HOME ਪਿੰਡ ਮੱਲ੍ਹਾ ‘ਚ ਐਂਟੀ ਮਲੇਰੀਆ ਕੈਂਪ ਲਗਾਇਆ

ਪਿੰਡ ਮੱਲ੍ਹਾ ‘ਚ ਐਂਟੀ ਮਲੇਰੀਆ ਕੈਂਪ ਲਗਾਇਆ

29
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ -ਜਿਲ੍ਹਾ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾ: ਅਮਨ ਸ਼ਰਮਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਐਂਟੀ ਮਲੇਰੀਆ ਕੈਂਪ ਲਗਾਇਆ ਗਿਆ‌।ਇਸ ਮੌਕੇ ਹੈਲਥ ਇਸਪੈਕਟਰ ਪ੍ਰਕਾਸ਼ ਸਿੰਘ ਬੀਹਲਾ ਕਿਹਾ ਕਿ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਖੜ੍ਹੇ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ,ਮਲੇਰੀਆ ਬੁਖਾਰ ਦੇ ਲੱਛਣ ਠੰਢ ਅਤੇ ਕਾਂਬੇ ਨਾਲ ਬੁਖਾਰ ਸਿਰ ਦਰਦ ਹੋਣਾ ਬੁਖਾਰ ਉਤਰਨ ਤੋਂ ਬਾਅਦ ਕਮਜ਼ੋਰੀ ਹੋਣਾ ਅਤੇ ਸ਼ਰੀਰ ਨੂੰ ਪਸੀਨਾ ਆਉਣਾ ਆਦਿ ਹਨ।ਉਨ੍ਹਾ ਮਲੇਰੀਆ ਬੁਖਾਰ ਦੇ ਬਚਾਅ ਲਈ ਕਿਹਾ ਕਿ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ,ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਓ ਕਰੋ, ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਕੱਟ ਨਾ ਸਕੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰੋ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਬੁਖਾਰ ਹੋਣ ਤੇ ਨੇੜੇ ਦੇ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ ਮਲੇਰੀਆ ਦਾ ਟੈਸਟ ਅਤੇ ਇਲਾਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋ,ਪੰਚ ਗੁਰਚਰਨ ਸਿੰਘ,ਪੰਚ ਬਿੱਕਰ,ਪੰਚ ਜਗਤਾਰ ਸਿੰਘ,ਪੰਚ ਨਛੱਤਰ ਸਿੰਘ,ਹੈਲਥ ਇਸਪੈਕਟਰ ਲਵਪ੍ਰੀਤ ਕੌਰ,ਭੁਪਿੰਦਰ ਸਿੰਘ,ਗੁਰਦੀਪ
ਸਿੰਘ,ਕਮਲਜੀਤ ਕੌਰ, ਹੈਲਥ ਇਸਪੈਕਟਰ ਸਵਰਨ ਸਿੰਘ ਡੱਲਾ,ਬਲਜੀਤ ਕੌਰ,ਪਰਮਜੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleISS BAAR SIRF GOLD NAHI, GOLD KA KHAZANA HOGA! DHAMAAL 4 DROPS QUIRKY NEW POSTER, TRAILER OUT ON 12TH JUNE!
Next articleਦ ਨੋਰਵੁੱਡ ਸਕੂਲ ਚਾਹਲ ਦੇ ਵਿਦਿਆਰਥੀਆਂ ਨੇ ਇਤਿਹਾਸਕ ਭਾਰਤ–ਅਫਗਾਨਿਸਤਾਨ ਟੈਸਟ ਮੈਚ ਦਾ ਲਿਆ ਆਨੰਦ