ਜੰਡਿਆਲੀ ਖੇਡ ਮੇਲਾ ਟੂਰਨਾਮੈਂਟ   ਸਪੋਰਟਸ ਕਲੱਬ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 24 ਫਰਵਰੀ ਨੂੰ ਕਰਵਾਇਆ ਜਾਵੇਗਾ

ਬਿਕਰਮਜੀਤ ਸਿੰਘ ਮਜੀਠੀਆ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਕਰਨਗੇ ਉਦਘਾਟਨ, ਕਬੱਡੀ ਕੱਪ ਦੇ ਪ੍ਰਬੰਧ ਮੁਕੰਮਲ 

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੰਡਿਆਲੀ ਵਿਖੇ ਸਪੋਰਟਸ ਕਲਬ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ 24 ਫਰਵਰੀ ਦਿਨ ਸ਼ਨੀਵਾਰ ਨੂੰ ਇਸ ਕਬੱਡੀ ਕੱਪ ਸ਼ਹੀਦ ਰਾਜੇਸ਼ ਕੁਮਾਰ ਸਟੇਡੀਅਮ ਜੰਡਿਆਲੀ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਿਮਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਿਕਰਮਜੀਤ ਸਿੰਘ ਮਜੀਠੀਆ ਨੂੰ ਖੇਡ ਮੇਲੇ ਦਾ ਸਦਾ ਪੱਤਰ ਦਿੱਤਾ ਗਿਆ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਸਾਬਕਾ ਮੰਤਰੀ ਢਿੱਲੋਂ ਵਲੋਂ ਸਾਂਝੇ ਤੌਰ ਤੇ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ।ਪ੍ਰਬੰਧਕ ਜੱਸ ਗਿੱਲ ਕੈਨੇਡਾ , ਜੋਬਨਪ੍ਰੀਤ ਸਿੰਘ ਗਿੱਲ ਨੇ ਦਸਿਆ ਕੇ ਖੇਡ ਮੇਲੇ ਵਿੱਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਭਾਗ ਲੈਣਗੀਆਂ, ਜਿੱਤਣ ਵਾਲੀਆਂ ਟੀਮਾਂ ਨੂੰ ਵੱਡੇ ਪੱਧਰ ਤੇ ਇਨਾਮ ਦੇਣ ਦੇ ਨਾਲ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਡ ਮੇਲੇ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨਗੇ । ਇਸ ਮੌਕੇ ਦੀਪ ਸ਼ਰਮਾ , ਜਸਦੇਵ ਸਿੰਘ ਜੱਸਾ , ਵਰਿੰਦਰ  ਸਿੰਘ ਵਿਰਕ , ਮਿੰਟੂ ਰਾਮਗੜ੍ਹ ਆਦਿ ਹਾਜ਼ਿਰ ਸਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJordan foils drug smuggling attempt, 5 killed
Next articleWill form govts in Centre, provinces: PTI’s PM candidate