ਸੂਦ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ-ਲੇਖਕ ਮਹਿੰਦਰ ਸੂਦ ਵਿਰਕ 

ਫਿਲੌਰ/ਅੱਪਰਾ (ਜੱਸੀ)-ਗੋਤ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ ਮਿਤੀ 19 ਮਈ 2024 ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਤਹਿ.ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਸਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕੇ ਕੀਤੀ ਗਈ।ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਅਤੇ ਸਰਪੰਚ ਤਿਲਕ ਰਾਜ ਸੂਦ ਨੇ ਸਟੇਜ ਦੇ ਸੰਚਾਲਕ ਵਜੋਂ ਭੂਮਿਕਾ ਨਿਭਾਈ।ਲੇਖਕ ਸੂਦ ਵਿਰਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਝੰਡੇ ਦੀ ਰਸਮ ਸਮੂਹ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਵੱਡੇ ਵਡੇਰਿਆਂ ਦੇ ਜੈਕਾਰੇ ਲਗਾਉਂਦੇ ਹੋਏ ਕੀਤੀ ਗਈ। ਉੱਘੇ ਗਾਇਕ ਪਾਲੀ ਭਾਰ ਸਿੰਘਪੁਰ, ਹਰਨਾਮ ਸਿੰਘ ਬਹਿਲਪੁਰੀ, ਬੀਬੀ ਪੂਨਮ ਬਾਲਾ ਅਤੇ ਕੁਲਵਿੰਦਰ ਸੂਦ (ਸੁੰਨੀ ਪਿੰਡ ਵਾਲੇ) ਨੇ ਧਾਰਮਿਕ ਗੀਤਾਂ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। BSPUNJABTV ਉੱਤੇ ਇਸ ਮੇਲੇ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ- ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। SGR ਹਸਪਤਾਲ ਵੱਲੋਂ ਸੰਗਤਾਂ ਦੇ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਸੂਦ ਪਰਿਵਾਰ ਦੀ ਸਾਧ ਸੰਗਤ ਨੇ ਸਮੂਹ ਪਰਿਵਾਰ ਸਮੇਤ ਮੇਲੇ ਵਿੱਚ ਹਾਜ਼ਰੀ ਭਰ ਕੇ ਮੇਲੇ ਦੀ ਰੌਣਕਾਂ ਨੂੰ ਹੋਰ ਚਾਰ ਚੰਨ ਲਗਾ ਦਿੱਤੇ। ਸੇਵਾਦਾਰਾਂ ਨੇ ਪੂਰੇ ਉਤਸ਼ਾਹ ਅਤੇ ਚਾਅ ਦੇ ਨਾਲ ਮੇਲੇ ਦੇ ਵਿੱਚ ਸੇਵਾ ਕੀਤੀ। ਇਸ ਤਰ੍ਹਾਂ ਗੋਤ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਸੰਪੂਰਨ ਹੋਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸਾਡਾ ਉਮੀਦਵਾਰ ਕਿਹੋ ਜਿਹਾ ਹੋਵੇ’ ਵਿਸ਼ੇ ਉੱਪਰ ਵਿਚਾਰ ਚਰਚਾ 26 ਮਈ ਨੂੰ-
Next articleSAMAJ WEEKLY = 21/05/2024