ਮਾਫ਼ੀ ਅਕਾਲੀਆਂ ਦੀ 

         (ਸਮਾਜ ਵੀਕਲੀ)
ਮਾਫ਼ੀ ਮੰਗ ਲਈ ਅਕਾਲੀ ਦਲ ਨੇ ਅੱਜ,
ਕੀਤੇ ਪਾਪਾ ਤੋਂ ਮੁਕਤੀ ਪਾਉਣ ਦੇ ਲਈ ।
ਪਾਖੰਡ ਬਾਜ਼ੀ ਦਾ ਇਨ੍ਹਾਂ ਜੋਂ ਢੌਂਗ ਰਚਿਆ,
ਮੁੜਕੇ ਕੌਮ ਨੂੰ ਮੂਰਖ਼ ਬਣਾਉਣ ਦੇ ਲਈ ।
ਤਾਜ਼ ਤਖ਼ਤ ਤੋਂ ਵਾਂਝਾਂ ਹੋ ਗਿਆ ਜ਼ਦ ਦਾ,
ਡੁੱਬਾ ਚਿੰਤਾ ਵਿੱਚ ਸ਼ਾਖ਼ ਬਚਾਉਣ ਦੇ ਲਈ ।
ਸੱਤ ਪੀੜੀਆਂ ਤੱਕ ਨਾ ਇਹ ਮਾਫ਼ ਕਰਨੇਂ,
ਫਿਰ ਇਨ੍ਹਾਂ ਤੋਂ ਪੁੱਤਰ ਮਰਵਾਉਣ ਦੇ ਲਈ ।
ਆਪਣੇ ਆਪ ਨੂੰ ਬੇਦੋਸ਼ਾ ਅੱਜ ਕਹੇਂ ਕੋਈ,
ਨਾਲ ਤੁਰਾਂਗੇ ਫਿਰ ਤੋਂ ਚਮਕਾਉਣ ਦੇ ਲਈ ।
ਧੋਖੇ ਬਾਜ਼ੀ ਇਹ ਸਾਡੇ ਨਾਲ ਰਹੇ ਕਰਦੇ,
ਮਨ ਟਿੱਕਦਾ ਨਾ ਫੇਰ ਅਜਮਾਉਣ ਦੇ ਲਈ ।
ਰੋਲ਼ੀ ਗੁਰੂ ਦੀ ਇਨ੍ਹਾਂ ਨੇ ਜਿਹੜੀ ਅਜ਼ਮਤ,
ਫਿਰ ਧਰਤੀ ਉੱਤੇ ਗੁੱਡੀ ਚੜਾਉਣ ਦੇ ਲਈ ।
ਸੱਚੇ ਸਿੱਖ ਹੁਣ ਅੱਗੇ ਲਿਆਉਣੇ ਨੇ ਘੁੰਮਣਾ
ਉਪਦੇਸ਼ ਗੁਰੂ ਘਰ ਘਰ ਪਹਚਾਉਣ ਦੇ ਲਈ ।
ਮਨਜੀਤ ਸਿੰਘ ਘੁੰਮਣ 
9781086688

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਉਪ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ
Next articleSAMAJ WEEKLY = 03/07/2024