ਸਰਕਾਰੀ ਮਿਡਲ ਸਕੂਲ ਖੈਰੂਲਾਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਰਕਾਰੀ ਮਿਡਲ ਸਕੂਲ ਖੈਰੂਲਾਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਰਜੀਤ ਸਿੰਘ ਪ੍ਰਿੰਸੀਪਲ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ, ਗੁਰਮੁੱਖ ਸਿੰਘ ਸਰਪੰਚ, ਜਗਦੇਵ ਸਿੰਘ ਮੈਬਰ ਪੰਚਾਇਤ, ਸਰਬਜੀਤ ਸਿੰਘ ਨੰਬਰਦਾਰ ਬੱਚਿਆਂ ਦੇ ਮਾਪੇ ਅਤੇ ਐਸ.ਐਮ.ਸੀ ਕਮੇਟੀ ਦੇ ਮੈਂਬਰ ਉਚੇਚੇ ਤੋਰ ਤੇ ਹਾਜਰ ਹੋਏ। ਬੱਚਿਆਂ ਵਲੋਂ ਵੱਖ ਵੱਖ ਤਰ੍ਹਾਂ ਦਾ ਰੰਗਾ ਰੰਗ ਪੋ੍ਗਰਾਮ ਪੇਸ ਕੀਤਾ ਗਿਆ।ਤੇ ਬੱਚਿਆਂ ਨੂੰ ਵਿਦਿਅਕ ਪ੍ਰਾਪਤੀਆ ਅਤੇ ਸਹਾਇਕ ਗਤੀਵਿਧੀਆਂ ਲਈ ਇਨਾਮ ਦਿੱਤੇ ਗਏ। ਇਸ ਮੌਕੇ ਹਰਜੀਤ ਸਿੰਘ ਪ੍ਰਿੰਸੀਪਲ, ਗੁਰਮੁੱਖ ਸਿੰਘ ਸਰਪੰਚ, ਜਗਦੇਵ ਸਿੰਘ, ਸਰਬਜੀਤ ਸਿੰਘ ਨੇ ਬੱਚਿਆਂ ਦੇ ਪੋ੍ਗਰਾਮ ਤੋ ਖੁਸ਼ ਹੋ ਕੇੇ 1100, 1100 ਰੁਪਏ ਸਕੂਲ ਨੂੰ ਦਾਨ ਵਜੋਂ ਦਿੱਤਾ। ਪੋ੍ਗਰਾਮ ਚੋ ਸਟੇਜ ਦੀ ਭੂਮਿਕਾ ਮੈਂਡਮ ਮਨਵੀਨ ਕੋਰ ਨੇ ਬਾਖੂਬੀ ਨਿਭਾਈ। ਅਖੀਰ ਸਕੂਲ ਮੁੱਖੀ ਕਾਬਿਲ ਸਿੰਘ ਨੇ ਆਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਇਮਰੀ ਸਕੂਲ ਦੇ ਸਾਰੇ ਅਧਿਆਪਕ ਵੀ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਹਾਸਲ ਕੀਤੀ ਪੀ. ਐੱਚ. ਡੀ. ਦੀ ਡਿਗਰੀ
Next articleਪਰਸ਼ੂਰਾਮ ਭਵਨ ਵਿੱਚ ਸ਼ਨੀ ਦੇਵ ਦੀ ਮੂਰਤੀ ਸਥਾਪਤ ਕੀਤੀ ਗਈ