ਸਵਾਮੀ ਗੰਗਾ ਨੰਦ ਜੀ ਦੇ 109 ਵੇਂ ਅਵਤਾਰ ਦਿਵਸ ਮੌਕੇ ਦਿੱਤੀ ਸੰਗਤਾਂ ਨੂੰ ਮੁਬਾਰਕਬਾਦ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸੱਤਲੋਕ ਧਾਮ ਭੂਰੀ ਵਾਲੇ ਰੱਤੇਵਾਲ ਜੱਟ ਮਾਜਰੀ ਵਿੱਚ ਸਵਾਮੀ ਗੰਗਾ ਨੰਦ ਜੀ ਮਹਾਰਾਜ ਜੀ ਦੇ 109 ਵੇਂ ਅਵਤਾਰ ਦਿਵਸ ਸਬੰਧੀ ਚੱਲ ਰਹੇ ਲਗਾਤਾਰ ਸਮਾਗਮਾਂ ਦੇ ਅੰਤਿਮ ਦਿਨ ਅੱਜ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਸ਼ੁਭਾਸ਼ ਸ਼ਰਮਾ ਅਤੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਅਤੇ ਭਾਜਪਾ ਮਹਿਲਾਂ ਮੋਰਚਾ ਪੰਜਾਬ ਦੀ ਆਗੂ ਸ਼੍ਰੀਮਤੀ ਵਰਿੰਦਰ ਕੌਰ ਥਾਦੀਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ
ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਭੂਰੀ ਵਾਲੇ ਸੰਸਥਾ ਦਾ ਵਿਸ਼ੇਸ਼ ਯੋਗਦਾਨ ਦੇਖਿਆ ਜਾ ਰਿਹਾਂ ਉਨ੍ਹਾਂ ਨੇ ਸਿੱਖਿਆ ਸੰਸਥਾਨਾਂ ਪਰ ਲੜਕੀਆਂ ਦੇ ਵਿਸ਼ੇਸ਼ ਯੋਗਦਾਨ ਦੀ ਸਰਾਹਨਾ ਕੀਤੀ ਉਨ੍ਹਾਂ ਕਿਹਾ ਹਰਿਆਣਾ ਸਰਕਾਰ ਨੇ ਵੀ ਪਿਛਲੇ ਬਜਟ ਵਿੱਚ ਇਹ ਪਾਸ ਕੀਤਾ ਸੀ ਲੜਕੀ ਦੇਸ਼ ਕਿਸੇ ਵੀ ਸਿੱਖਿਆ ਸੰਸਥਾਨ ਵਿੱਚ ਪੜ੍ਹਾਈ ਕਰੇ ਉਸ ਦਾ ਖਰਚਾ ਹਰਿਆਣਾ ਸਰਕਾਰ ਹੀ ਦੇਵੇਗੀ ਉਨ੍ਹਾਂ ਕਿਹਾ ਕਿ ਜਿਸ ਦੇਸ਼ ਦੀ ਨਾਰੀ ਪੜ੍ਹੀ ਲਿਖੀ ਹੋਵੋਗੀ ਉਸ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਉਨ੍ਹਾਂ ਕਿਹਾ ਅੱਜ ਸਵਾਮੀ ਗੰਗਾ ਨੰਦ ਜੀ ਦੇ 109 ਵੇਂ ਅਵਤਾਰ ਦਿਵਸ ਦੀ ਲੋਕਾਂ ਨੂੰ ਮੁਬਾਰਕਾਂ ਹੋਵੇ ਉਨ੍ਹਾਂ ਕਿਹਾ ਉਨ੍ਹਾਂ ਵਲੋਂ ਦਰਸਾਏ ਮਾਰਗ ਤੇ ਚੱਲ ਕਿ ਸਾਨੂੰ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਸ਼ੁਭਾਸ਼ ਸ਼ਰਮਾ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ, ਭਾਜਪਾ ਹਲਕਾ ਇੰਚਾਰਜ ਅਸ਼ੋਕ ਬਾਂਠ ਰੱਤੇਵਾਲ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਇਸ ਮੌਕੇ ਭਾਜਪਾ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਓ ਬੀ ਸੀ ਸੈੱਲ ਵਿਜੇ ਭਾਟੀਆ ਸੰਡਰੇਵਾਲ, ਸੰਦੀਪ ਭਾਟੀਆ (ਸੋਨੂੰ) ਆਦੋਆਣਾ, ਸੁਰਜੀਤ ਭਾਟੀਆ, ਸ਼ੁਭਾਸ਼ ਬਾਂਠ, ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਸ਼ੰਕਰ ਦਾਸ ਜੰਡੀ, ਗੁਰਨਾਮ ਕਸਾਨਾਂ, ਦੁਰਗੇਸ਼ ਜੰਡੀ, ਕਮਲਦੀਪ ਸ਼ਰਮਾ, ਸਮੇਤ ਹੋਰ ਵੀ ਕਈ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


