ਬੱਤਰਾ ਮਿੰਨੀ ਕਹਾਣੀ ਮੁਕਾਬਲੇ ’ਚ ਜੇਤੂਆਂ ਦਾ ਤੇ ਹੋਰ ਸ਼ਖਸੀਅਤਾਂ ਦਾ ਹੋਵੇਗਾ ਸਨਮਾਨ
ਮਾਛੀਵਾੜਾ ਸਾਹਿਬ/ਸਮਰਾਲਾ, ਬਲਬੀਰ ਸਿੰਘ ਬੱਬੀ
ਪੰਜਾਬੀ ਸੱਥ ਬਰਵਾਲੀ ਵੱਲੋਂ ਕਰਵਾਏ ਜਾਂਦੇ ਬੱਤਰਾ ਯਾਦਗਾਰੀ ਮਿੰਨੀ ਕਹਾਣੀ ਮੁਕਾਬਲੇ ਦੇ ਨਤੀਜਿਆਂ ਵਿਚ ਜਗਜੀਤ ਸਿੰਘ ਲੋਹਟਬੱਦੀ ਦੀ ਕਹਾਣੀ ‘ਅੱਖੀਂ ਤੈਰਦੇ ਸੁਪਨੇ’ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਦੂਸਰੇ ਸਥਾਨ ‘ਤੇ ਦੀਪਕ ਚੋਪੜਾ ਦੀ ਕਹਾਣੀ ‘ਸ਼ੋਰ ਤੇ ਸੰਗੀਤ’ ਰਹੀ। ਇਸੇ ਤਰ੍ਹਾਂ ਹਰਨੇਕ ਸਿੰਘ ਭੰਡਾਲ ਦੀ ਕਹਾਣੀ ‘ਪਰਵਾਸੀ’ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਸੱਥ ਦੇ ਮੁੱਖ ਨਿਗਰਾਨ ਗੁਰਦੀਪ ਸਿੰਘ ਕੰਗ, ਦਰਸ਼ਪ੍ਰੀਤ ਸਿੰਘ ਬੱਤਰਾ ਨੇ ਦੱਸਿਆ ਕਿ ਲੋਹਟਬਬੱਦੀ ਦੀ ਲਿਖੀ ਕਹਾਣੀ ਵਿਚ ਲੇਖਕ ਨੇ ਨਿਮਨ ਵਰਗ ਨੂੰ ਮਿਹਨਤ ਤੇ ਲਗਨ ਸਦਕਾ ਮੰਜ਼ਿਲਾਂ ਨੂੰ ਸਰ ਕਰਦੇ ਹਏ ਅੱਗੇ ਵੱਧਦੇ ਕਦਮਾਂ ਦੀ ਗੱਲ ਕੀਤੀ ਹੈ। ਦੂਜੇ ਨੰਬਰ ’ਤੇ ਰਹੀ ਦੀਪਕ ਚੋਪੜਾ ਦੀ ਕਹਾਣੀ ‘ਸ਼ੋਰ ਤੇ ਸੰਗੀਤ’ ਦਾ ਵਿਸ਼ਾ ਬਹੁਤ ਹੀ ਸੂਖ਼ਮ ਹੈ, ਜੋ ਦੱਸਦਾ ਹੈ ਕਿ ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ, ਸੰਗੀਤ ਸ਼ੋਰ ਤੇ ਅਕਸਰ ਹੀ ਭਾਰੂ ਹੁੰਦਾ ਹੈ। ਤੀਜ਼ੇ ਨੰਬਰ ਤੇ ਰਹੀ ਹਰਨੇਕ ਭੰਡਾਲ ਦੀ ਕਹਾਣੀ ‘ਪਰਵਾਸੀ’ ਸਾਡੇ ਪੰਜਾਬ ਵਿੱਚ ਮਜ਼ਦੂਰੀ ਕਰਦੇ ਪਰਵਾਸੀਆਂ ਅਤੇ ਵਿਦੇਸ਼ ’ਚ ਗਏ ਸਾਡੇ ਬੱਚਿਆਂ ਦਾ ਤੁਲਨਾਤਮਕ ਅਧਿਐਨ ਕਰਦੇ ਹੋਏ ਸਾਡੀ ਮਾਨਸਿਕਤਾ ਤੇ ਤਿੱਖਾ ਵਿਅੰਗ ਕਰਦੀ ਹੈ। ਕਹਾਣਕੀਕਾਰ ਰਾਮਦਾਸ ਬੰਗੜ ਅਤੇ ਨਾਟਕਕਾਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਇਸ ਵਾਰ ਕਹਾਣੀ ਮੁਕਾਬਲੇ ਵਿਚ ’ਚ 75 ਤੋਂ ਵੱਧ ਕਹਾਣੀਕਾਰਾਂ ਦੀਆਂ ਕਰੀਬ 200 ਕਹਾਣੀਆਂ ਸ਼ਾਮਲ ਹੋਈਆਂ। ਉਨ੍ਹਾ ਦੱਸਿਆ ਕਿ ਜੇਤੂ ਰਹੇ ਕਹਾਣੀਕਾਰਾਂ ਨੂੰ ਪਿੰਡ ਬਰਵਾਲੀ ਖ਼ੁਰਦ ’ਚ 10 ਮਾਰਚ ਨੂੰ ਕਰਵਾਏ ਜਾਣ ਵਾਲੇ 25ਵੇਂ ਸਾਲਾਨਾ ਸਾਹਿਤਕ ਤੇ ਸਨਮਾਨ ਸਮਾਗਮ ’ਚ ਬੱਤਰਾ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਤਵੰਤ ਕੌਰ ਖ਼ਾਲਸਾ, ਗੁਰਦੀਪ ਸਿੰਘ ਟੱਕਰ, ਅਵਤਾਰ ਕੋਟਾਲਾ, ਸਿਮਰਨਜੀਤ ਸਿੰਘ ਲਾਲੀ, ਗਗਨ ਬਵੇਜਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly