ਇਕ ਹੋਰ ਇਨਸਾਨ

ਅਮਰਜੀਤ ਚੰਦਰ

(ਸਮਾਜ ਵੀਕਲੀ)

ਖਿਲੂ-ਦੰਭਾਰ ਮਰ ਗਿਆ ਸਾਹਿਬ!
ਅੱਧ-ਖੜ ਦੇ ਇਹ ਬੋਲ ਮੇਰੇ ਅਜੇ ਵੀ ਕੰਨਾਂ ਵਿਚ ਗੂੰਜ਼ ਰਹੇ ਹਨ।ਵੈਸੇ ਤਾਂ ਮੇਰੇ ਸਾਰੇ ਦਿਨ ਹੀ ਕੰਮ ਤੇ ਔਖੇ ਹੰੁਦੇ ਹਨ,ਪਰ ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਆਜੀਬ ਸੀ।ਅੱਜ ਸਾਰਾ ਹੀ ਦਿਨ ਮੈਂ ਅਜੀਬ-ਅਜੀਬ ਲੋਕਾਂ ਨਾਲ ਦੋ-ਚਾਰ ਹੁੰਦਾ ਰਿਹਾ। ਸਵੇਰੇ ਦਫਤਰ ਪਹੁੰਚਦੇ ਹੀ ਇਕ ਮੈਲੇ-ਕੁਚੈਲੇ ਕੱਪੜਿਆ ਵਾਲਾ ਇਕ ਟਰੰਕ ਵਿਚ ਸੂਟ ਵੇਚਣ ਦੇ ਲਈ ਆ ਗਿਆ, ਭਾਅ ਤਾਂ ਉਹਦੇ ਬਹੁਤ ਘੱਟ ਲੱਗ ਰਹੇ ਸਨ। ਪਰ ਜਦੋਂ ਕਪੜੇ ਸਸਤੇ ਵੇਚਣ ਦਾ ਕਾਰਨ ਚੋਰੀ ਕੀਤੇ ਹੋਏ ਕੱਪੜੇ ਦੱਸਿਆ ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗਾ। ਮੈਂ ਜਦੋਂ ਉਥੇ ਪੁਲਿਸ ਬਲਾਉਣ ਦੀ ਗੱਲ ਕੀਤੀ ਤਾਂ ਉਹ ਆਦਮੀ ਉਥੋਂ ਜਦੇ ਹੀ ਰਫੂ ਚੱਕਰ ਹੋ ਗਿਆ।

ਉਹ ਆਦਮੀ ਉਥੌ ਗਿਆ ਹੀ ਸੀ ਤਾਂ ਡੇਢ ਹੱਥ ਦਾ ਝੁੰਡ ਕੱਢੇ ਇਕ ਔਰਤ ਇਕ ਡੇਢ ਸਾਲ ਦੇ ਬੱਚੇ ਨੂੰ ਗੋਦ ਵਿਚ ਲਈ ਬੜੀ ਤੇਜ਼ੀ ਨਾਲ ਅੰਦਰ ਆਉਣ ਲੱਗੀ। ਗੇਟ ਵਿਚ ਬੈਠੇ ਗਫੂਰ ਨੇ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਹ ਰੋਣ ਲੱਗ ਪਈ।ਮੈ ਬਾਹਰ ਆ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਬਰੇਲੀ ਜਾਣਾ ਹੈ ਤਾਂ ਮੇਰੇ ਕੋਲ ਪੈਸੇ ਬਿਲਕੁਲ ਵੀ ਨਹੀ ਹੈ।ਜਦੋਂ ਮੈ ਉਸ ਨੂੰ ਪੁੱਛਿਆ ਕਿ ਤੂੰ ਬਰੇਲੀ ਕਿਵੇਂ ਪਹੁੰਚੀ ਅਤੇ ਇਸ ਬੱਚੇ ਦਾ ਬਾਪ ਕੌਣ ਤਾਂ ਇਸ ਵੇਲੇ ਕਿੱਥੇ ਹੈ, ਤਾਂ ਉਹ ਹੋਰ ਵੀ ਉਚੀ-ਉਚੀ ਰੋਣ ਲੱਗ ਪਈ। ਸਵੇਰ ਦੀ ਪਹਿਲੀ ਚਾਹ ਲੈ ਕੇ ਆਏ ਬਹਾਦਰ ਨੇ ਜਦੋਂ ਇਕ ਕੱਪ ਚਾਹ ਮੇਰੇ ਕਹਿਣ ਤੇ ਉਸ ਨੂੰ ਫੜਾਇਆ ਤਾਂ ਉਸ ਨੇ ਝੱਟ ਦੇਣਾ ਚਾਹ ਦਾ ਕੱਪ ਦੋਹਾਂ ਹੱਥਾਂ ਨਾਲ ਫੜ ਲਿਆ ਅਤੇ ਜੋਰ ਦੇਣਾ ਅਵਾਜ਼ ਵਿਚ ਜਲਦੀ-ਜਲਦੀ ਸੁੜਕਣੀ ਸ਼ੁਰੂ ਕਰ ਦਿੱਤੀ।

ਬਹਾਦਰ ਉਸ ਨੂੰ ਭੁੱਖੇ ਦੇਖ ਕੇ ਚਾਹ ਦੇ ਕੱਪ ਨਾਲ ਇਕ ਰਸ ਦਾ ਪੀਸ ਵੀ ਲੈ ਆਇਆ ਸੀ ਤਾਂ ਉਹ ਚਾਹ ਦੇ ਨਾਲ ਨਾਲ ਰਸ ਵੀ ਬੜੇ ਸੁਆਦ ਨਾਲ ਚਾਹ ਵਿਚ ਭਿਊਂ-ਭਿਊਂ ਕੇ ਖਾ ਰਹੀ ਸੀ।ਉਸ ਦਾ ਬੱਚਾ ਗੋਦ ਵਿਚ ਆਰਾਮ ਨਾਲ ਸੌ ਰਿਹਾ ਸੀ। ਮੈਂ ਉਸ ਔਰਤ ਦੀ ਮਦਦ ਕਰਨਾ ਚਾਹੰੁਦਾ ਸੀ ਪਰ ਪਹਿਲਾਂ ਮੈ ਕਈ ਬਾਰ ਠੱਗੀ ਦਾ ਸਿ਼ਕਾਰ ਹੋ ਚੁੱਕਿਆ ਸੀ ਇਸ ਕਰਕੇ ਮੈਂ ਨਗਦ ਪੈਸੇ ਕਿਸੇ ਦੇ ਹੱਥ ਨਹੀ ਦੇਣਾ ਚਾਹੁੰਦਾ ਸੀ। ਮੈਂ ਗਫੂਰ ਨੂੰ ਅਲੱਗ ਼ਜਾ ਕੇ ਦੋ ਸੌ ਰੁਪਏ ਦਿੱਤੇ ਤਾਂ ਕਿਹਾ ਕਿ ਇਸ ਨੂੰ ਬੱਸ ਅੱਡੇ ਛੱਡ ਕੇ ਆ ਅਤੇ ਬੱਸ ਅੱਡੇ ਟਿਕਟ ਲੈ ਕੇ ਇਸ ਨੂੰ ਦੇ ਕੇ ਬਰੇਲੀ ਜਾਣ ਵਾਲੀ ਬੱਸ ਵਿਚ ਇਸ ਨੂੰ ਬਿਠ ਦੇਣਾ।ਉਸ ਤੋਂ ਬਾਅਦ ਪੰਜਾਹ ਰੁਪਏ ਅਲੱਗ ਤੋਂ ਰਸਤੇ ਦੇ ਖਰਚ ਲਈ ਦੇ ਦੇਣਾ। ਮੈ ਨਹਿਰੂ ਪਲੇਸ ਬਰਾਂਚ ਵਿਚ ਜਾਣ ਲਈ ਦੇਰ ਹੋ ਰਹੀ ਸੀ ਤਾਂ ਮੈ ਉਸ ਔਰਤ ਦੀ ਜਿੰਮੇਵਾਰੀ ਗਫੂਰ ਨੂੰ ਸੰਭਾਲ ਕੇ ਜਲਦੀ ਦੇਣਾ ਬਾਹਰ ਨਿਕਲ ਗਿਆ।

ਨਹਿਰੂ ਪਲੇਸ ਵਿਚ ਸਾਰਾ ਕੰਮ ਠੀਕ-ਠਾਕ ਨਿਬੜ ਗਿਆ।ਬ੍ਰਾਂਚ ਵਿਚ ਆਪਣੇ ਕੁਝ ਪੁਰਾਣੇ ਦੋਸਤਾਂ ਨੂੰ ਮਿਲਿਆ ਅਤੇ ਉਨਾਂ ਦੇ ਨਾਲ ਹੀ ਖਾਣਾ ਦੁਪਿਹਰ ਦਾ ਖਾਣਾ ਵੀ ਖਾ ਲਿਆ। ਵਾਪਸ ਆਉਣ ਦੇ ਲਈ ਆਟੋ-ਰਿਕਸ਼ਾ ਵਿਚ ਬੈਠ ਗਿਆ। ਅਗਲੇ ਚੌਕ ਤੱਕ ਅਜੇ ਪਹੁੰਚਾ ਹੀ ਸੀ ਤਾਂ ਟ੍ਰੈਫਿਕ ਦੀ ਲਾਲ ਬੱਤੀ ਹੋ ਗਈ। ਏਨੇ ਨੂੰ ਦੋ ਬੰਜਾਰਨਾਂ ਵਰਗੀਆਂ ਦਿਖਣ ਵਾਲੀਆਂ ਦੋ ਭਿਖਾਰਨਾ ਮੇਰੇ ਵਲ ਆ ਗਈਆਂ। ਮੈਂ ਸੋਚਣ ਲੱਗਾ ਕਿ ਜਦੋਂ ਤੱਕ ਸਾਡੀ ਰਾਜਧਾਨੀ ਦੀਆਂ ਸੜਕਾਂ ਉਤੇ ਅਵਾਰਾਂ ਗਊਆਂ ਅਤੇ ਭਿਖਾਰਨਾਂ ਤੁਰੀਆਂ ਫਿਰਦੀਆਂ ਰਹਿਣਗੀਆਂ ਉਦੋਂ ਤੱਕ ਨਾ ਤਾਂ ਸੜਕਾਂ ਕੁਝ ਬਣੇਗਾ ਨਾ ਹੀ ਕੋਈ ਵਹੀਕਲ ਸਹੀ ਤਰਾਂ ਸੜਕ ਤੇ ਚਲ ਸਕੇਗਾ ਅਤੇ ਨਾ ਹੀ ਖਾਦੇ-ਪੀਦੇ ਲੋਕ ਗਰੀਬ ਨੂੰ ਇਨਸਾਨ ਸਮਝ ਸਕਣਗੇ।ਮੈਨੂੰ ਅਜੇ ਤੱਕ ਇਹ ਸਮਝ ਨਹੀ ਆਇਆ ਕਿ ਇਹ ਭਿਖਾਰੀ ਲੋਕ ਸੈਕੜੇ ਲੋਕਾਂ ਦੀ ਭੀੜ ਵਿਚੋਂ ਇਕ ਨਰਮ ਦਿਲ ਇਨਸਾਨ ਕਿਵੇਂ ਪਛਾਣ ਲੈਦੇ ਹਨ।ਇਸ ਬਾਰ ਮੈਂ ਵੀ ਆਪਣਾ ਦਿਲ ਤਕੜਾ ਕਰ ਲਿਆ ਸੀ। ਉਸ ਨੂੰ ਮੇਰੇ ਕੋਲ ਆਉਦੇ ਹੀ ਮੈਂ ਉਸ ਦੇ ਵੱਲ ਦੇਖੇ ਬਿੰਨਾਂ ਬੇਰੁੱਖੀ ਦੇ ਨਾਲ ਕਿਹਾ, ਮੁਆਫ ਕਰੋ, ਮੇਰੇ ਕੋਲ ਟੁੱਟੇ ਨਹੀ ਹੈ।

