ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਦੇ ਦਫਤਰ ਬੋੜਾ ਗੇਟ ਨਾਭਾ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ

(ਸਮਾਜ ਵੀਕਲੀ) (ਨਾਭਾ) ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਦੇ ਦਫਤਰ ਬੋੜਾ ਗੇਟ ਨਾਭਾ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਗਰੀਬ ਲੋਕਾਂ ਦੇ ਜਾਇਜ ਮਾਮਲਿਆਂ ਨੂੰ ਅਤੇ ਜਾਅਲੀ ਸਰਟੀਫਿਕੇਟ ਬਣਾ ਕੇ ਰਿਜ਼ਰਵ ਕੈਟਾਗਰੀ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਅਤੇ ਸੰਘਰਸ਼ਾਂ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆ ਉਪਰ ਪਿਛਲੀਆਂ ਸਰਕਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਰਾਹੀ ਦਰਜ ਕੀਤੇ ਝੂਠੇ ਪਰਚਿਆ ਨੂੰ ਰੱਦ ਕਰਵਾਉਣ ਅਤੇ ਐਸ ਸੀ ਸਮਾਜ ਦੀਆਂ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਨੂੰ ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਸ੍ਰੀ ਗੁਰੂ ਨਾਨਕ ਦੇਵ ਸਲੰਮ ਸੇਵਾ ਸੋਸਾਇਟੀ ਦੇ ਆਗੂ ਭਾਨ ਸਿੰਘ ਜੱਸੀ ਉਰਫ ਜੱਸੀ ਪੇਧਨੀ ਭਾਵਾਧਸ ਦੇ ਆਗੂ ਰਿੰਕੂ ਧੂਰੀ ਪ੍ਰੋਗਰੈਸ ਫੋਰਮ ਫਾਰ ਸੋਸਲ ਜਸਟਿਸ ਦੇ ਆਗੂ ਆਰ‌ ਐਸ ਸਿਆਣ ਈ ਆਟੋ ਯੂਨੀਅਨ ਦੇ ਆਗੂ ਮਲਕੀਤ ਸਿੰਘ ਸੰਗਰੂਰ ਸੰਸਥਾ ਆਗੂ ਸੁਰਜੀਤ ਸਿੰਘ ਗੁਰਦਿਤਪੁਰਾ ਇੰਜਨੀਅਰ ਹਰਦੀਪ ਸਿੰਘ ਚੁੰਬਰ ਪਾਲ ਸਿੰਘ ਭੱਦਲਥੂਹਾ ਕਰਮਜੀਤ ਸਿੰਘ ਗਲਵੱਟੀ ਗੁਰਬਖਸ਼ੰ ਸਿੰਘ ਬਠੋਈ ਛਜੂ ਸਿੰਘ ਬਾਲੀਆਂ ਮਹਿੰਦਰ ਕੌਰ ਧੂਰੀ ਜਾਅਲੀ ਸਰਟੀਫਿਕੇਟ ਫੜੋ ਸੰਸਥਾ ਦੇ ਆਗੂ ਬਲਵੀਰ ਸਿੰਘ ਆਲਮਪੁਰ ਜਸਵਿੰਦਰ ਸਿੰਘ ਪਟਿਆਲਾ ਸ਼ਮਸ਼ੇਰ ਸਿੰਘ ਸਲਾਣਾ ਜਗਦੀਪ ਕੌਰ ਭਿੰਡਰਾਂ ਅਮਰੀਕ ਸਿੰਘ ਪਲਾਸੌਰ ਲਖਬੀਰ ਸਿੰਘ ਭੁੱਲਰਹੇੜੀ ਆਦਿ  ਦਰਜਣ ਆਗੂਆਂ ਨੇ ਆਪਣੇ ਵਿਚਾਰ ਰੱਖੇ ਅੰਤ ਵਿੱਚ ਜਾਅਲੀ ਸਰਟੀਫਿਕੇਟ ਧਾਰਕਾਂ ਵਿਰੁੱਧ ਲੜਨ ਵਾਲੇ ਬਲਵੀਰ ਸਿੰਘ ਆਲਮਪੁਰ ਜੋ ਸਾਢੇ ਚਾਰ ਮਹੀਨੇ  ਜੇਲ ਚੋਂ ਰਿਹਾਅ ਹੋ ਕੇ ਆਏ ਬਲਵੀਰ ਸਿੰਘ ਦਾ ਸਨਮਾਨ ਕੀਤਾ ਗਿਆ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਪੱਖੀ ਲੇਖਕ ਜਸਵੰਤ ਸਿੰਘ ਵਿਰਦੀ
Next articleਤੇਜ਼ ਰਫ਼ਤਾਰ ਨੇ ਲਈਆਂ ਦੋ ਜਾਨਾਂ, ਬਾਈਕਰ ਰੇਸਰ ਨੇ ਮਾਂ ਦੀ ਲਈ ਜਾਨ ਪੁੱਤ ਜਖਮੀ ਆਪ ਵੀ ਖਤਮ