ਅਨੀਤਾ ਆਨੰਦ ਬਣੀ ਕੈਨੇਡਾ ਦੀ ਰੱਖਿਆ ਮੰਤਰੀ

Canada's first Hindu Cabinet minister Anita Anand

ਵੈਨਕੂਵਰ (ਸਮਾਜ ਵੀਕਲੀ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਨਵੇਂ ਮੰਤਰੀਆਂ ਦਾ ਐਲਾਨ ਕਰ ਕੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਹਰਜੀਤ ਸਿੰਘ ਸੱਜਣ ਦੀ ਥਾਂ ਅਨੀਤਾ ਆਨੰਦ ਨੂੰ ਨਵਾਂ ਰੱਖਿਆ ਮੰਤਰੀ ਬਣਾਇਆ ਗਿਆ ਹੈ। ਸ੍ਰੀ ਸੱਜਣ ਹੁਣ ਕੌਮਾਂਤਰੀ ਵਿਕਾਸ ਨਾਲ ਸਬੰਧਤ ਵਿਭਾਗ ਵੇਖਣਗੇ। ਬਰਦੀਸ਼ ਚੱਗੜ ਸਮੇਤ ਤਿੰਨ ਜਣਿਆਂ ਨੂੰ ਲਾਂਭ ਕਰ ਕੇ ਕਮਲ ਖੈੜਾ ਸਮੇਤ 6 ਨਵੇਂ ਮੰਤਰੀ ਬਣਾਏ ਗਏ ਹਨ।

ਬਰੈਂਪਟਨ ਪੱਛਮੀ ਹਲਕੇ ਤੋਂ ਤੀਜੀ ਵਾਰ ਜਿੱਤੀ ਬੀਬੀ ਕਮਲ ਖੈੜਾ ਬਜ਼ੁਰਗਾਂ ਦੇ ਮਾਮਲਿਆਂ ਦਾ ਕੰਮ ਵੇਖੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 39 ਮੈਂਬਰੀ ਨਵੇਂ ਮੰਤਰੀ ਮੰਡਲ ਵਿੱਚ ਦੇਸ਼ ਦੇ ਸਾਰੇ ਖੇਤਰਾਂ ਅਤੇ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਮਾਨਸਿਕ ਬਿਮਾਰੀਆਂ ਤੇ ਨਸ਼ਿਆਂ ਵਿੱਚ ਗ੍ਰਸੇ ਲੋਕਾਂ ਬਾਰੇ ਨਵਾਂ ਮੰਤਰਾਲਾ ਬਣਾ ਕੇ ਉਸਦਾ ਜ਼ਿੰਮਾ ਕੈਰੋਲਿਨ ਬੈਨੇਟ ਨੂੰ ਸੌਂਪਿਆ ਗਿਆ ਹੈ। ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਨਾ ਹੋਣ ਦੇ ਦੋਸ਼ਾਂ ਵਿੱਚ ਘਿਰਦੀ ਰਹੀ ਬਰਦੀਸ਼ ਚੱਗੜ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਸਰੀ ਤੋਂ ਚੌਥੀ ਵਾਰ ਜਿੱਤੇ ਸੁੱਖ ਧਾਲੀਵਾਲ ’ਤੇ ਇਸ ਵਾਰ ਵੀ ਗੁਣਾ ਨਹੀਂ ਪਿਆ। ਅਹਿਮਦ ਹੁਸੈਨ ਨੂੰ ਸਮਾਜਿਕ ਵਿਕਾਸ ਦੀ ਥਾਂ ਮਕਾਨ ਉਸਾਰੀ ਵਿਭਾਗ ਦਿੱਤਾ ਗਿਆ ਹੈ। ਕ੍ਰਿਸਟੀਆ ਫਰੀਲੈਂਡ ਪਹਿਲਾਂ ਵਾਂਗ ਹੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣੀ ਰਹੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਦੀ ਜਿੱਤ ’ਤੇ ਪਟਾਕੇ ਚਲਾਉਣ ਵਾਲਿਆਂ ਦਾ ਡੀਐੱਨਏ ਭਾਰਤੀ ਨਹੀਂ ਹੋ ਸਕਦਾ: ਵਿੱਜ
Next articleਕੇਂਦਰ ਨੇ ਵਿਦਿਆਰਥੀਆਂ ਖ਼ਿਲਾਫ਼ ਕੀਤੀ ਬਦਲਾਲਊ ਕਾਰਵਾਈ: ਮਹਿਬੂਬਾ