ਇਟਲੀ ‘ਚ ਇੱਕ ਹੋਰ ਪੰਜਾਬੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਭਾਰਤ ਮੰਗਾਵਾਉ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅੰਬੈਸੀ ਤੋਂ ਕੀਤੀ ਮੰਗ,ਕਿਹਾ ਕੀਤੀ ਜਾਵੇ ਸਾਡੀ ਸਹਾਇਤਾ

ਕਪੂਰਥਲਾ  (ਕੌੜਾ )-ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਜਵਾਲਾ ਸਿੰਘ ਨਗਰ ਨਾਲ ਸੰਬੰਧਿਤ ਇੱਕ ਨੌਜਵਾਨ ਰੋਜੀ ਰੋਟੀ  ਕਮਾਉਣ ਲਈ 15 ਸਾਲ ਪਹਿਲਾ ਇਟਲੀ ਗਿਆ ਸੀ। ਜਿੱਥੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਇਟਲੀ ਦੇ balenciaga ਇਲਾਕੇ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨਰਿੰਦਰ ਸਿੰਘ ਦੇ ਪਿਤਾ ਹਰਜੀਤ ਸਿੰਘ ਨਿਵਾਸੀ ਮੁਹੱਲਾ ਜਵਾਲਾ ਸਿੰਘ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਸ ਦਾ ਲੜਕਾ 2009 ਚ ਰੋਜੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ ।ਜੋਂ ਕਿ 19 ਜਨਵਰੀ ਦੀ ਰਾਤ ਨੂੰ ਸੈਰ ਕਰਨ ਲਈ ਗਿਆ ਸੀ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਉਸ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਸ ਨਾਲ ਸੰਪਰਕ ਵੀ ਨਹੀਂ ਹੋਇਆ ।ਜਿਸ ਤੋਂ ਬਾਅਦ ਅਸੀਂ ਆਪਣੇ ਦੂਸਰੇ ਲੜਕੇ ਨੂੰ ਇਸ ਬਾਰੇ ਦੱਸਿਆ। ਜੋ ਕਿ ਇਟਲੀ ਵਿਖੇ ਹੀ ਰਹਿੰਦਾ ਹੈ। ਜਿਸ ਨੇ ਉਸ  ਦੇ ਗੁੰਮ ਹੋਣ ਦੀ ਸ਼ਿਕਾਇਤ ਇਟਲੀ ਵਿਖੇ ਦਰਜ ਕਰਵਾਈ। ਜਿੱਥੇ ਉਸ ਨੂੰ ਪਤਾ ਲੱਗਾ ।ਕਿ ਉਹ ਉਹਨਾਂ ਦੇ ਲੜਕੇ ਨਰਿੰਦਰ ਸਿੰਘ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋ ਗਈ ਹੈ। ਉਹਨਾਂ ਨੇ ਭਾਰਤੀ ਅਬੈਸੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ  ਸਿੰਘ ਸੀਚੇਵਾਲ ਤੋਂ ਮੰਗ ਕੀਤੀ ਕਿ ਨਰਿੰਦਰ ਸਿੰਘ ਦੀ ਲਾਸ਼ ਭਾਰਤ ਵਾਪਸ ਮੰਗਵਾਉਣ ਚ ਸਾਡੀ ਸਹਾਇਤਾ ਕੀਤੀ ਜਾਵੇ। ਅਤੇ ਦੋਸ਼ੀਆਂ ਖ਼ਿਲਾਫ਼  ਕਾਨੂੰਨੀ ਕਾਰਵਾਈ ਕਰਵਾਈ ਜਾਵੇ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗੁਰੂ ਹਰਿਕ੍ਰਿਸ਼ਨ ਪਬਲਿਕ ‘ਚ ਇੰਟਰ ਸਕੂਲ ਧਾਰਮਿਕ ਮੁਕਾਬਲੇ
Next articleਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਯੂਥ ਭਾਜਪਾ ਵਿੱਚ ਹੋਏ ਸ਼ਾਮਲ