-ਸਮਾਜ ਵੀਕਲੀ ਯੂ ਕੇ
ਅਪੋ ਦੀਪੋ ਭਵੋਂ
ਜੈ ਭੀਮ ਨਮੋ ਬੁੱਧਾਏ
ਭਾਰਤ ਦੇਸ਼ ਦੁਨੀਆ ਦਾ ਇਕ ਇਸ ਤਰ੍ਹਾਂ ਦਾ ਦੇਸ ਸੀ, ਜਿਸ ਨੇ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ। ਹਨੇਰੇ ਤੋਂ ਪਰਕਾਸ਼ ਵੱਲ ਕਿੱਦਾ ਜਾਣਾ ?
ਇਹ ਇੱਕ ਤਰਕ ਸੀ ਕੇ ਇਨਸਾਨ ਦੀ ਜ਼ਿੰਦਗੀ ਚ ਅਗਿਆਨ ਦਾ ਹਨੇਰਾ ਹੈ ਅਤੇ ਜਿਸ ਤਰ੍ਹਾਂ ਹਨੇਰੇ ਨੂੰ ਦੂਰ ਕਰਨ ਲਈ ਚਰਾਗ, ਦੀਵਾ, ਮੋਮਬੱਤੀ, ਜਾਂ ਅੱਜ ਦੇ ਟਾਈਮ ਚ ਬਲਬ ਜਗ੍ਹਾ ਕੇ ਹਨੇਰੇ ਨੂੰ ਖਤਮ ਕੀਤਾ ਜਾ ਸਕਦਾ ਓਸ ਤਰ੍ਹਾਂ ਹੀ ਅਪਣੇ ਮਨ ਦੇ ਅਗਿਆਨ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਖਤਮ ਕੀਤਾ ਜਾ ਸਕਦਾ।
ਅਗਰ ਅਸੀਂ ਧਿਆਨ ਨਾਲ ਦੇਖਿਆ ਤਾਂ ਹਨੇਰਾ ਹੁੰਦਾ ਹੀ ਨਹੀਂ ਬੱਸ ਪਰਕਾਸ਼ ਦੀ ਘਾਟ ਕਾਰਨ ਹਨੇਰਾ ਦਿਖਾਈ ਦਿੰਦਾ ਹੈ ਅਤੇ ਜਦੋਂ ਹੀ ਪਰਕਾਸ਼ ਦੀ ਸ਼ਰਨ ਲੈ ਕੇ ਭਾਵ ਮੋਮਬੱਤੀ, ਦੀਵਾ ਜਾ ਬ੍ਲਬ ਦੀ ਰੌਸ਼ਨੀ lay ਕੇ ਓਸ ਹਨੇਰੇ ਵਾਲੀ ਜਗ੍ਹਾ ਤੇ ਕੋਈ ਜਾਂਦਾ ਹੈ ਤਾਂ ਓਥੇ ਕੋਈ ਹਨੇਰੇ ਦਾ ਨਾਮ ਨਿਸ਼ਾਨ ਓਸ ਨੂੰ ਨਹੀਂ ਦਿਖਦਾ।
ਹਨੇਰਾ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ. ਓਸ ਦੀ ਕੋਈ ਅਨੁਭੂਤੀ ਦਾ ਸਬੂਤ ਨਹੀਂ ਮਿਲਦਾ ਕੇ ਇਸ ਜਗ੍ਹਾ ਤੇ ਕਿੰਨੇ ਸਾਲ ਤੋਂ ਹਨੇਰਾ ਰਹਿੰਦਾ ਸੀ, ਓਸ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ।
ਰੌਸ਼ਨੀ ਦੇ ਆਉਣ ਤੇ ਹੀ ਹਨੇਰਾ ਖਤਮ ਹੋ ਜਾਂਦਾ ਹੈ ਜਾ ਇਹ ਕਹਿ ਸਕਦੇ ਹਾਂ ਕੇ ਹਨੇਰੇ ਵਰਗੀ ਕੋਈ ਚੀਜ ਹੈ ਹੀ ਨਹੀਂ ਅਗਰ ਹੈ ਤਾਂ ਓਸ ਜਗ੍ਹਾ ਤੇ ਰੌਸ਼ਨੀ ਦੀ ਘਾਟ ਹੈ।
ਜਿਸ ਇਨਸਾਨ ਨੂੰ ਆਪਣੀ ਜ਼ਿੰਦਗੀ ਹਨੇਰੇ ਵਾਂਗ ਲਗਦੀ ਹੈ ਜਾਂ ਜ਼ਿੰਦਗੀ ਚ ਸ਼ਾਂਤੀ ਵਾਲਾ ਜੀਵਨ ਜੀਣਾ ਔਖਾ ਲਗਦਾ ਹੈ ਤਾਂ ਉਹ ਇਹ ਸਮਝੇ ਕੇ ਓਸ ਦੇ ਜੀਵਨ ਚ ਹਨੇਰਾ ਨਹੀਂ ਹੈ ਬਲਕਿ ਪਰਕਾਸ਼, ਗਿਆਨ ਦੀ ਘਾਟ ਹੈ। ਜੌ ਕਿ ਤਥਾਗਤ ਦੀ ਸਿੱਖਿਆ ਨਾਲ ਪੂਰੀ ਹੋ ਸਕਦੀ ਹੈ।
ਤਥਾਗਤ ਬੁੱਧ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਹਨੇਰੇ ਚ ਹੈ ਬਲਕਿ ਇਹ ਕਿਹਾ ਕਿ ਗਿਆਨ ਦੀ ਘਾਟ ਹੈ ਜੌ ਕੇ ਕੁਝ ਕਰਮ ਕਰ ਕੇ ਪੂਰੇ ਕੀਤਾ ਜਾ ਸਕਦਾ ਹਾਂ,।
ਅਗਿਆਨ ਦੁੱਖ ਦਾ ਨਾਮ ਹੈ, ਜੌ ਇਨਸਾਨ ਸਭ ਕੁਸ਼ ਹੁੰਦੇ ਹੋਏ ਵੀ ਦੁਖੀ ਹੀ ਰਹਿੰਦਾ ਹੈ ਉਹ ਅਗਿਆਨ ਚ ਹੈ ਅਤੇ ਜੌ ਥੋੜਾ ਬਹੁਤਾ ਹੁੰਦੇ ਹੋਏ ਵੀ ਸੰਤੁਸਟ ਹੈ, ਓਹ ਗਿਆਨ ਦੀ ਸ਼ਰਨ ਚ ਹੈ।
ਵਰਤਮਾਨ ਚ ਅਪਣੇ ਮਨ ਨੂੰ ਸੰਤੁਸਟ ਰੱਖਣ, ਗਿਆਨ ਹੈ।
ਅਗਿਆਨ ਭੌਤਿਕ ਚੀਜਾਂ ਨਾਲ ਅਸ਼ਕਤੀ ਨੂੰ ਮਜ਼ਬੂਤ ਕਰਦਾ ਹੈ, ਮੈਂ ਮੇਰੇ ਨੂੰ ਤਾਕਤਵਰ ਕਰਦਾ ਹੈ। ਤ੍ਰਿਸ਼ਨਾ ਨੂੰ ਜਨਮ ਦਿੰਦਾ ਹੈ ਜੌ ਕਿ ਹਮੇਸ਼ਾ ਜਾਗਦੀ ਹੀ ਰਹਿੰਦੀ ਹੈ। ਰਾਗ, ਦਵੈਸ਼ ਅਤੇ ਮੋਹ ਦੇ ਅਕੁਸ਼ਲ ਸੰਸਕਾਰ ਦਾ ਮਨ ਬਣ ਜਾਂਦਾ ਹੈ। ਜੌ ਦੁੱਖ ਨੂੰ ਮਜ਼ਬੂਤ ਕਰਦਾ ਹੈ ਅਤੇ ਲੜਾਈ ਦਾ ਮਾਹੌਲ ਬਣਾ ਦਿੰਦਾ ਹੈ।
ਜਦ ਕੇ ਗਿਆਨ ਅਸ਼ਾਕਤੀ ਨੂੰ ਤੋੜ ਦਾ ਹੈ, ਇਨਸਾਨ ਦੀ ਕਦਰ ਓਸ ਦੇ ਗਿਆਨ ਨਾਲ ਹੁੰਦੀ ਹੈ ਨਾ ਕਿ ਓਸ ਦੀ ਜਾਤ, ਗੋਤ, ਚੀਜਾਂ ਜਾ ਪ੍ਰੋਪਰਟੀ ਨਾਲ।
