(ਸਮਾਜ ਵੀਕਲੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਮੰਗੂਵਾਲ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।15 ਮਾਰਚ ਨੂੰ ਨਰ ਜਠੇਰਿਆਂ ਦੇ ਸਥਾਨਾਂ ਤੇ ਅਖੰਡ ਪਾਠ ਅਰੰਭ ਕੀਤੇ ਜਾਣਗੇ ਅਤੇ 17 ਮਾਰਚ ਦਿਨ ਐਤਵਾਰ ਨੂੰ 10.30 ਵਜੇ ਭੋਗ ਪਾਏ ਜਾਣਗੇ, ਸਵੇਰੇ 10 ਵਜੇ ਸਮੂਹ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਜਾਣਗੇ। ਇਸ ਉਪਰੰਤ ਸੰਤ ਜੋਤ ਪ੍ਰਕਾਸ਼ ਜੀ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਅਤੇ ਹੋਰ ਆਏ ਹੋਏ ਕਲਾਕਾਰ ਗਾਇਕਾ ਕੌਰ ਸਿਸਟਰਸ ਚੱਕ ਰਾਮੂੰ, ਗਾਇਕਾ ਏ ਕੌਰ ਅਤੇ ਕੇ ਐਸ ਮਹਿਮੀ ਅਤੇ ਸੋਨੀਆ ਮਹਿਮੀ ਧਾਰਮਿਕ ਗੀਤ ਪੇਸ਼ ਕਰਨਗੇ। ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਅਤੇ ਬਾਅਦ ਵਿੱਚ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਜਾਣਗੇ। ਮੇਲੇ ਦੀ ਜਾਣਕਾਰੀ ਦੇਣ ਸਮੇਂ ਵਿਜੇ ਨਰ ਮੰਗੂਵਾਲ, ਰਾਹੁਲ ਨਰ ਮੰਗੂਵਾਲ, ਕਰਨ ਨਰ ਮੰਗੂਵਾਲ, ਅਮਰੀਕ ਸਿੰਘ ਨਰ ਮੰਗੂਵਾਲ, ਗੁਰਨੇਕ ਨਰ, ਪਿੰਂਦੂ ਨਰ, ਬਲਵੀਰ ਰਸੂਲਪੁਰ, ਸੰਤੋਖ ਦਾਸ ਜੀ ਕਾਹਮਾ ਅਤੇ ਰਾਜ ਪਾਲ ਨਰ ਮੰਗੂਵਾਲ ਅਤੇ ਹੋਰ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly