ਕਪੂਰਥਲਾ, (ਕੌੜਾ)-ਬੇਬੇ ਨਾਨਕੀ ਕਾਲਜ ਮਿੱਠੜਾ ਵਿੱਖੇ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਸਲਾਨਾ ਖੇਡ ਦਿਵਸ ਕਰਵਾਇਆ ਗਿਆ l ਇਸ ਸਮਾਰੋਹ ਦੇ ਕੋਰਡੀਨੇਟਰ ਦੀ ਭੂਮਿਕਾ ਪ੍ਰੋ. ਦਿਲਰਾਜ ਸਿੰਘ ਗਿੱਲ ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਵਲੋਂ ਨਿਭਾਈ ਗਈl ਇਸ ਸਮਾਗਮ ਡਾ ਆਰੰਭ ਸ਼ਬਦ ਗਾਇਨ ਦੁਵਾਰਾ ਪ੍ਰਮਾਤਮਾ ਦੀ ਉਸਤਤ ਅਤੇ ਓਟ ਆਸਰੇ ਨਾਲ ਕੀਤਾ ਗਿਆl ਇਸ ਉਪਰੰਤ ਖਿਡਾਰੀਆਂ ਵਲੋਂ ਰਾਸ਼ਟਰੀ ਗੀਤ ਗਇਆ ਗਿਆ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਖੇਡਾਂ ਦੇ ਨਿਯਮਾਂ ਅਨੂਸਾਰ ਹੀ ਖੇਡਾਂ ਖੇਡਣ ਦੀ ਸੋਹ ਚੁਕੀ ਗਈ l ਇਸ ਮੌਕੇ ਯੂਨੀਵਰਸਿਟੀ ਕਾਲਜ ਲੜਕੀਆਂ ਦੇ ਸਰੀਰਕ ਸਿਖਿਆ ਵਿਭਾਗ ਦੇ ਪ੍ਰੋ. ਮੋਹਿਤ ਆਵਸਥੀ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ l ਸਭ ਤੋਂ ਪਹਿਲਾ 100, 200 ਅਤੇ 400 ਮੀਟਰ ਲੜਕੇ ਅਤੇ ਲੜਕੀਆਂ ਦੀਆਂ ਦੌੜ੍ਹਾ ਦੇ ਮੁਕਾਬਲੇ ਕਰਵਾਏ ਗਏ l ਇਸ ਤੋਂ ਬਾਅਦ ਵਿਚ ਵੱਖ ਵੱਖ ਮੁਕਾਬਲੇ ਜਿਵੇੰ ਕਿ ਸਪੂਨ ਰੇਸ, ਸੈਕ ਰੇਸ, ਡਿਸਕ ਥਰੋ, ਸ਼ੋਰਟ ਪੁਟ, ਜੈਵਲੈਨ ਥਰੋ, ਥ੍ਰੀ ਲੀਜੈਂਡ ਰੇਸ ਅਤੇ ਲੌਂਗ ਜੰਪ ਕਰਵਾਈ ਗਈ l ਵੱਖ ਵੱਖ ਵਿਭਾਗਾਂ ਦੇ ਮੁਕਾਬਲਿਆ ਵਿੱਚੋ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਅਤੇ ਕੰਪਿਊਟਰ ਵਿਭਾਗ ਦੇ ਲੜਕਿਆ ਨੇ ਓਵਰਆਲ ਟ੍ਰੋਫੀ ਜੀਤੀl
ਇਸ ਤੋਹ ਇਲਾਵਾ ਲੜਕੀਆਂ ਨੇ ਖੋ -ਖੋ ਦੇ ਮੁਕਾਬਲੇ ਵਿਚ ਵੱਧ ਚੜ੍ਹ ਕੇ ਹਿਸਾ ਲਿਆ ਅਤੇ ਮੁੰਡਿਆਂ ਨੇ ਵਾਲੀਬਾਲ ਦੀ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ l ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਮੁੱਖ ਮਹਿਮਾਨ ਵਜੋਂ ਹਾਜ਼ਿਰ ਸਨ ਅਤੇ ਉਹਨਾਂ ਨੇ ਵੱਖ ਵੱਖ ਮੁਕਾਬਲਿਆ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ l ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਮੁਲਵਾਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਚੰਗੀ ਤੰਦਰੁਸਤ ਲੰਬੀ ਜਿੰਦਗੀ ਜਿਉਣ ਲਈ ਹਰੇਕ ਵਿਅਕਤੀ ਨੂੰ ਖੇਡਾਂ ਨੂੰ ਆਪਣੀ ਜਿੰਦਗੀ ਦਾ ਅਟੁੱਟ ਹਿਸਾ ਬਣਾਉਣਾ ਚਾਹੀਦਾ ਹੈ l ਇਸ ਦੌਰਾਨ ਪ੍ਰਿੰਸੀਪਲ ਜੀ ਨੇ ਸਮੂਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਆਯੋਜਿਤ ਸਮਾਰੋਹ ਨੂੰ ਕਾਮਯਾਬ ਬਣਾਉਣ ਲਈ ਵਧਾਈ ਦਿੱਤੀ l ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly