ਆਪਣੇ ਅਕਾਊਂਟ ਬੰਦ ਕਰਨ ਤੋਂ ਖਿਝਿਆ ਟਰੰਪ ਸ਼ੁਰੂ ਕਰੇਗਾ ਆਪਣੀ ਸੋਸ਼ਲ ਮੀਡੀਆ ਕੰਪਨੀ

Former US President Donald Trump

ਨਿਊ ਯਾਰਕ (ਸਮਾਜ ਵੀਕਲੀ):  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਨਵੀਂ ਮੀਡੀਆ ਕੰਪਨੀ ਸ਼ੁਰੂ ਕਰ ਰਹੇ ਹਨ, ਜਿਸ ਦਾ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਹੋਵੇਗਾ। ਅਹਿਮ ਗੱਲ ਇਹ ਹੈ ਕਿ 9 ਮਹੀਨੇ ਪਹਿਲਾਂ 6 ਜਨਵਰੀ ਨੂੰ ਅਮਰੀਕੀ ਸੰਸਦ ਕੰਪਲੈਕਸ ਵਿੱਚ ਹੋਈ ਹਿੰਸਾ ਵਿੱਚ ਟਰੰਪ ਦੀ ਕਥਿਤ ਭੂਮਿਕਾ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਕੰਪਨੀ ਮੌਜੂਦਾ ਕੰਪਨੀਆਂ ਦਾ ਮੁਕਾਬਲਾ ਕਰੇਗੀ ਜਿਨ੍ਹਾਂ ਨੇ ਉਨ੍ਹਾਂ ਦੇ ਖਾਤੇ ਬੰਦ ਕੀਤੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleModi visits Delhi hospital to mark India’s 100 Cr Covid vax milestone
Next articleChandrababu Naidu begins protest, seeks Centre’s intervention