(ਸਮਾਜ ਵੀਕਲੀ)
ਜਿਨ੍ਹਾਂ ਲੋਕਾਂ ਦੇ ਜ਼ਮਾਨੇ ਬਦਲਣੇ ਸੀ,ਉਨ੍ਹਾਂ ਦੇ ਖੁਦ ਆਪਣੇ ਹੀ ਜ਼ਮਾਨੇ ਬਦਲ ਗਏ ।
ਝਾੜੂ ਦੇ ਵੱਲੋਂ ਅੰਗੂਠਾ ਦਿਖਾਉਂਦਿਆਂ,ਉਸ ਦੀਆਂ ਤੀਲੀਆਂ ਦੇ ਤਰਾਨੇ ਬਦਲ ਗਏ।
ਪਹਿਲਾਂ ਰੌਲਾ ਬੜਾ ਸਿਰ ਪਾੜਵਾਂ ‘ ਸੱਭ ਚੰਗਾ ਨਹੀਂ ਹੈ ‘,ਜਦੋਂ ਪੰਜੇ ਦਾ ਪੰਜਾ ਭਾਰੂ ਸੀ,
ਅੱਜ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੇ ਦਿਲੋਂ ਹੈਦੱਈਏ ਕਰਦੇ ਯਾਰਾਨੇ ਬਦਲ ਗਏ ।
ਆਮ ਲੋਕਾਂ ਨੂੰ ਨਵੇਂ ਬਦਲਅ ਵਾਲੀਆਂ ਆਸਾਂ ਖਾਹਸ਼ਾਂ ਯਾਕੀਨ ਨਹੀਂ ਬਣਾ ਰਹੀਆਂ,
ਸਿੰਘਾਸਨ ‘ਤੇ ਬਹਿੰਦੇ ਸਾਰ ਕਹਿਣੇ ਕਰਨੇ ਵਿੱਚ ਆਰ ਪਾਰ ਦੇ ਬਹਾਨੇ ਬਦਲ ਗਏ ।
ਠਾਠ ਬਾਠ,ਅੱਗੇ ਪਿੱਛੇ ਹੂਟਰ ਗੱਡੀਆਂ ਟੌਹਰ ਕਲਚਰ ਹੈ ਅਸਲ ‘ਚ ਓਦਾਂ ਦਾ ਭਾਰੂ,
ਵਿਚਾਰ,ਅਸਿਹਮਤੀ,ਸਧਾਰਨ ਤਾਕਤ ਦੇ ਸਿਲਸਿਲੇ ਨਿੱਜੀ ਆਸ਼ਿਆਨੇ ਬਦਲ ਗਏ ।
ਦਿਖਾਵਿਆਂ ਦੀ ਬੋਲੀ,ਹਾਸਾ ਠੱਠਾ,ਰੰਗ ਮੰਚ ਦਾ ਕਲਾਕਾਰ ਬਣਿਆ ਰਿਹਾ ਸੀ ਕੇਹਾ,
ਨਵਾਂ ਗ੍ਰਹਿਸਥ ਵਸਾਉਣ ਦੀ ਕਦਰ ਵਾਲੀ ਲੀਹ ਤੋਂ ਪੁਰਾਣੇ ਸ਼ਾਮਿਆਨੇ ਬਦਲ ਗਏ ।
ਹਰ ਖੇਤਰ ‘ਚ ਨਵੀਂਆਂ ਨੌਕਰੀਆਂ ਦੇ ਫ਼ਰਜ਼ੀ ਬੁਲ੍ਹਬੁਲ਼ੇ ਉੱਠਦੇ ਸਨ ਵੋਟ-ਮੇਲੇ ਵਿੱਚ ,
ਬਹੁਤੇ ਆਸੀਏ ਆਸਾਂ ਗਵਾਕੇ ਉਹਦੇ ਲਤੀਫੇ ਲਿਖਣੋ ਭਾਵੁਕ ਦੀਵਾਨੇ ਬਦਲ ਗਏ ।
ਦਿੱਲੀ ਵਾਲਾ ‘ ਤਾਕਤ-ਤਪੱਸਵੀ ‘ ਕਦੇ ਝੋਲੇਵਾਲਾ ਫਕੀਰ ਬਣਦਾ,ਕਦੇ ਚੌਂਕੀਦਾਰ ਹੁੰਦੈ,
ਪੰਜਾਬ ਵਾਲੇ ਦੇ ਵੀ ਗਰੀਬੀ ਰੋਕਣ ਤੋਂ ਮਸਲਨ ਉਹਦੇ ਦਿਮਾਗੋਂ ਖਾਨੇ ਬਦਲ ਗਏ।
ਸਸਤਾ ਰਾਸ਼ਨ ਪਾਣੀ,ਸਿਖਿਆ,ਸਿਹਤ ਸਹੂਲਤਾਂ ਬਗੈਰਾ,ਦੂਰ ਤੱਕ ਵੀ ਨਹੀਂ ਦਿਸਦਾ,
ਹਰੇ ਪੈਂਨ ਦੇ ਤਾਕਤਧਾਰੀ ਦੇ ਸਿਤਾਰਵਾਦਕੀ ਮੱਥੇ ਉੱਭਰੇ ਦ੍ਰਿਸ਼ਟੀ-ਆਨੇ ਬਦਲ ਗਏ।
ਸਾਡੇ ਪੰਜਾਬ! ਤੇਰੇ ਲਈ ਦਿਲੋਂ ਹਿੱਤ ਨਹੀਂ ਕਿਸੇ ਰਵਾਇਤੀ ਰਾਜਨੀਤਿਕ ਪਾਰਟੀ ਦਾ,
ਸਿਰ ਦੇ ਕੇ ਤੈਨੂੰ ਬਚਾਉਣ ਦੇ ਜੁਮਲਿਆਂ ਵਿੱਚ ਮਘ ਰਹੇ ਸੱਭ ‘ਪਰਵਾਨੇ ‘ ਬਦਲ ਗਏ !
ਝਾਝੂ ਨੂੰ ਇੱਕ ਥਾਂ ਬੰਨ੍ਹਣ ਲਈ,ਕੋਈ ਵਲ਼ ਪਾਉਣਾ ਪੈਂਦਾ ਲੋਹੇ ਦੀ ਤਾਰਾਂ,ਜਾਂ ਸੇਬੇ ਦਾ,
ਜਿਸ ਜਿਸ ਨੂੰ ਝਾੜੂ ਤੋਂ ਮਿਲਿਆ ਨਹੀਂ ਆਦਰ,ਉਹੀ ਚੇਹਰੇ ਮੰਨਮਾਨੇ ਬਦਲ ਗਏ।
ਅਜੇ ਦੇਖੋ,ਮੌਕਾ ਦਿਓ,ਨੌਂਜਵਾਨਾਂ ਅਤੇ ਮੁਟਿਆਰਾਂ ਨੇ ਬਹੁਤ ਕੁੱਝ ਹੀ ਨਵਾਂ ਕਰਨਾ ਹੈ,
ਅਸਮਾਨ ਛੂੰਹਦੀਆਂ ਰੀਝਾਂ ਦੀਆਂ ਛੱਲਾਂ ਦੇ ਕਲਪਤੀ ਮਚਲ਼ੇ ਕਾਰਖਾਨੇ ਬਦਲ ਗਏ !
ਸੁਖਦੇਵ ਸਿੱਧੂ
ਸੰ-9888633481
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly