ਯਾਗਰਾਜ (ਯੂਪੀ) (ਸਮਾਜ ਵੀਕਲੀ): ਉਮੇਸ਼ ਪਾਲ ਕਤਲ ਕਾਂਡ ਦਾ ਮੁਲਜ਼ਮ ਵਿਜੈ ਚੌਧਰੀ ਉਰਫ਼ ਉਸਮਾਨ ਅੱਜ ਤੜਕੇ ਪ੍ਰਯਾਗਰਾਜ ਪੁਲੀਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਉਸਮਾਨ ਨੇ ਹੀ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮੁੱਖ ਗਵਾਹ ਉਮੇਸ਼ ਪਾਲ ‘ਤੇ ਪਹਿਲੀ ਗੋਲੀ ਚਲਾਈ ਸੀ। ਕੌਂਧਿਆਰਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਤੜਕੇ ਕਰੀਬ 5 ਵਜੇ ਕੌਂਧਿਆਰਾ ਥਾਣਾ ਖੇਤਰ ਅਧੀਨ ਗੋਠੀ ਅਤੇ ਬੇਲਵਾ ਵਿਚਕਾਰ ਹੋਇਆ। ਵਿਜੈ ਚੌਧਰੀ ਉਰਫ਼ ਉਸਮਾਨ ਦੀ ਗਰਦਨ, ਛਾਤੀ ਅਤੇ ਪੱਟ ਵਿੱਚ ਗੋਲੀਆਂ ਲੱਗੀਆਂ ਹਨ। ਕਥਿਤ ਦੋਸ਼ੀ ‘ਨਾਨ ਬਾਬਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਅਤੀਕ ਗੈਂਗ ਵੱਲੋਂ ਉਸ ਨੂੰ ਨਾਮ ਉਸਮਾਨ ਦਿੱਤਾ ਗਿਆ ਸੀ।