ਸਲਾਨਾ ਕ੍ਰਿਕਟ ਪ੍ਰਤੀਯੋਗਿਤਾ ਲੀਗ, ਰਾਜਨ ਓਹਰੀ ਦੀ ਸ਼ਾਨਦਾਰ ਬੋਲਿੰਗ ਨਾਲ ਅਕਾਊਂਟਸ ਵਿਭਾਗ ਇਲੈਵਨ ਜਿੱਤੀ

ਕਪੂਰਥਲਾ   (ਸਮਾਜ ਵੀਕਲੀ)  (ਕੌੜਾ)– ਸਾਹਿਬਜਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਕੱਤਰ ਨਰੇਸ਼ ਭਾਰਤੀ ਨੇ ਦੱਸਿਆ ਕਿ ਕਲੱਬ ਦੁਆਰਾ ਕਰਵਾਈ ਜਾ ਰਹੀ ਸਲਾਨਾ ਕ੍ਰਿਕਟ ਪ੍ਰਤੀਯੋਗਿਤਾ ਲੀਗ ਦਾ ਦੂਸਰਾ ਮੈਚ  ਅਕਾਊਂਟਸ ਵਿਭਾਗ ਤੇ ਜਨਰਲ ਬਰਾਂਚ ਦੇ ਵਿੱਚ ਖੇਡਿਆ ਗਿਆ। ਜਿਸ ਵਿੱਚ ਅਕਾਊਂਟ ਵਿਭਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 171 ਰਨ 9 ਵਿਕਟਾਂ ਦੇ ਨੁਕਸਾਨ ਤੇ ਬਣਾਏ । ਜਿਸ ਦੇ ਜਵਾਬ ਵਿੱਚ ਜਨਰਲ ਬ੍ਰਾਂਚ ਦੀ ਰਾਜਨ ਓਹਰੀ ਦੀ ਸ਼ਾਨਦਾਰ ਬੈਟਿੰਗ ਦੇ ਅੱਗੇ ਗੋਡੇ ਟੇਕਦੇ ਹੋਏ ਪੂਰੀ ਟੀਮ 66 ਰਨਾਂ ਤੇ ਆਊਟ ਹੋ ਗਈ ਸਲਾਨਾ ਕਰੈਕਟਰ ਪ੍ਰਤੀਯੋਗਤਾ ਲੀਗ ਦੇ ਅੱਜ ਦੂਜੇ ਮੈਚ ਯੂਕੇ ਰਾਈਡਰਸ ਕ੍ਰਿਕਟ ਕਲੱਬ ਤੇ ਆਰਸੀਐਫ ਵਾਰੀਅਰਸ ਕਲੱਬ ਦੇ ਵਿੱਚ ਖੇਡਿਆ ਗਿਆ ਜਿਸ ਵਿੱਚ ਯੂਕੇ ਰਾਈਡਰਸ ਕ੍ਰਿਕਟ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ । ਜਿਸ ਵਿੱਚ ਉਹਨਾਂ ਨੇ 20 ਓਵਰਾਂ ਵਿੱਚ 91 ਰੂਪ 8ਵਿਕਟਾਂ ਦੇ ਨੁਕਸਾਨ ਤੇ ਬਣਾਏ ਜਿਸ ਦੇ ਜਵਾਬ ਵਿੱਚ 91  ਦਾ ਪਿੱਛਾ ਕਰਦੇ ਹੋਏ ਅਸ਼ੋਣੀ ਕਮਾਨ ਨੇ 15 ਰਨ ਸੁਰਿੰਦਰ ਨੇ 29 ਤੇ ਰਾਜੀਵ ਕਮਾਨ ਨੇ 24 ਰਨਾਂ ਦੀ ਪਾਰੀ ਖੇਡਦੇ ਹੋਏ ਆਰਸੀਐਫ ਵੇਰੀਅਸ ਕਲੱਬ ਨੂੰ ਜਿੱਤ ਹਾਸਿਲ ਕਰਵਾਈ ਤੇ ਆਪਣੀ ਟੀਮ ਨੂੰ ਅਗਲੇ ਦੌਰ ਵਿੱਚ ਪ੍ਰਵੇਸ਼ ਕਰਵਾਇਆ। ਕਲੱਬ ਦੇ ਸੈਕਟਰੀ ਨਰੇਸ਼ ਭਾਰਤੀ ਨੇ ਦੱਸਿਆ ਕਿ ਇਸ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਦੇ ਕ੍ਰਿਕਟ ਪ੍ਰਤਿਯੋਗਤਾ 17 ਟੀਮਾਂ ਭਾਗ ਲੈ ਰਹੀਆਂ ਨੇ ਸਾਰੀਆਂ ਟੀਮਾਂ ਦੇ 4 ਪੂਲ ਬਣਾਏ ਗਏ ਹਨ। ਪ੍ਰਤੀਯੋਗਿਤਾ ਨੂੰ ਸਫ਼ਲ ਬਣਾਉਣ ਲਈ ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਕੁਮਾਰ,ਅਨਿਲ , ਵਿਨੋਦ ਕੁਮਾਰ, ਵਿਨੋਦ ਕੁਮਾਰ, ਪ੍ਰਧਾਨ ਬਲਦੇਵ ਰਾਜ ,ਪ੍ਰਮੋਦ ਕੁਮਾਰ ਆਦਿ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਤੇ ਅਮਰੀਕ ਸਿੰਘ ਸਰਵਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਉਸ ਨੂੰ ਲੈਣ ਆਈ ਹਨੀਪ੍ਰੀਤ
Next article8ਵੀਂ ਨੈਸ਼ਨਲ ਸਿੱਖ ਡੇਅ-ਪਰੇਡ ਦੌਰਾਨ ਵਾਸ਼ਿੰਗਟਨ ਡੀ. ਸੀ. ਖਾਲਸਾਈ ਰੰਗ ਵਿੱਚ ਰੰਗਿਆ, ਸਿੱਖ ਸੰਗਤਾਂ ਦਾ ਹੋਇਆ ਰਿਕਾਰਡ ਇਕੱਠ