ਅਪੋਲੋ ਪਬਲਿਕ ਸਕੂਲ ਦੇਵੀਗੜ, ਪਟਿਆਲਾ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ

(ਸਮਾਜ ਵੀਕਲੀ)– ਅਪੋਲੋ ਪਬਲਿਕ ਸਕੂਲ ਦੇਵੀਗੜ, ਪਟਿਆਲਾ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਾਰੇ ਹੀ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਬੱਚਿਆਂ ਦੁਆਰਾ ਕਈ ਤਰਾਂ ਦੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਸਕੂਲ ਵਿੱਚ ਟੈਲੇਂਟ ਹੰਟ ਵੀ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸਿੰਗਿੰਗ, ਡਾਂਸਿੰਗ, ਡਰਾਇੰਗ, ਸੁੰਦਰ ਲਿਖਾਈ, ਮਾਡਲਿੰਗ ਆਦਿ ਪ੍ਰੋਗਿਤਾਵਾਂ ਵਿੱਚ ਭਾਗ ਲਿਆ। ਸਭ ਭਾਗੀਦਾਰ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਜੇਤੂ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਸਨੌਰ ਤੋਂ ਮੌਜੂਦਾ ਐਮ.ਐੱਲ.ਏ ਸ: ਹਰਮੀਤ ਸਿੰਘ ਢਿੱਲੋਂ ਪਠਾਣਮਾਜਰਾ ਜੀ ਹਾਜ਼ਰ ਹੋਏ। ਉਨ੍ਹਾਂ ਨੇ ਆਪਣੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਦੇ ਹੋਏ ਉਨਾਂ ਦੇ ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖ਼ੋਰੀ ਖਤਮ ਕਰਨ ਦਾ ਯਕੀਨ ਦਿਵਾਇਆ। ਇਸ ਦੇ ਨਾਲ ਹੀ ਉਨਾਂ ਨੇ ਸਕੂਲ ਦੀ ਤਰੀਫ਼ ਕਰਦੇ ਹੋਏ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਹਾਜ਼ਰ ਸਕੂਲ ਦੇ ਚੇਅਰਮੈਨ ਸ: ਤਰਬਿੰਦਰ ਸਿੰਘ ਗਰੋਵਰ, ਉਪ ਚੇਅਰਮੈਨ ਸ਼੍ਰੀਮਤੀ ਜਤਿੰਦਰ ਕੌਰ, ਡਾਇਰੈਕਟਰ ਹਰਸਿਮਰਨ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਜੀ ਅਤੇ ਪ੍ਰਿੰਸੀਪਲ ਨੀਲਮਾ ਦਿਕਸ਼ਿਤ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨਾਂ ਨੂੰ ਲਗਾਤਾਰ ਅੱਗੇ ਵੱਧਦੇ ਰਹਿਣ ਦਾ ਸੰਦੇਸ਼ ਦਿੱਤਾ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਲਦੀਪ ਸਿੰਘ ਵੈਦ ਦਾ ਪੈਨਸ਼ਨ ਬੰਦ ਕਰਨ ਵਾਲਾ ਬਿਆਨ ਨਿੰਦਾਜਨਕ-ਰਜਿੰਦਰ ਸੰਧੂ ਫਿਲੌਰ
Next articleਅਖੇ ਅਸੀਂ ਪੜ੍ਹੇ ਲਿਖੇ