*11 ਸਤੰਬਰ ਸ਼ਾਮ ਨੂੰ ਪਟਕੇਦੀਆਂ ਕੁਸ਼ਤੀਆ ਵਿੱਚ ਜੱਸਾ ਪੱਟੀ, ਰਾਜੂ ਰਈਏਵਾਲ, ਰਵੀ ਰੌਣੀ ਤੇ ਅਭਿਨਾਇਕ ਦਿਖਾਉਣਗੇ ਆਪਣਾ ਜੌਹਰ*
ਅੱਪਰਾ, (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਢੱਕ ਮਜਾਰਾ ਵਿਖੇ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਮੂਹ ਭਗਤ ਮੰਡਲੀ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਐਨ ਆਰ ਆਈ ਵੀਰਾਂ, ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਮਿਤੀ 8,9,10 ਤੇ 11 ਸਤੰਬਰ ਦਿਨ ਸ਼ੁੱਕਰਵਾਰ, ਸ਼ਨੀਵਾਰ ਐਤਵਾਰ ਤੇ ਸੋਮਵਾਰ ਨੂੰ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਸਮੂਹ ਭਗਤ ਮੰਡਲੀ ਦੇ ਮੈਂਬਰਾਂ ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ 8 ਸਤੰਬਰ ਨੂੰ ਸ਼ਾਮ 7 ਵਜੇ ਜਾਗੋ ਕੱਢੀ ਜਾਵੇਗੀ ਤੇ ਜੈ ਸ਼ਾਰਦਾ ਭਜਨ ਮੰਡਲੀ (ਰਾਮਪੁਰ ਬਿਲੜੇ) ਵਾਲੇ ਗੁੱਗਾ ਜਾਹਰ ਪੀਰ ਦੀ ਮਹਿਮਾ ਦਾ ਗੁਣਗਾਨ ਕਰਨਗੇ।9 ਸਤੰਬਰ ਨੂੰ ਮੱਲਾ ਦਾ ਅਖਾੜਾ ਲੱਗੇਗਾ ਤੇ ਲੰਗਰ ਵਰਤਾਇਆ ਜਾਵੇਗਾ। 10 ਸਤੰਬਰ ਦਿਨ ਐਤਵਾਰ ਨੂੰ ਵੀ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੌਕੇ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 11 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 3 ਵਜੇ ਛਿੰਝ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬ ਭਰ ਤੋਂ ਨਾਮੀ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ। ਛਿੰਝ ਮੇਲੇ ਦੌਰਾਨ ਪਟਕੇ ਦੀਆਂ ਕੁਸ਼ਤੀਆਂ ਜੱਸਾ ਪੱਟੀ ਤੇ ਰਾਜੂ ਰਈਏਵਾਲ ਤੇ ਰਵੀ ਰੌਣੀ ਤੇ ਅਭਿਨਾਇਕ (ਯੂ ਪੀ) ਅਖਾੜਾ ਮਾਲੋਮਜਾਰਾ ਵਿਚਕਾਰ ਹੋਵੇਗੀ। ਜੈਤੂ ਤੇ ਉਪ ਜੈਤੂ ਪਹਿਲਵਾਨਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly