ਅੱਪਰਾ ਵਿਖੇ ਵਿਸ਼ਾਲ ਨਗਰ ਕੀਰਤਨ ਆਯੋਜਿਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਅੱਪਰਾ ਵਿਖੇ ਸੰਤ ਆਤਮਾ ਰਾਮ ਸੰਚਾਲਕ ਡੇਰਾ ਸੰਤ ਟਹਿਲ ਦਾਸ ਸੰਤ ਸਤਿਨਾਮ ਚੌਂਕ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ | ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਯੋਜਿਤ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਹਨ | ਡੇਰਾ ਸੰਤ ਟਹਿਲ ਦਾਸ ਜੀ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਡਾ ਫਿਲੌਰ ਵਾਲਾ, ਮੇਨ ਬਜ਼ਾਰ ਅੱਪਰਾ, ਪੁਰਾਣਾ ਬੱਸ ਅੱਡਾ ਅੱਪਰਾ, ਬੰਗਾ ਰੋਡ ਚੌਂਕ, ਪੁਲਿਸ ਚੌਂਕੀ ਅੱਪਰਾ ਚੌਂਕ ਤੇ ਮੁਹੱਲਾ ਢਾਬ ਵਾਲਾ ਤੋਂ ਹੁੰਦੇ ਹੋਏ ਪੂਰੇ ਜਲੌਅ ਨਾਲ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਸਮਾਪਤ ਹੋ ਗਿਆ | ਇਸ ਮੌਕੇ ਥਾਂ-ਥਾਂ ਫ਼ਲ-ਫ਼ਰੂਟ, ਚਾਹ ਪਕੌੜੇ, ਛੋਲੇ ਪੂੜੀਆਂ ਤੇ ਕੋਲਡ ਡਰਿਕੰਸ ਦੇ ਲੰਗਰ ਲਗਾਏ ਗਏ | ਇਸ ਮੌਕੇ ਸੰਤ ਆਤਮਾ ਰਾਮ ਜੀ ਵਲੋਂ ਸਹਿਯੋਗੀ ਤੇ ਦਾਨੀ ਸੱਜਣਾਂ ਨੂੰ  ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਆਲਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Next articleਸਾਹਿਤ ਸਿਰਜਣਾ ਮੰਚ ਦੀ ਮਹੀਨਾਵਾਰ ਮੀਟਿੰਗ