ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਸਮਾਪਤ

ਗਾਇਕ ਰਣਜੀਤ ਰਾਣਾ ਸੋਹਣ ਸ਼ੰਕਰ ਅਤੇ ਕੁਲਵਿੰਦਰ ਕਿੰਦਾ ਨੇ ਬੰਨ੍ਹੀ ਸਟੇਜ

ਹੁਸ਼ਿਆਰਪੁਰ (ਸਮਾਜ ਵੀਕਲੀ) ( ਚੁੰਬਰ)- ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਪਿੰਡ ਜੱਲੋਵਾਲ ਖਨੂਰ ਨੇਡ਼ੇ ਚੱਬੇਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਉਰਸ ਮੇਲਾ ਦਰਬਾਰ ਬਾਬਾ ਬੁੱਢਣ ਸ਼ਾਹ ਜੀ ਵੈੱਲਫ਼ੇਅਰ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਦਰਬਾਰ ਦੀਆਂ ਰਸਮਾਂ ਨੂੰ ਵੱਖ ਵੱਖ ਸੰਤ ਫਕੀਰਾਂ ਮਹਾਂਪੁਰਸ਼ਾਂ ਨੇ ਸੰਯੁਕਤ ਰੂਪ ਵਿੱਚ ਅਦਾ ਕੀਤਾ । ਪਹਿਲੇ ਦਿਨ ਸੂਫੀਆਨਾ ਕਵਾਲੀ ਅਤੇ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਦੂਸਰੇ ਦਿਨ ਦੀ ਸਟੇਜ ਸੂਫੀ ਗਾਇਕੀ ਦੇ ਰੰਗ ਵਿੱਚ ਰੰਗੀ ਗਈ ।

ਇਸ ਮੌਕੇ ਗਾਇਕ ਰਣਜੀਤ ਰਾਣਾ, ਕੁਲਵਿੰਦਰ ਕਿੰਦਾ, ਸੋਹਣ ਸ਼ੰਕਰ, ਕੁਲਦੀਪ ਚੂੰਬਰ , ਪਵਨ ਜਿੰਦਲ ਸਮੇਤ ਕਈ ਹੋਰਾਂ ਨੇ ਆਪਣੇ ਸੂਫ਼ੀਆਨਾ ਕਲਾਮ ਪੇਸ਼ ਕਰ ਕੇ ਮਹਿਫ਼ਿਲ ਨੂੰ ਸ਼ਰਸ਼ਾਰ ਕੀਤਾ । ਇਸ ਮੌਕੇ ਬਾਬਾ ਦੀਦਾਰ ਸ਼ਾਹ ਜੀ ਬੇਹਾਲਾ , ਲਾਡੀ ਸਰਕਾਰ ,ਰਾਜੂ ਬਾਬਾ ਸ਼ੇਰਗਡ਼੍ਹ, ਕੁਲਦੀਪ ਸਿੰਘ ਠੇਕੇਦਾਰ ਬਜਵਾੜਾ , ਡਾ ਜਸਬੀਰ ਸਿੰਘ ਚੱਬੇਵਾਲ , ਕੁਲਵੰਤ ਸਿੰਘ ਸੈਣੀ, ਪ੍ਰਿੰਸੀਪਲ ਸਤਨਾਮ ਸਿੰਘ, ਪ੍ਰੇਮ ਸਿੰਘ ,ਅੰਕਤ, ਸੰਜੀਵ ਠਾਕੁਰ, ਕਾਲੀ ਮੰਗੂਵਾਲ, ਕੈਸ਼ੀਅਰ ਸੋਢੀ ਰਾਮ, ਵਿਜੇ ਕੁਮਾਰ ਹੁਸ਼ਿਆਰਪੁਰ ,ਮਨਜੀਤ ਸਿੰਘ ਮੌਜੀ ,ਦਿਨੇਸ਼ ਦੀਪ ਸ਼ਾਮ ਚੁਰਾਸੀ, ਬਿੱਟੂ ਵਲੈਤੀਆ ਐਂਕਰ ਅਤੇ ਕਾਮੇਡੀਅਨ ਕਈ ਹੋਰ ਹਾਜ਼ਰ ਹੋਏ । ਆਖ਼ਰ ਵਿੱਚ ਦਰਬਾਰ ਦੇ ਪ੍ਰਬੰਧਕਾਂ ਵਲੋਂ ਆਏ ਸਭ ਕਲਾਕਾਰਾਂ ਅਤੇ ਮਹਾਂਪੁਰਸ਼ਾਂ ਦਾ ਸਨਮਾਨ ਸਤਿਕਾਰ ਕਰਦਿਆਂ ਧੰਨਵਾਦ ਕੀਤਾ ਗਿਆ । ਆਈ ਸੰਗਤ ‘ਚ ਲੰਗਰ ਅਤੁੱਟ ਵਰਤਾਇਆ ਗਿਆ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਬਦਾਂ ਦੀ ਪਰਵਾਜ਼:3. ਸ਼ਬਦ ਕਿਵੇਂ ਬਣੇ?
Next article‘ਦਸਹਿਰਾ’ ਸ਼ਬਦ ਕਿਵੇਂ ਬਣਿਆ?