ਕਪੂਰਥਲਾ, ( ਕੌੜਾ ) – ਨਨਕਾਣਾ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸਲਾਨਾ ਨਤੀਜਾ 100 ਫੀਸਦੀ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਖਰਾਜ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੂਰਾ ਸਾਲ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਪੜਾਈ ਕੀਤੀ ਹੈ, ਜਿਸਦੇ ਫਲਸਰੂਪ ਵਿਦਿਆਰਥੀ ਸਲਾਨਾ ਪੀ੍ਖਿਆ ਵਿੱਚ ਵਧੀਆ ਨੰਬਰਾਂ ਨਾਲ ਪਾਸ ਹੋਏ ਹਨ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਛੇਵੀਂ ਜਮਾਤ ‘ਚੋਂ ਸੰਨੀ ਕੁਮਾਰ ਪਹਿਲੇ ਸਥਾਨ ‘ਤੇ ਰਿਹਾ । ਇਸੇ ਤਰ੍ਹਾਂ ਸੱਤਵੀਂ ‘ਚੋਂ ਹਰਪ੍ਰੀਤ ਕੌਰ, ਨੌਵੀਂ ‘ ਚੋਂ ਬੁਵਨ ਕੁਮਾਰ ਤੇ ਸੁਖਦੀਪ ਸਿੰਘ ਅਤੇ ਗਿਆਰਵੀਂ ਜਮਾਤ ‘ਚੋਂ ਜੋਤੀ ਸ਼ਰਮਾ ਸੁਮਿਤ ਪਹਿਲੇ ਸਥਾਨ ‘ਤੇ ਰਹੇ । ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਮਣੀ ਕਮੇਟੀ ਅਤੇ ਇੰਜੀਨੀਅਰ ਸਵਰਨ ਸਿੰਘ ਪ੍ਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਨੇ ਸਟਾਫ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਚੰਗੀ ਕਾਰਗੁਜ਼ਾਰੀ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਨਵੀਆਂ ਜਮਾਤਾਂ ਵਿੱਚ ਹੋਰ ਵੀ ਮਿਹਨਤ ਤੇ ਲਗਨ ਨਾਲ ਪੜਨ ਲਈ ਪੇ੍ਰਿਤ ਕੀਤਾ। ਇਸ ਮੌਕੇ ਹਰਜਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਪਰਵੀਨ ਕੁਮਾਰੀ, ਨੀਨਾ ਕੁਮਾਰੀ, ਸੰਦੀਪ ਕੌਰ, ਅਮਨਦੀਪ ਕੌਰ, ਕੰਵਲਜੀਤ ਕੌਰ, ਮਨਪ੍ਰੀਤ ਕੌਰ, ਕਿਰਨ ਕੁਮਾਰੀ, ਹਿਨਾ, ਸੁਮਨ ਕੌਰ, ਵਿਸ਼ਾਖਾ, ਹਰਪ੍ਰੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly