ਸੰਸਦ ਦੇ 300 ਹੋਰ ਮੁਲਾਜ਼ਮਾਂ ਨੂੰ ਕਰੋਨਾ ਹੋਇਆ

ਨਵੀਂ ਦਿੱਲੀ/ਬੰਗਲੂਰੂ (ਸਮਾਜ ਵੀਕਲੀ):  ਸੰਸਦ ਦੇ 300 ਤੋਂ ਵੱਧ ਹੋਰ ਮੁਲਾਜ਼ਮ 9 ਤੋਂ 12 ਜਨਵਰੀ ਦੇ ਵਿਚਕਾਰ ਕਰੋਨਾ ਤੋਂ ਪੀੜਤ ਮਿਲੇ ਹਨ। ਸੂਤਰਾਂ ਮੁਤਾਬਕ ਹੁਣ ਤੱਕ ਸੰਸਦ ਦੇ 718 ਮੁਲਾਜ਼ਮ ਵਾਇਰਸ ਦੀ ਚਪੇਟ ’ਚ ਆ ਚੁੱਕੇ ਹਨ। ਇਨ੍ਹਾਂ ’ਚੋਂ 204 ਮੁਲਾਜ਼ਮ ਰਾਜ ਸਭਾ ਸਕੱਤਰੇਤ ਦੇ ਹਨ। ਇਸ ਤੋਂ ਪਹਿਲਾਂ 9 ਜਨਵਰੀ ਨੂੰ ਟੈਸਟਿੰਗ ਦੌਰਾਨ 400 ਮੁਲਾਜ਼ਮ ਕਰੋਨਾ ਪਾਜ਼ੇਟਿਵ ਮਿਲੇ ਸਨ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਆਉਂਦੇ ਬਜਟ ਇਜਲਾਸ ਤੋਂ ਪਹਿਲਾਂ ਮੁਲਾਜ਼ਮਾਂ ਦੇ ਕਰੋਨਾ ਪੀੜਤ ਹੋਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਕੱਤਰੇਤਾਂ ਨੂੰ ਢੁੱਕਵੇਂ ਕਦਮ ਉਠਾਉਣ ਲਈ ਕਿਹਾ ਸੀ। ਪਦ ਯਾਤਰਾ ’ਚ ਸ਼ਾਮਲ ਹੋਏ ਖੜਗੇ ਨੂੰ ਕਰੋਨਾ ਹੋਇਆ: ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਅੱਜ ਕਰੋਨਾ ਪਾਜ਼ੇਟਿਵ ਮਿਲੇ ਹਨ। ਉਨ੍ਹਾਂ ਨਾਲ ਅਮਲੇ ਦੇ ਪੰਜ ਮੈਂਬਰਾਂ ਨੂੰ ਵੀ ਕਰੋਨਾ ਹੋ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਵੀਰੱਪਾ ਮੋਇਲੀ, ਸ਼ਿਵਸੰਕਰ ਰੈੱਡੀ ਅਤੇ ਮਾਲੱਜਮਾ ਨੂੰ ਵੀ ਕਰੋਨਾ ਹੋ ਗਿਆ ਹੈ।

ਸ੍ਰੀਕਾਂਤ ਸਣੇ ਸੱਤ ਹੋਰ ਖਿਡਾਰੀ ਕਰੋਨਾ ਪਾਜ਼ੇਟਿਵ:ਭਾਰਤੀ ਬੈਡਮਿੰਟਨ ਖਿਡਾਰੀ ਕਿਦੰਬੀ ਸ੍ਰੀਕਾਂਤ ਸਮੇਤ ਸੱਤ ਖਿਡਾਰੀਆਂ ਨੂੰ ਕਰੋਨਾ ਹੋ ਗਿਆ ਹੈ। ਸ੍ਰੀਕਾਂਤ ਤੋਂ ਇਲਾਵਾ ਅਸ਼ਵਨੀ ਪੋਨੰਪਾ, ਰਿਤਿਕਾ ਰਾਹੁਲ ਠਕਾਰ, ਤ੍ਰਿਸ਼ਾ ਜੌਲੀ, ਮਿਥੁਨ ਮੰਜੂਨਾਥ, ਸਿਮਰਨ ਅਮਨ ਸਿੰਘ ਅਤੇ ਖੁਸ਼ੀ ਗੁਪਤਾ ਵੀ ਕਰੋਨਾ ਪਾਜ਼ੇਟਿਵ ਮਿਲੇ ਹਨ। ਐੱਨ ਸਿੱਕੀ ਰੈੱਡੀ, ਧਰੁਵ ਕਪਿਲਾ, ਗਾਇਤਰੀ ਗੋਪੀਚੰਦ, ਅਕਸ਼ਨ ਸ਼ੈੱਟੀ ਨੇ ਵੀ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਲਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਇੱਕੋ ਦਿਨ ਵਿੱਚ 2.47 ਲੱਖ ਨਵੇਂ ਮਰੀਜ਼
Next articleਯੂਪੀ: ਤਿੰਨ ਦਿਨਾਂ ’ਚ ਤੀਜੇ ਮੰਤਰੀ ਦਾ ਅਸਤੀਫ਼ਾ