ਅੱਪਰਾ ਰਿਹਾ ਸ਼ਾਂਤਮਈ ਢੰਗ ਨਾਲ ਮੁਕੰਮਲ ਬੰਦ, ਸਮੂਹ ਦੁਕਾਨਦਾਰਾਂ ਨੇ ਕਿਸਾਨਾਂ ਦਾ ਦਿੱਤਾ ਸਾਥ

*ਸਰਾਫਾਂ ਬਜ਼ਾਰ, ਕਰਿਆਨੇ ਦੀਆਂ ਦੁਕਾਨਾਂ, ਮਨਿਆਰੀ, ਬਜਾਰੀ, ਫਾਸਟ ਫੂਡ ਤੇ ਰੇਹੜੀ-ਫੜੀ ਦੀਆਂ ਦੁਕਾਨਾਂ ਵੀ ਰਹੀਆਂ ਬੰਦ*ਕਿਸਾਨ ਜੱਥੇਬੰਦੀਆਂ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਅਤੇ ਖੁੱਲ੍ਹੇ ਬੈਂਕ ਬੰਦ ਕਰਵਾਏੇ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਿਸਾਨ ਜਥੇਬੰਦੀਆਂ ਤੇ ਸੰਗਠਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਅੱਪਰਾ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਕਿਸਾਨ ਯੂਨੀਅਨਾਂ ਦਾ ਪੂਰਾ ਸਮਰਥਨ ਕੀਤਾ। ਪੰਜਾਬ ਬੰਦ ਦੌਰਾਨ ਅੱਪਰਾ ਦਾ ਸਰਾਫਾ ਬਾਜ਼ਾਰ, ਕਰਿਆਨਾ, ਬਜਾਜੀ, ਮੋਬਾਈਲ ਤੇ ਫਾਸਟ-ਫੂਡ ਸਾਰੇ ਬੰਦ ਰਹੇ। ਸਵੇਰ ਤੋਂ ਹੀ ਲਗਭਗ ਸਾਰੇ ਸ਼ਰਾਬ ਦੇ ਠੇਕੇ ਖੁੱਲੇ ਸਨ ਅਤੇ ਪੌਣੇ ਦਸ ਵਜੇ ਲਗਭਗ ਸਾਰੇ ਬੈਂਕ ਵੀ ਖੁੱਲ੍ਹ ਗਏ ਸਨ। ਖੁੱਲ੍ਹੇ ਸ਼ਰਾਬ ਦੇ ਠੇਕਿਆਂ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜੱਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਆ ਕੇ ਸ਼ਾਂਤੀਪੂਰਵਕ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਇਆ। ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਖੁੱਲ੍ਹਣ ਸਮੇਂ ਸਾਰੇ ਬੈਂਕ ਬੰਦ ਕਰਵਾ ਦਿੱਤੇ ਗਏ | ਅੱਪਰਾ ਦੇ ਨਾਲ-ਨਾਲ ਅੱਪਰਾ ਨੇੜਲੇ ਪਿੰਡਾਂ ਵਿੱਚ ਦੁਕਾਨਾਂ ਲਗਭਗ ਅੰਸ਼ਕ ਤੌਰ ‘’ਤੇ ਬੰਦ ਰਹੀਆਂ। ਦੁਕਾਨਦਾਰਾਂ ਦੇ ਸਹਿਯੋਗ ਕਾਰਨ ਅੱਪਰਾ ਲਗਭਗ ਮੁਕੰਮਲ ਸ਼ਾਂਤਮਈ ਢੰਗ ਨਾਲ ਬੰਦ ਰਿਹਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਛੋਕਰਾਂ ਰੋਡ ਨੂੰ ਬੰਗਾ ਰੋਡ ਨਾਲ ਜੋੜਨ ਵਾਲੀ ਲਿੰਕ ਸੜਕ ਦੀ ਹਾਲਤ ਤਰਸਯੋਗ
Next article  ਪੰਜਾਬੀ ਸਾਹਿਤ ਸਭਾ ਵੱਲੋਂ ਦੂਜਾ ਜਨਰਲ ਇਜਲਾਸ ਅਯੋਜਿਤ ਸਭਾ ਅਗਲੀ ਚੋਣ ਲਈ ਭੰਗ ਵੀ ਕੀਤੀ ਗਈ