ਦੀਵਾਲੀ ਤੇ ਦੀਵੇ ਨੂੰ ਜਲਾ ਕੇ ਪਰਕਾਸ਼ ਦੀ ਸ਼ਰਨ ਜਾਣਾ ਤਥਾਗਤ ਦਾ ਮਾਰਗ ਨਹੀਂ ਹੈ ਬਲਕਿ ਇਹ ਗਿਆਨ ਲੱਭਣਾ ਕੇ ਇਹ ਤੇਲ ਵਿੱਚ ਇਸ ਤਰ੍ਹਾਂ ਦਾ ਕਿ ਹੈ ਕੇ ਜਿਸ ਨੂੰ ਜਲਾ ਕੇ ਪਰਕਾਸ਼ ਹੋ ਜਾਂਦਾ ਹੈ, ਬਾਹਰਲਾ ਹਨੇਰਾ ਖਤਮ ਹੋ ਜਾਂਦਾ ਹੈ।
ਅੰਦਰ ਲਾ ਹਨੇਰਾ ਅਤੇ ਬਾਹਰਲਾ ਹਨੇਰਾ ਦੋਨਾਂ ਚ ਬਹੁਤ ਫਰਕ ਹੈ। ਤਥਾਗਤ ਦੀ ਸਿੱਖਿਆ ਮਨ ਦਾ ਅੰਦਰਲਾ ਹਨੇਰਾ ਦੂਰ ਕਰਨ ਦੀ ਹੈ, ਮਨ ਨੂੰ ਸਮਜਣ ਦੀ ਹੈ, ਮਨ ਦੇ ਚਾਰ ਸਕੰਧ ਵਿਗਿਆਨ, ਸੰਗਿਆ, ਵੇਦਨਾ ਅਤੇ ਸੰਸਕਾਰ ਨੂੰ ਸਮਝਣ ਦੀ ਹੈ।
ਸੋ ਦੀਪੋ ਦਾਨ ਉਤਸਵ ਕਹਿ ਕੇ ਜਾ ਦੀਵਾਲੀ ਕਹਿ ਕੇ ਅਸੀ ਆਪਣੇ ਮਨ ਅਤੇ ਸਰੀਰ ਕੋਲੋ ਓਹ ਕਰਮ ਕਰਵਾ ਲਈਏ ਜੌ ਮਨ ਦੇ ਗਿਆਨ ਵਿੱਚ ਸਾਰਥਿਕ ਨਾ ਹੋਣ ਤਾਂ ਇਹ ਸਮਝਣਾ ਕੇ ਅਸੀ ਮਨੂੰਵਾਦ ਦੇ ਗੁਲਾਮ ਹਾਂ ਚਾਹੇ ਹੀ ਅਸੀ ਜੈ ਭੀਮ ਨਮੋ buddhaye ਕਹਿੰਦੇ ਹਾਂ, ਜਾ, 22 ਪ੍ਰਤਿਗਿਆ ਲੈਂਦੇ ਹਾਂ। ਸਾਡਾ ਆਚਰਣ ਹੀ ਸਾਡਾ ਧਰਮ ਹੈ ਅਤੇ ਇਸ ਆਚਰਣ ਨਾਲ ਅਸੀ ਕਿ ਕਰਮ ਕਰਦੇ ਹਾਂ, ਓਹ ਸਾਡਾ ਗਿਆਨ ਹੈ।
ਆਪੋ ਦੀਪੋ ਭਵੋ ਤਥਾਗਤ ਦਾ ਇਹ ਗਿਆਨ ਹੈ ਕੇ ਦੀਵੇ ਵਾਂਗ ਅਪਣੇ ਅੰਦਰੋ ਗਿਆਨ ਪੈਦਾ ਕਰੋ ਜੌ ਤੁਹਾਨੂੰ ਹਨੇਰੇ ਦੀ ਸ਼ਰਣ ਤੋਂ ਰੋਕ ਸਕੇ ਅਤੇ ਤੁਸੀ ਅਪਣੇ ਸਰੀਰ, ਬਾਣੀ ਅਤੇ ਮਨ ਤੋ ਕੋਈ ਵੀ ਅਕੁਸ਼ਲ ਕਰਮ ਨਾ ਕਰ ਸਕੋ ਜੌ ਤੁਹਾਨੂੰ ਦੁੱਖ ਦੇ ਫਲ ਰਹੀ ਪ੍ਰਾਪਤ ਹੋਏ।
ਕੁਦਰਤ ਦੇ ਸਭ ਪ੍ਰਾਣੀਆ ਲਈ ਮੰਗਲ ਮੈਤਰੀ। ਕੋਈ ਪ੍ਰਾਣੀ ਅਕੁਸ਼ਲ ਕਰਮ ਨਾ ਕਰੇ। ਅਪਣੇ ਮਨ ਦੀ ਖੁਦ ਰਕਸ਼ਾ ਕਰੇ।
ਸੋ ਚਲੋ ਬੁੱਧ ਕਿ ਔਰ ,
ਜੈ ਭੀਮ ਨਮੋ ਬੁੱਧਾਏ
ਰਾਜ ਕੁਮਾਰ ਬੋਧ,
ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ (reg)