ਮਦਦ ਕਰ ਦਿਉ ਬਾਬੂ ਜੀ, ਉਸ ਨੂੰ ਬੱਚਾ ਹੋਣ ਵਾਲਾ ਹੈ, ਹਸਪਤਾਲ ਲੈ ਕੇ ਜਾਣਾ ਹੈ, ਨਹੀ ਤਾਂ ਉਹ ਮਰ ਜਾਏਗੀ।

ਕਹਿੰਦੇ-ਕਹਿੰਦੇ ਉਸ ਨੇ ਸੜਕ ਦੇ ਕਿਨਾਰੇ ਇਕ ਬੇਬੱਸ ਲੜਕੀ ਵੱਲ ਨੂੰ ਇਸ਼ਾਰਾ ਕਰਕੇ ਕਿਹਾ, ਜਿਸ ਦੇ ਖੁੱਲੇ ਢਿੱਡ ਨੂੰ ਦੇਖਦੇ ਹੀ ਗਰਭ-ਅਵਸਥਾ ਦਾ ਪਤਾ ਲੱਗ ਰਿਹਾ ਸੀ। ਸੜਕ ਕੰਢੇ ਅੱਧ-ਲੇਟੀ ਉਹ ਲੜਕੀ ਐਸੇ ਤੜਪ ਰਹੀ ਸੀ ਜਿਵੇ ਬੜਾ ਤੇਜ਼ ਬੱਚਾ ਜੰਮਣ ਵਾਲੇ ਸਮੇਂ ਦਾ ਦਰਦ ਹੋ ਰਿਹਾ ਹੋਵੇ। ਉਸ ਨੂੰ ਦੇਖਦੇ ਹੀ ਮੇਰੇ ਮਨ ਵਿਚ ਮੇਰੇ ਸਹਿਯੋਗੀ ਦਾ ਕਿਹਾ ਕੁਝ ਮੈਨੂੰ ਕਿਹਾ ਯਾਦ ਆ ਗਿਆ, ਕਿ ਤੈਨੂੰ ਤਾਂ ਕੋਈ ਵੀ ਕਦੇ ਵੀ ਬੇਵਕੂਫ ਬਣਾ ਸਕਦਾ ਹੈ।

ਮੇਰੇ ਦਿਮਾਗ਼ ਨੇ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੇ ਆਟੋ ਵਾਲੇ ਨੂੰ ਕਿਹਾ ਕਿ ਆਪਣੇ ਆਟੋ ਰਿਕਸ਼ਾ ਵਿਚ ਜੇਕਰ ਇਸ ਲੜਕੀ ਨੂੰ ਕਿਸੇ ਹਸਪਤਾਲ ਵਿਚ ਪਹੁੰਚਾ ਦੇਵੇਗਾ ਤਾਂ ਮੈਂ ਤੈਨੂੰ ਕਰਾਇਆ ਵੀ ਦੇਵਾਂਗਾ ਤੇ ਮੈਂ ਵੀ ਉਥੇ ਹੀ ਉਤਰ ਜਾਵਾਂਗਾ। ਆਟੋ ਰਿਕਸ਼ਾਂ ਵਾਲੇ ਦੇ ਹਾਂ ਕਰਨ ਤੇ ਮੈਂ ਉਥੇ ਤੱਕ ਦਾ ਕਰਾਇਆ ਆਪਣੇ ਬਟੂਏ ਵਿਚੋਂ ਕੱਢ ਕੇ ਆਪਣੀ ਉਪਰ ਵਾਲੀ ਜੇਬ ਵਿਚ ਪਾ ਲਿਆ। ਉਹ ਲੜਕੀ ਆਟੋ ਵਿਚ ਬੈਠੀ ਤਾਂ ਮੈਂ ਉਸ ਨੂੰ ਹਸਪਤਾਲ ਤੱਕ ਪਹੁੰਚਣ ਦਾ ਕਰਾਇਆ ਦੇ ਦਿੱਤਾ ਤਾਂ ਆਪ ਉਥੇ ਹੀ ਉਤਰ ਗਿਆ। ਉਤਰਦੇ ਹੀ ਮੈਂ ਉਸ ਲੜਕੀ ਨੂੰ ਕਹਿ ਦਿੱਤਾ ਕਿ ਮੈਂ ਹਸਪਤਾਲ ਤੱਕ ਦਾ ਕਰਾਇਆ ਆਟੋ ਵਾਲੇ ਨੂੰ ਦੇ ਦਿੱਤਾ ਹੈ ਤਾਂ ਤੁਸੀ ਜਲਦੀ ਹਸਪਤਾਲ ਚਲੇ ਜਾਉ।

ਉਹਨਾਂ ਔਰਤਾਂ ਵਿਚੋਂ ਇਕ ਔਰਤ ਨੇ ਕਿਹਾ ਕਿ ਇਸ ਆਟੋ ਵਿਚ ਬਹੁਤ ਧੱਕੇ ਲੱਗਦੇ ਹਨ ਤੇ ਅਸੀ ਲੜਕੀ ਨੂੰ ਟੈਕਸੀ ਵਿਚ ਲੈ ਕੇ ਜਾਵਾਂਗੇ ਅਤੇ ਉਸ ਦਾ ਕਰਾਇਆ ਸਿਰਫ 300 ਰੁਪਏ ਹੈ।

ਚੌਕ ਵਿਚ ਲਾਲ ਬੱਤੀ ਤੋਂ ਹਰੀ ਹੋ ਗਈ ਸੀ ਟ੍ਰੈਫਿਕ ਚਲਣ ਲੱਗਾ ਸੀ ਅਤੇ ਪਿੱਛੇ ਖੜੀ ਗੱਡੀ ਵਾਲੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ।ਉਨਾਂ ਨੂੰ ਟੈਕਸੀ ਦਾ ਕਰਾਇਆ ਵੀ ਪਹਿਲਾਂ ਤੋਂ ਹੀ ਪਤਾ ਸੀ,ਇਸ ਗੱਲ ਨੂੰ ਲੈ ਕੇ ਮੇਰਾ ਮੱਥਾ ਠਣਕ ਗਿਆ।ਸ਼ਾਇਦ ਉਨਾਂ ਨੇ ਮੇਰੀ ਸਰਾਫਤ ਦਾ ਅੰਦਾਜ਼ਾ ਲਗਾ ਲਿਆ ਸੀ।ਇਸ ਕਰਕੇ ਜਦੋਂ ਤੱਕ ਮੈਂ ਕੁਝ ਸਮਝ ਪਾਉਣਾ ਤਾਂ ਉਹ ਮੇਰੇ ਹੱਥ ਵਿਚੋਂ ਰੁਪਏ ਖੋਹ ਕੇ ਸੜਕ ਦੇ ਪਾਰ ਆਪਣੀ ਦੂਜੀ ਸਾਥਣ ਦੇ ਵੱਲ ਨੂੰ ਚਲੀਆ ਗਈਆ।ਮੈਂ ਰਸਤੇ ਵਿਚ ਆਪਣੇ ਆਪ ਵਿਚ ਗੁਥਮ-ਗੁਥਾ ਹੰੁਦਾ ਰਿਹਾ ਕਿ ਉਨਾਂ ਨੇ ਸੱਚਮੁਚ ਹਸਪਤਾਲ ਜਾਣਾ ਸੀ ਜਾਂ ਫਿਰ ਇਹ ਵੀ ਇਕ ਨਵੀ ਠੱਗੀ ਦੀ ਚਾਲ ਸੀ।ਕਨਾਟ ਪਲੇਸ ਦੇ ਕੋਲ ਦੀ ਲੰਘਦੇ ਹੋਏ ਮੈ ਉਹੋ ਜਿਹੀਆ ਔਰਤਾ ਨੂੰ ਕਿਸੇ ਮੋਟਰ ਸਾਇਕਲ ਵਾਲੇ ਕੋਲੋ ਪੈਸੇ ਮੰਗਦੇ ਦੇਖਿਆ।ਨਹਿਰੂ ਪਲੇਸ ਵਾਂਗ ਏਥੇ ਵੀ ਕਨਾਟ ਪਲੇਸ ਸੜਕ ਦੇ ਕੰਢੇ ਵੀ ਇਕ ਲੜਕੀ ਜਣੇਪੇ ਦੇ ਦਰਦ ਨਾਲ ਤੜਪਦੀ ਦੇਖੀ।ਹੁਣ ਮੇਰੇ ਠੱਗੇ ਜਾਣ ਦਾ ਮੈਨੂੰ ਕੋਈ ਵੀ ਸਿ਼ਕਵਾ ਨਹੀ ਰਿਹਾ ਸੀ।

ਅੱਧੇ ਘੰਟੇ ਵਿਚ ਮੈਂ ਆਪਣੇ ਦਫਤਰ ਪਹੁੰਚ ਗਿਆ ਸੀ। ਚਾਹ ਦਾ ਕੱਪ ਮੇਜ਼ ਤੇ ਰੱਖਦੇ ਹੋਏ ਬਹਾਦਰ ਨੇ ਖਾਣੇ ਦੇ ਲਈ ਪੁੱਛਿਆ ਤਾਂ ਉਸ ਨੂੰ ਕਹਿ ਦਿੱਤਾ ਕਿ ਮੈ ਬ੍ਰਾਂਚ ਵਿਚੋ ਖਾ ਕੇ ਆਇਆ ਹਾਂ।ਕੁਝ ਦੇਰ ਬਾਅਦ ਗਫੂਰ ਵੀ ਵਾਪਸ ਆ ਗਿਆ।ਦਸ ਰੁਪਏ ਮੇਰੇ ਮੇਜ਼ ਤੇ ਰੱਖ ਕੇ ਬੋਲਿਆ, ਕਿ ਇਹ ਪੈਸੇ ਬਚੇ ਹਨ ਸਰ।

ਮੇਰੇ ਹਿਸਾਬ ਨਾਲ ਗਫੂਰ ਨੂੰ ਹੋਰ ਪੇਸੇ ਵਾਪਸ ਕਰਨੇ ਚਾਹੀਦੇ ਸਨ। ਮੈਂ ਉਸ ਨੂੰ ਥੋੜਾ ਧਿਆਨ ਨਾਲ ਦੇਖਿਆ, ਤਾਂ ਉਹ ਬੋਲਿਆ ਕਿ ਉਸ ਨੇ ਬਰੇਲੀ ਨਹੀ ਸਰ ਰਾਏ ਬਰੇਲੀ ਜਾਣਾ ਸੀ।ਟਿਕਟ,ਅਤੇ ਮੇਰਾ ਆਉਣਾ ਜਾਣਾ ਮਿਲਾ ਕੇ ਬਸ ਇਹੀ ਕੁਝ ਬਚਿਆ ਹੈ ਸਰ।

ਇਹ ਵੀ ਤੂੰ ਹੀ ਰੱਖ ਲੈ,ਤੇਰੇ ਕੰਮ ਆਉਣਗੇ।

ਗਫੂਰ ਖੁਸ਼ੀ-ਖੁਸ਼ੀ ਦਸ ਦਾ ਨੋਟ ਲੈ ਕੇ ਬਾਹਰ ਚਲਾ ਗਿਆ।ਉਸ ਦੇ ਵਾਪਸ ਆਉਣ ਤੇ ਜਿੰਨਾਂ ਸਮਾਂ ਲੱਗਾ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਨੇ ਆਣ ਤੇ ਜਾਣ ਵਾਸਤੇ ਬੱਸ ਵਿਚ ਹੀ ਸਫਰ ਕੀਤਾ ਹੈ।ਰਾਏ ਬਰੇਲੀ ਦਾ ਫਾਸਟ ਬੱਸ ਦਾ ਵੀ ਕਰਾਇਆ ਜੋੜ ਲਿਆ ਜਾਏ ਤਾਂ ਉਸ ਦੇ ਕੋਲ ਮੇਰੇ ਪੈਸਿਆਂ ਵਿਚੋਂ ਘੱਟੋ-ਘੱਟ ਪੰਜਾਹ ਰੁਪਏ ਬਚ ਹੋਣੇ ਚਾਹੀਦੇ ਸੀ।

ਮੈਂ ਸੋਚ ਰਿਹਾ ਸੀ ਕਿ ਦੂਸਰਿਆਂ ਨੂੰ ਬੇਵਕੂਫ ਬਣਾ ਕੇ ਪੈਸੇ ਠੱਗਣਾ ਇਨਸਾਨ ਦਾ ਕੁਦਰਤੀ ਗੁਣ ਹੈ।ਕੀ ਇਹ ਮੰਗਣ ਵਾਲੇ ਅਤੇ ਇਨਾਂ ਨੂੰ ਬੇਰੁਖੀ ਨਾਲ ਝਿੜਕਣ ਵਾਲੇ ਸੱਭ ਲੋਕ ਇਕ ਹਨ ਅਤੇ ਮੈਂ ਹੀ ਇਕ ਇਨਾਂ ਸਾਰਿਆਂ ਤੋਂ ਅਲੱਗ ਹਾਂ।ਮੈਨੂੰ ਯਾਦ ਆਇਆ ਜਦੋਂ ਮੈਂ ਬਚਪਨ ਵਿਚ ਆਪਣੇ ਪਿਤਾ ਜੀ ਤੋਂ ਪੁਛਿਆ ਕਿ ਸਨਕੀ ਕੌਣ ਹੰੁਦੇ ਹਨ?

ਸਨਕੀ? ਪਿਤਾ ਜੀ ਨੇ ਹੱਸਦੇ ਹੋਏ ਕਿਹਾ ਸੀ,ਮਤਲਬ ਸਾਡੇ ਵਰਗੇ ਲੋਕ।

ਫਿਰ ਥੋੜਾ ਵਿਸਥਾਰ ਨਾਲ ਸਮਝਾਉਦੇ ਹੋਏ ਕਹਿੰਦੇ ਕਿ ਜੋ ਭੀੜ ਤੋਂ ਅਲੱਗ ਹੋ ਕੇ ਕੁਝ ਕਰਦਾ ਹੈ ਉਸ ਨੂੰ ਸਨਕੀ ਕਿਹਾ ਜਾਂਦਾ ਹੈ।

ਅੱਜ ਦੇ ਤਜਰਬੇ ਤੋਂ ਮੈਨੂੰ ਇਕ ਬਾਰ ਫਿਰ ਇਸ ਤਰਾਂ ਲੱਗਿਆ ਕਿ ਜਿਵੇਂ ਦੇਸ਼ ਦੇ ਚਾਰੇ ਪਾਸੇ ਜਾਂ ਤਾਂ ਭਿਖਾਰੀ ਹਨ ਜਾਂ ਫਿਰ ਲੁਟੇਰੇ ਹਨ। ਅੱਜ ਦੇ ਤਜਰਬੇ ਤੋਂ ਮੇਰੇ ਧਿਆਨ ਵਿਚ ਆਇਆ ਕਿ ਅੱਜ ਦੇ ਤਕਨੀਕੀ ਯੁੱਗ ਦੇ ਭਿਖਾਰੀਆਂ ਨੂੰ ਫਟੇ ਪੁਰਾਣੇ ਕਪੜੇ ਪਾਉਣ ਦੀ ਜਰੂਰਤ ਨਹੀ ਹੈ।

ਇਕ ਦਿਨ ਸਾਫ-ਸੁਥਰੇ ਕਪੜੇ ਵਾਲ ਬੜੇ ਚੰਗੀ ਤਰਾਂ ਨਾਲ ਸੰਵਾਰੇ ਹੋਏ,ਇਕ ਪੜਿਆ ਲਿਖਿਆ ਉਧੇੜ ਉਮਰ ਦਾ ਆਦਮੀ ਗਫੂਰ ਦੇ ਰੋਕਦੇ-ਰੋਕਦੇ ਅੰਦਰ ਆ ਗਿਆ।ਆਪਣੀ ਜੇਬ ਕੱਟ ਹੋਈ ਦਾ ਦੁਖੜਾ ਸੁਣਾਉਦਾ ਹੋਇਆ ਕਹਿਣ ਲੱਗਾ ਕਿ ਮੈਂ ਸੋਨੀਪਤ ਬਿਜਲੀ ਬੋਰਡ ਦਾ ਮੁਲਾਜ਼ਮ ਹਾਂ।ਸਰਕਾਰੀ ਕੰਮ ਵਿਚ ਮੈਂ ਏਥੇ ਆਇਆ ਸੀ, ਵਾਪਸ ਜਾਣ ਲੱਗਿਆਂ ਮੇਰੀ ਜੇਬ ਕੱਟੀ ਗਈ।ਮੇਰਾ ਪਛਾਣ ਪੱਤਰ, ਰੇਲ ਗੱਡੀ ਦਾ ਪਾਸ ਅਤੇ ਪੈਸੇ ਸੱਭ ਉਸ ਵਿਚ ਹੀ ਚਲੇ ਗਏ। ਮੈਂ ਬਹਾਦਰ ਨੂੰ ਬੁਲਾ ਕੇ ਉਸ ਨੂੰ ਖਾਣਾ ਖੁਆਇਆ ਅਤੇ ਵਾਪਸੀ ਦੇ ਪੈਸੇ ਦੇ ਕੇ ਉਸ ਨੂੰ ਬੱਸ ਵਿਚ ਬਿਠਾ ਦਿੱਤਾ।ਜਾਣ ਤੋਂ ਪਹਿਲਾਂ ਉਸ ਨੇ ਮੇਰਾ ਅੰਗਰੇਜ਼ੀ ਵਿਚ ਧੰਨਵਾਦ ਕੀਤਾ ਅਤੇ ਇਕ ਪਰਚੀ ਤੇ ਮੇਰਾ ਨਾਮ ਅਤੇ ਫੋਨ ਨੰਬਰ ‘ਤੇ ਮੇਰਾ ਐਡਰਿਸ ਲਿਖ ਲਿਆ ਤੇ ਬਹੁਤ ਹੀ ਨਿਮਾਣਾ ਜਿਹਾ ਬਣ ਕੇ ਵਾਪਸ ਮਨੀ-ਆਰਡਰ ਕਰਕੇ ਪੈਸੇ ਭੇਜਣ ਵਾਰੇ ਕਹਿ ਰਿਹਾ ਸੀ। ਚਾਰ ਹਫਤੇ ਗੁਜ਼ਰ ਗਏ ਪਰ ਕੋਈ ਵੀ ਮਨੀ ਆਰਡਰ ਨਹੀ ਆਇਆ।ਪੈਸੇ ਨਾ ਮਿਲਣ ਤੇ ਮੈਨੂੰ ਕੋਈ ਅਫਸੋਸ ਨਹੀ ਹੈ ਪਰ ਬੇਵਕੂਫ ਬਣਨ ਦਾ ਮੈਨੂੰ ਜਰੂਰ ਅਫਸੋਸ ਹੋ ਰਿਹਾ ਹੈ।ਹੁਣ ਕੀ ਮੈਂ ਅਣਜਾਣ ਲੋਕਾਂ ਦੀ ਮਦਦ ਕਰਨਾ ਬੰਦ ਕਰ ਦਿਆਂ?ਕੀ ਪਤਾ ਕਿਹੜੇ ਸਮੇਂ ਕਿਸੇ ਨੂੰ ਸੱਚਮੁਚ ਹੀ ਜਰੂਰਤ ਹੋਵੇ? ਜੇਕਰ ਸਨਕੀ ਲੋਕ ਵੀ ਸਵਾਰਥੀ ਹੋ ਜਾਣਗੇ ਤਾਂ ਫਿਰ ਤਾਂ ਦੁਨੀਆ ਦੇ ਸਾਰੇ ਕੰਮ ਹੀ ਰੁਕ ਜਾਣਗੇ।

ਸਾਢੇ ਚਾਰ ਵਜੇ ਮਹੇਸ਼ਰੀ ਸਿਗਰਟ ਪੀਣ ਲਈ ਬਾਹਰ ਆਇਆ ਤਾਂ ਮੈਨੂੰ ਵੀ ਉਸ ਨੇ ਬਾਹਰ ਬੁਲਾ ਲਿਆ।ਲੱਗਭਗ ਉਸੇ ਸਮੇਂ ਫਟੀ ਕਮੀਜ਼ ਅਤੇ ਫਟੀ ਹੋਈ ਨਿੱਕਰ ਦੇ ਵਿਚ ਇਕ ਅੱਧਖੜ ਆਦਮੀ ਹੱਥ ਫਲਾਉਦਾ ਹੋਇਆ ਅੰਦਰ ਆਇਆ।

ਕੁਝ ਪੈਸੇ ਮਿਲ ਜਾਣਗੇ ਸਾਹਬ……ਉਸ ਨੇ ਕੁਝ ਰੋਣ ਦੇ ਅੰਦਾਜ ਵਿਚ ਕਿਹਾ।

ਬਹਾਦਰ! ਪਹਿਲਾਂ ਇਸ ਨੂੰ ਕੁਝ ਖਾਣ ਨੂੰ ਦੇ ਦਿਉ।

ਮੇਰੀ ਅਵਾਜ਼ ਸੁਣਦੇ ਹੀ ਬਹਾਦਰ ਆ ਗਿਆ। ਉਹ ਅੱਧਖੜ ਆਦਮੀ ਆਪਣੀ ਜਗਾ ਤੋਂ ਹਿਲਿਆ ਨਹੀ,ਮੇਰਾ ਪੇਟ ਨਾ ਤਾਂ ਕਦੇ ਭਰਿਆ ਹੈ ਸਾਹਬ ਅਤੇ ਨਾ ਹੀ ਕਦੇ ਭਰੇਗਾ।ਉਸ ਦੇ ਕਹਿਣ ਦਾ ਅੰਦਾਜ ਕਿਸੇ ਫਿਲਮੀ ਡਾਇਲਾਗ ਨਾਲੋ ਘੱਟ ਨਹੀ ਸੀ।

ਤਾਂ ਫਿਰ ਚਾਹ ਪੀਏਂਗਾ? ਪੈਸੇ ਤੈਨੂੰ ਏਥੋਂ ਨਹੀ ਮਿਲਣ ਵਾਲੇ, ਮੈਂ ਬੜੀ ਸਖਤੀ ਵਾਲੀ ਅਵਾਜ਼ ਵਿਚ ਕਿਹਾ। ਅੱਜ ਕਲ ਤਾਂ ਇਕ ਚਾਹ ਦੀ ਪਿਆਲੀ ਦਾ ਮੁੱਲ ਵੀ ਇਕ ਗਰੀਬ ਦੀ ਜਿੰਦਗੀ ਤੋਂ ਜਿਆਦਾ ਹੈ ਸਾਹਬ।

ਉਸ ਤੋਂ ਬਾਅਦ ਜਦੋਂ ਮੈ ਉਸ ਨੂੰ ਗੌਰ ਨਾਲ ਦੇਖਿਆ ਤਾਂ ਉਸ ਦੀਆਂ ਅੱਖਾਂ ਵਿਚ ਗਿੱਦ ਅਤੇ ਨੱਕ ਦੇ ਵਿਚ ਸੀਂਡ ਜੰਮਿਆ ਹੋਇਆ ਸੀ ਅਤੇ ਚਿਹਰੇ ਦੇ ਆਲੇ ਦੁਆਲੇ ਮੋਟੀ-ਮੋਟੀ ਮੈਲ ਜੰਮੀ ਤੋਂ ਇਸ ਤਰਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸਦੀਆਂ ਤੋਂ ਪਾਣੀ ਦੇ ਨੇੜੇ ਹੀ ਨਾ ਗਿਆ ਹੋਵੇ। ਸਿਰ ਦੇ ਵਾਲਾਂ ਦਾ ਪਤਾ ਹੀ ਕੀ ਬਣਿਆ ਪਿਆ ਸੀ। ਦੇਖਣ ਨੂੰ ਬਿਲਕੁਲ ਬੁਢਾ ਜਿਹਾ ਲੱਗ ਰਿਹਾ ਸੀ ਪਰ ਸਿਰ ਵਾਲ ਇਕ ਦੂਜੇ ਵਿਚ ਫਸੇ ਹੋਏ ਵੀ ਕਾਲੇ ਸਨ। ਧਿਆਨ ਨਾਲ ਦੇਖਣ ਤੇ ਇਸ ਤਰਾਂ ਲੱਗ ਰਿਹਾ ਸੀ ਕਿ ਜਿਵੇ ਮੇਰੀ ਹੀ ਉਮਰ ਦਾ ਹੋਵੇ।ਮੈਂ ਉਸ ਨੂੰ ਜਿਆਦਾ ਦੇਰ ਦੇਖ ਨਹੀ ਸਕਿਆ, ਮੈਂ ਉਸ ਨੂੰ ਏਥੇ ਆਉਣ ਦੀ ਵਜ੍ਹਾ ਪੁੱਛੀ।

ਖਿਲੂ-ਦੰਭਾਰ ਮਰ ਗਿਆ ਸਾਹਿਬ,ਉਸ ਨੇ ਦਰਦ ਭਰੀ ਅਵਾਜ਼ ਵਿਚ ਕਿਹਾ, ਬਹੁਤ ਦਿਨਾਂ ਤੋਂ ਬੀਮਾਰ ਸੀ।ਕਫਨ ਦੇ ਲਈ ਪੈਸੇ ਇਕੱਠੇ ਕਰ ਰਿਹਾ ਹਾਂ ਸਾਹਬ।ਉਸ ਨੇ ਖਿਲੂ-ਦੰਭਾਰ ਦੇ ਬਾਰੇ ਵਿਚ ਇਸ ਤਰਾਂ ਦੱਸਿਆ ਕਿ ਜਿਵੇ ਸਾਰੀ ਦੁਨੀਆਂ ਹੀ ਖਿਲੂ-ਦੰਭਾਰ ਨੂੰ ਜਾਣਦੀ ਹੋਵੇ। ਮੈਨੂੰ ਮੌਤ ਦੇ ਬਾਰੇ ਜਾਣਨ ਦੀ ਉਤਸੁਕਤਾ ਹੋਈ,ਮੈਂ ਉਸ ਕੋਲੋ ਇਹ ਜਾਣਨ ਦੀ ਕੋਸਿ਼ਸ਼ ਕੀਤੀ ਕਿ ਖਿਲੂ-ਦੰਭਾਰ ਨਾਲ ਤੇਰਾ ਕੀ ਰਿਸ਼ਤਾ ਸੀ, ਤੇ ਤੂੰ ਕਿੱਥੇ ਰਹਿੰਦਾ ਏ, ਉਸ ਦੇ ਪਰਿਵਾਰ ਵਿਚ ਕੌਣ-ਕੌਣ ਹੈ। ਪਰ ਫਿਰ ਮੇਰੇ ਮਨ ਵਿਚ ਆਇਆ ਕਿ ਜੇਕਰ ਇਹ ਪੈਸੇ ਠੱਗਣ ਆਇਆ ਹੋਵੇਗਾ ਤਾਂ ਇਹ ਕੁਝ ਤਾਂ ਝੂਠ ਫਰੇਬ ਬੋਲੇਗਾ ਹੀ, ਮੈਂ ਆਪਣਾ ਬਟੂਆ ਖੋਲ ਕੇ ਦੇਖਿਆ ਤਾਂ ਉਸ ਵਿਚ ਇਕ ਸੌ ਪੰਤਾਲੀ ਰੁਪਏ ਸਿਰਫ ਬਚੇ ਸਨ।

ਮੈਂ 30 ਰੁਪਏ ਸਾਹਮਣੇ ਮੇਜ਼ ਤੇ ਰੱਖ ਦਿੱਤੇ।ਮੇਰੀ ਦੇਖਾ-ਦੇਖੀ ਮਹੇਸ਼ਰੀ ਨੇ 10 ਦਾ ਨੋਟ ਕੱਢ ਦਿੱਤਾ।ਉਸ ਅੱਧਖੜ ਨੇ ਝੱਟ ਦੇਣਾ ਰੁਪਏ ਚੁੱਕੇ ਤੇ ਲੜਖੜਾਦਾ ਹੋਇਆ ਜਲਦੀ ਦੇਣਾ ਬਾਹਰ ਨਿਕਲ ਗਿਆ। ਕੁਣਾਲ ਜੋ ਹੁਣ ਤੱਕ ਅੰਦਰ ਬੈਠਾ ਸੀ ਬਾਹਰ ਦਾ ਸਾਰਾ ਦ੍ਰਿਸ਼ ਦੇਖ ਰਿਹਾ ਸੀ, ਉਹ ਬਾਹਰ ਆਇਆ ਤਾਂ ਹੱਸਦਾ ਹੋਇਆ ਬੋਲਿਆ ਦਾਨਬੀਰ ਕਰਨ ਦੀ ਜੈ ਹੋ।

ਉਸ ਅੱਧਖੜ ਦੇ ਦੋ ਦਿਨ ਦੀ ਦਾਰੂ ਦਾ ਪ੍ਰਬੰਧ ਫਰੀ-ਫੰਡ ਵਿਚ ਹੋ ਗਿਆ। ਗੱਲ ਹਾਸੇ-ਮਜ਼ਾਕ ਵਿਚ ਲੰਘ ਗਈ, ਅਸੀ ਫਿਰ ਆਪੋ-ਆਪਣੇ ਕੰਮਾ ਵਿਚ ਲੱਗ ਗਏ।

ਅੱਜ ਕੰਮ ਵੀ ਬਹੁਤ ਸੀ। ਕੰਮ ਪੂਰਾ ਹੋਇਆ, ਘੜੀ ਦੇਖੀ ਤਾਂ ਸਾਢੇ ਛੇ ਵੱਜ ਚੁੱਕੇ ਸਨ।ਦਸ ਮਿੰਟ ਹੋਰ ਰੁਕ ਜਾਂਦੇ ਤਾਂ ਆਖਰੀ ਬਸ ਵੀ ਨਿਕਲ ਜਾਣੀ ਸੀ। ਜਲਦੀ ਦੇਣਾ ਆਪਣਾ ਬੈਗ ਚੁੱਕਿਆ ਬੱਸ ਸਟੈਡ ਵੱਲ ਨੂੰ ਤੇਜੀ ਨਾਲ ਜਾਣ ਲਈ ਆਪਣੇ ਦਫਤਰ ਤੋਂ ਬਾਹਰ ਆਇਆ, ਲੱਗਭਗ ਦੌੜਦਾ ਹੋਇਆ ਬੱਸ ਅੱਡੇ ਨੂੰ ਜਾਣ ਵਾਲੀ ਸੜਕ ਵਲ ਨੂੰ ਗਿਆ ਤਾਂ ਦੇਖਿਆ, ਇਹ ਕੀ?ਲੋਕ ਸੜਕ ਦੇ ਕੰਢੇ ਕੀ ਕਰ ਰਹੇ ਹਨ? ਸ਼ਇਦ ਕੋਈ ਦੁਰਘਟਨਾ ਹੋਈ ਹੋਵੇਗੀ। ਇਹ ਤਾਂ ਸਫੈਦ ਕਪੜੇ ਵਿਚ ਢੱਕੀ ਹੋਈ ਕਿਸੇ ਦੀ ਲਾਸ਼ ਲੱਗ ਰਹੀ ਹੈ।ਹੈਂ?ਇਹ ਤਾਂ ਉਹੀ ਅੱਧਖੜ ਬੁੱਢਾ ਲਾਸ਼ ਦੇ ਕੋਲ ਬੈਠਾ ਹੈ, ਅਤੇ ਉਸ ਦੇ ਕੋਲ ਇਹ ਦੋ ਲੋਕ ਹੋਰ ਕੌਣ ਹਨ? ਗਰਮੀ ਦੇ ਦਿਨ ਹੋਣ ਕਰਕੇ ਅਜੇ ਤੱਕ ਕਾਫੀ ਰੌਸ਼ਨੀ ਸੀ। ਮੈਂ ਥੋੜਾ ਹੋਰ ਉਨਾਂ ਦੇ ਨੇੜੇ ਗਿਆ ਤਾਂ ਦੇਖਿਆ ਉਹ ਅੱਧਖੜ ਬੁੱਢਾ ਉਸ ਲਾਸ਼ ਨੂੰ ਚਿੱਟੇ ਕਪੜੇ ਨਾਲ ਹੌਲੀ-ਹੌਲੀ ਢੱਕ ਰਿਹਾ ਸੀ। ਦਸ ਬਾਰਾਂ ਸਾਲ ਦੇ ਲੜਕੇ ਉਸ ਦੀ ਮਦਦ ਕਰ ਰਹੇ ਸਨ। ਇਸ ਦਾ ਮਤਲਬ ਹੈ ਕਿ ਉਹ ਅੱਧਖੜ ਬੁੱਢਾ ਸਾਡੇ ਨਾਲ ਸੱਚ ਬੋਲ ਰਿਹਾ ਸੀ। ਮੈਨੂੰ ਉਸ ਨਾਲ ਕੀਤੇ ਦੁਰਵਿਵਹਾਰ ਤੇ ਬਹੁਤ ਅਫਸੋਸ ਹੋ ਰਿਹਾ ਸੀ। ਮੈਂ ਘੜੀ ਦੇਖੀ ਤਾਂ ਅਜੇ ਬੱਸ ਆਉਣ ਵਿਚ ਕੁਝ ਸਮਾਂ ਸੀ ਤਾਂ ਮੈਂ ਆਪਣੇ ਬਟੂਏ ਵਿਚੋ ਸੌ ਦਾ ਨੋਟ (ਰੁਪਏ) ਕੱਢੇ ਤਾਂ ਉਸ ਨੂੰ ਦੇਣ ਲਈ ਉਸ ਦੇ ਕੋਲ ਪਹੰੁਚ ਗਿਆ।

ਇਹ ਹੈ ਖਿਲੂ-ਦੰਭਾਰ, ਮੈਂ ਸੌ ਰੁਪਏ ਦਾ ਨੋਟ ਉਹਦੇ ਵਲ ਨੂੰ ਕਰਦੇ ਹੋਏ ਕਿਹਾ, ਇਹ ਕੁਝ ਹੋਰ ਪੈਸੇ ਰੱਖ ਲਉ ਤੁਹਾਡੇ ਅੱਗੇ ਕੰਮ ਆਉਣਗੇ…ਨਹੀ ਸਾਹਬ, ਪੈਸੇ ਤਾਂ ਪੂਰੇ ਹੋ ਗਏ ਹੈ। ਮੈਂ ਅਤੇ ਮੇਰੇ ਨਾਲ ਹੋਰ ਕੰਮ ਕਰਦੇ ਅਸੀ ਤਿੰਨ ਲੋਕ ਹਾਂ……ਉਸ ਨੇ ਕਫਨ ਨੂੰ ਠੀਕ ਕਰਦੇ ਹੋਏ ਸਿਸਕੀਆਂ ਭਰਦੇ ਨੇ ਕਿਹਾ, …… ਸਾਹਬ! ਉਸ ਨੇ ਬੜੇ ਹੌਸਲੇ ਨਾਲ ਕਿਹਾ………ਬੱਸ ਇਕ ਇਨਸਾਨ ਹੋਰ ਮਿਲ ਜਾਂਦਾ ਤਾਂ ਅਸੀ ਚਾਰੋ ਜਣੇ ਮੋਢਾ ਦੇ ਕੇ ਇਸ ਨੂੰ ਸ਼ਮਸ਼ਾਨ ਘਾਟ ਤੱਕ ਲੈ ਜਾਂਦੇ।

ਅਨੁਵਾਦ:- ਅਮਰਜੀਤ ਚੰਦਰ 9417600014

Previous articleHuge blast rocks Germany’s Leverkusen city
Next articleਸੰਸਦ ਨੇੜੇ ਟਰੈਕਟਰ ਰੈਲੀ ਕੱਢਣ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