੱਸਦੀ ਵੱਸਦੀ ਜਿੰਦਗੀ ਮੇਰੀ ਮਿੰਟਾਂ ਵਿੱਚ ਉਜਾੜਤੀ,
ਸੋਹਣੀ ਸਨੁੱਖੀ ਕੁੜੀ ਦਹੇਜ ਦੀ ਖਾਤਰ ਹੀ ਮਾਰਤੀ।
ਕਿਉਂ ਮੈਨੂੰ ਲੋਭੀਆਂ ਵੱਸ ਪਾਇਆ ਨੀ ਮਾਏ,
ਉਨ੍ਹਾਂ ਨੇ ਇੱਕ ਦਿਨ ਵਿੱਚ ਮੇਰੀ ਮੌਤ ਦਾ ਜਾਲ ਵਛਾਇਆ ਨੀ ਮਾਏ।
” ਸਿੱਧੂ ” ਕਹੇ ਧੀਆਂ ਨਾਲ ਕਿਸੇ ਦੇ ਐਂਵੇਂ ਨਾ ਤੋਰਓ,
ਹਾੜੇ ਰਿਸ਼ਤਿਆਂ ਦੇ ਕਾਤਲਾਂ ਨਾ ਕੋਈ ਰਿਸ਼ਤਾ ਨਾ ਜੋੜਿਓ।
ਮਨਦੀਪ ਸਿੱਧੂ ਸਹਿਜ



