ਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ

ਕੈਪਸਨ - ਪਿੰਡ ਭੌਰ ਵਿਖੇ ਹੋਣ ਵਾਲ਼ੇ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਕਮੇਟੀ ਦੇ ਆਗੂ ਵਿਚਾਰ ਵਟਾਂਦਰਾ ਮੀਟਿੰਗ ਕਰਦੇ ਹੋਏ
ਕਪੂਰਥਲਾ,(ਸਮਾਜ ਵੀਕਲੀ)  ( ਕੌੜਾ )– ਧੰਨ ਧੰਨ ਬਾਬਾ ਲੱਖ ਦਾਤਾ ਜੀ ਅਤੇ ਬਾਬਾ ਮਹੀਂ ਨਾਥ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਪਿੰਡ ਭੌਰ (ਸੁਲਤਾਨਪੁਰ ਲੋਧੀ )  ਵੱਲੋਂ 22 ਅਤੇ 23 ਫ਼ਰਵਰੀ ਨੂੰ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਇੱਕ ਵਿਚਾਰ ਵਟਾਂਦਰਾ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਰਪੰਚ ਅਵਤਾਰ ਸਿੰਘ ਭੌਰ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਨਾਹਲ, ਸਾਬਕਾ ਸਰਪੰਚ ਜਸਵੀਰ ਸਿੰਘ ਭੌਰ  ਅਤੇ ਸਾਬਕਾ ਸਰਪੰਚ ਸਰਵਣ ਸਿੰਘ ਨਾਹਲ ਨੇ ਸਾਂਝੇ ਤੌਰ ਉੱਤੇ ਕੀਤੀ। ਮੈਂਬਰ ਫ਼ਕੀਰ ਮੁਹੰਮਦ, ਪ੍ਰਿਤਪਾਲ ਸਿੰਘ, ਸੂਬੇਦਾਰ ਮਲਕੀਅਤ ਸਿੰਘ, ਸਰਬਣ ਸਿੰਘ, ਜਸਬੀਰ ਸਿੰਘ, ਸ਼ਿੰਗਾਰਾ ਸਿੰਘ, ਹਰਜਾਪ ਸਿੰਘ, ਇੰਦਰਜੀਤ ਸਿੰਘ, ਸਾਬੀ ਝੀਤਾ, ਨਾਨਕ ਸਿੰਘ, ਸੁਰਿੰਦਰ ਸਿੰਘ, ਛਿੰਦਾ, ਮੰਗਲ ਸਿੰਘ, ਕਰਮ ਸਿੰਘ, ਰਾਮਾ, ਬਿੰਦਰ ਸਿੰਘ, ਕੈਪਟਨ ਮਨਜੀਤ ਸਿੰਘ, ਗੁਰਮੇਜ ਸਿੰਘ, ਸੁਰਜੀਤ ਸਿੰਘ ਬਰਨਾਲਾ, ਹਰਬਿੰਦਰ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ ਯੂ ਕੇ, ਸਤਿਨਾਮ ਸਿੰਘ ,ਅਵਤਾਰ ਸਿੰਘ ਵਾਹਿਗੁਰੂ , ਸੁਖਵਿੰਦਰ ਸਿੰਘ, ਸ਼ਿੰਗਾਰਾ ਸਿੰਘ ਕਾਨੂੰਗੋ , ਬਲਵੀਰ ਸਿੰਘ ਠੇਕੇਦਾਰ, ਸਾਧਾ ਸਿੰਘ, ਹਰਮੇਲ ਸਿੰਘ ਢਾਡੀ , ਬਲਜਿੰਦਰ ਸਿੰਘ, ਮਨਜੀਤ ਸਿੰਘ ਗਰੀਸ ਆਦਿ ਦੀ ਹਾਜ਼ਰੀ ਦੌਰਾਨ ਸਰਪੰਚ ਅਵਤਾਰ ਸਿੰਘ ਭੌਰ ਨੇ ਦੱਸਿਆ ਕਿ 22 ਫ਼ਰਵਰੀ ਨੂੰ ਕਬੱਡੀ ਭਾਰ ਵਰਗ 50 ਕਿਲੋਗ੍ਰਾਮ , 70 ਕਿਲੋਗ੍ਰਾਮ ਅਤੇ ਓਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ । ਇਸੇ ਤਰ੍ਹਾਂ 23 ਫ਼ਰਵਰੀ ਨੂੰ ਐਕਸ਼ਨ ਕਬੱਡੀ ਮੈਚ ਲੜਕੇ ਕਬੱਡੀ ਸ਼ੋ ਮੈਚ ਲੜਕੀਆਂ ਦੇ ਕਰਵਾਉਣ ਦੇ ਨਾਲ਼ ਨਾਲ਼ ਬਾਅਦ ਦੁਪਹਿਰ 2  ਕੁਸ਼ਤੀਆਂ ਲੜਕੀਆਂ ਦੀਆਂ ਅਤੇ ਸੱਦੇ ਹੋਏ ਹੀ 10 ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ । ਉਹਨਾਂ ਆਖਿਆ ਕਿ ਕਬੱਡੀ ਦਾ ਉਦਘਾਟਨ ਰੇਸ਼ਮ ਸਿੰਘ ਫੌਜੀ ਰੀਬਨ ਕੱਟ ਕੇ ਕਰਨਗੇ। ਓਹਨਾਂ ਦੱਸਿਆ ਕਿ ਜੇ ਤੂੰ ਟੀਮਾਂ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਮੈਂਬਰ ਰਾਜ ਸਭਾ  ਕਰਨਗੇ। ਸਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ । ਓਹਨਾਂ ਇਹ ਵੀ ਦੱਸਿਆ ਕਿ ਸਮੂਹ ਨਗਰ ਨਿਵਾਸੀ ਪਿੰਡ ਭੌਰ ਅਤੇ ਐਨਆਰਆਈ ਵੀਰਾਂ ਵੱਲੋਂ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੀ.ਜੀ.ਐਨ. ਵੋਕੇਸ਼ਨਲ ਸਟੱਡੀਜ਼ ਇੰਸਟੀਚਿਊਟ ‘ਚ ਜੀ.ਐਸ.ਟੀ. ਅਤੇ ਅਕਾਊਂਟਿੰਗ ‘ਤੇ ਵਿਸ਼ੇਸ਼ ਲੈਕਚਰ
Next articleਜੇਕਰ ਕਿਸਾਨਾਂ ਮਜਦੂਰਾਂ ਦੇ ਮਸਲੇ ਹੱਲ ਨਾ ਹੋਏ। ਤਾਂ 25 ਫਰਵਰੀ ਨੂੰ ਐਸ ਐਸ ਪੀ ਦਿਹਾਤੀ ਦਾ ਜਲੰਧਰ ਵਿੱਚ ਫੂਕਿਆ ਜਾਵੇਗਾ ਪੁਤਲਾ :-ਚੰਦੀ ਕੈਲੇ