HOME ਸਰੀ ਚ ਇੱਕ ਹੋਰ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਸਰੀ ਚ ਇੱਕ ਹੋਰ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

1
ਕੈਪਸ਼ਨ ਕਤਲ ਕੀਤੇ ਨੌਜਵਾਨ ਦੀ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)– ਕਨੇਡਾ ਵਿੱਚ ਕਤਲੋਗਾਰਤ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੁਝ ਦਿਨ ਪਹਿਲਾਂ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਫਸਫੋਰਡ ਸ਼ਹਿਰ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂ ਕਤਲ ਕੀਤੇ ਜਾਣ ਦੀ ਘਟਨਾ ਤੋਂ ਤਕਰੀਬਨ ਇੱਕ ਹਫਤਾ ਬਾਅਦ ਅੱਜ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਅਣਪਛਾਤਿਆ ਵੱਲੋਂ ਕਤਲ ਕੀਤੇ ਜਾਣ ਦੀ ਮੰਦਭਾਗੀ ਘਟਨਾ ਵਾਪਰਨ ਬਾਰੇ ਪਤਾ ਲੱਗਾ ਹੈ ਗੁਆਂਢੀ ਮੁਲਕ ਅਮਰੀਕਾ ਦੀ ਕੌਮਾਂਤਰੀ ਸਰਹੱਦ ਨੇੜੇ ਸਰੀ ਦੀ 176 ਸਟਰੀਟ ਅਤੇ 35 ਐਵਨਿਊ ਦੇ ਇਲਾਕੇ ਚ ਅੱਜ ਦੁਪਹਿਰ ਵੇਲੇ ਵਾਪਰੀ ਉਪਰੋਕਤ ਮੰਦਭਾਗੀ ਘਟਨਾ ਦੌਰਾਨ ਇੱਕ ਹੋਰ ਪੰਜਾਬੀ ਕਾਰੋਬਾਰੀ ਬਿੰਦਰ ਗਰਚਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜਿਲੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਹੋਰਨਾ ਵੇਰਵਿਆ ਮੁਤਾਬਕ ਉਹ ਸਰੀ ਸ਼ਹਿਰ ਦੇ ਇੱਕ ਬੈਂਕੁਇਉਟਹਾਲ ਅਤੇ ਫੋਟੋ ਸਟੂਡੀਓ ਦਾ ਮਾਲਕ ਸੀ ਮਿਰਤਕ ਆਪਣੇ ਪਿੱਛੇ ਦੋ ਬੇਟੀਆਂ, ਇੱਕ ਬੇਟਾ,ਵਿਧਵਾ ਪਤਨੀ ਅਤੇ ਬਜ਼ੁਰਗ ਮਾਂ ਪਿਓ ਛੱਡ ਗਿਆ ਹੈ ਉਸ ਦੀ ਦੁਖਦਾਈ ਮੌਤ ਨਾਲ ਸਰੀ ਦੇ ਸਮੁੱਚੇ ਪੰਜਾਬੀ ਭਾਈਚਾਰੇ ਚ ਸੋਗ ਦੀ ਲਹਿਰ ਛਾ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleIran’s Crisis: A Nation in Turmoil
Next articleਸਿੱਖ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼, ਸਿੱਖਾਂ ਵੱਲੋਂ ਫਲੈਟ ਨੂੰ ਘੇਰ ਕੇ ਕੁੜੀ ਨੂੰ ਛੁਡਾਈਆ, ਪੁਲਿਸ ਦੀ ਭੂਮਿਕਾ ’ਤੇ ਉੱਠੇ ਸਵਾਲ