ਨੌਗਜੀਆ ਪੀਰ ਦੇ ਮੇਲੇ ਤੇ ਮਸ਼ਹੂਰ ਕਵਾਲ ਪਰਵੇਜ਼ ਝਿੰਜਰ ਦਾ ਸਨਮਾਨ ਕੀਤਾ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਦਰਗਾਹ ਪੀਰ ਬਾਬਾ ਹਜ਼ਰਤ ਮੀਆਂ ਨਵਾਬ ਸ਼ਾਹ ਜੀ (ਨੌ ਗਜੀਆ ਪੀਰ ਜੀ) ਕੁਟੀਆ ਸੰਤ ਬਾਬਾ ਨਗੀਨਾ ਦਾਸ ਜੀ ਵਿਖੇ ਸਲਾਨਾ ਭੰਡਾਰਾ  ਬੜੀ ਧੂਮ ਧਾਮ ਨਾਲ ਏਅਰਪੋਰਟ ਰੋਡ ਪਿੰਡ ਹਲਵਾਰਾ ਜਿਲ੍ਹਾ ਲੁਧਿਆਣਾ ਵਿਖੇ ਮਨਾਇਆ ਗਿਆ। ਸਾਬਕਾ ਕੋਚ ਹਰਜਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਕਵਾਲ ਪਾਰਟੀਆਂ  ਪਰਵੇਜ਼ ਝਿੰਜਰ ਸੌਖਤ ਅਲੀ ਸਾਬਰੀ ਆਪਣੇ ਕਵਾਲਾ ਰਾਹੀਂ ਸੱਚੀ ਸਰਕਾਰ ਦਾ ਗੁਣਗਾਨ ਕੀਤਾ। ਚਾਦਰ ਦੀ ਰਸਮ 11 ਵਜੇ ਕੀਤੀ ਗਈ। ਮੁੱਖ ਸੇਵਾਦਾਰ ਅਤੇ ਸਾਬਕਾ ਕੋਚ ਹਰਜਿੰਦਰ ਸਿੰਘ ਹਲਵਾਰਾ ਨੇ ਕਿਹਾ ਕਿ ਸੰਤਾਂ ਦਾ ਭੰਡਾਰਾ ਜਿਸ ਵਿੱਚ ਦਾਲ, ਰੋਟੀ, ਜਲੇਬੀਆਂ, ਨਿਆਜ, ਖੀਰ, ਮਾਲ ਪੂੜੇ, ਕੜਾਹ ਪ੍ਰਸ਼ਾਦ ਅਤੇ ਬਾਬਾ ਜੀ ਦਾ ਲੰਗਰ ਅਟੁੱਟ ਵਰਤਿਆ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ ਅੰਬੇਡਕਰ ਇੰਟਰਨੈਸ਼ਨਲ ਸੋਸਾਇਟੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਾ ਰਾਏ ਕੋਰ ਕਮੇਟੀ ਮੈਂਬਰ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਅਤੇ ਸੁਖਦੇਵ ਸਿੰਘ ਹੈਪੀ ਮੁੱਲਾਂਪੁਰ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਆਗੂ ਵਿਸ਼ੇਸ਼ ਤੌਰ ਤੇ ਮੇਲੇ ਵਿੱਚ ਪਹੁੰਚੇ। ਉਹਨਾਂ ਕਿਹਾ ਕਿ ਗੁਰੂਆਂ, ਪੀਰਾਂ ਦੇ ਮੇਲੇ ਲਗਾਉਣ ਨਾਲ ਆਪਸੀ ਭਾਈਚਾਰਕ ਸਾਂਝ ਵੱਧਦੀ ਹੈ। ਮੇਲੇ ਵਿੱਚ ਐਨ ਆਰ ਆਈ ਵੀਰਾਂ ਵੱਲੋਂ ਵਿਸ਼ੇਸ਼ ਸਹਿਯੋਗ ਬਿੰਦਰ ਸਿੰਘ ਯੂ ਐਸ ਏ,  ਡਾਕਟਰ ਹਰਪਾਲ ਸਿੰਘ ਯੂ ਐਸ ਏ, ਨਿੱਤਪਰੀਤ ਸਿੰਘ ਯੂ ਐਸ ਏ, ਲੱਖਾ ਸਿੰਘ ਯੂ ਐਸ ਏ, ਜਸਵਿੰਦਰ ਸਿੰਘ ਫੌਜੀ ਯੂ ਐਸ ਏ, ਅਮਰੀਕ ਸਿੰਘ ਧਾਲੀਵਾਲ, ਰਮਨਦੀਪ ਸਿੰਘ ਕਨੇਡਾ, ਹਰਵਿੰਦਰ ਸਿੰਘ ਧਾਰੀਵਾਲ ਕਨੇਡਾ, ਕੈਪਟਨ ਨਿਰਮਲ ਸਿੰਘ, ਹਰਮਿੰਦਰ ਸਿੰਘ ਕੁੱਕੀ ਸਾਬਕਾ ਬਲਾਕ ਸਮਤੀ ਮੈਂਬਰ, ਨਿਰਪੱਖ ਸਿੰਘ ਲਾਲੀ, ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ ਹਲਵਾਰਾ, ਮਨੀ ਰਾਮ ਸਿੰਘ, ਕਰਤਾਰ ਸਿੰਘ ਸੋਨੀ ਹਲਵਾਰਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਚੇ ਜ਼ੋਖ਼ਿਮ ਵਾਲੀਆਂ ਗਰਭਵਤੀ ਔਰਤਾਂ ਦੀ ਦੇਖਭਾਲ ਲਈ ਆਯੋਜਿਤ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ – ਡਾ.ਬਲਵਿੰਦਰ ਡਮਾਣਾ
Next articleਮਧਾਣੀ ਮੇਰੀ ਰੰਗਲੀ…