“ਔਰ ਕਾਰਵਾਂ ਰੁਕ ਗਿਆ”

“ਔਰ ਕਾਰਵਾਂ ਰੁਕ ਗਿਆ”
(ਮਿਨੀ ਕਹਾਣੀ)

ਸਮਾਜ ਵੀਕਲੀ  ਯੂ ਕੇ,  

ਮੈਂ ਤੇ ਮੇਰਾ ਜੀਵਨ ਸਾਥੀ, ਇਕ ਪਿੰਡ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ।
ਜਦੋਂ ਅਸੀਂ ਪਿੰਡ ਵਿਚ ਪਹੁੰਚੇ, ਤਾਂ ਉਥੇ ਇਕ ਬੁੱਢਾ ਜਿਹਾ ਬੰਦਾ, ਜਿਸ ਦੇ ਮੈਲੇ ਜਿਹੇ ਕੱਪੜੇ, ਖੁਲੀ ਦਾੜੀ ਤਾਂ ਖਿਲਰੇ ਹੋਏ ਵਾਲ, ਇਕ ਕੰਧ ਦੀ ਨੁੰਕਰੇ ਬੈਠਾ ਕੁਝ ਗਾ ਰਿਹਾ ਸੀ ਅਤੇ ਜਮੀਨ ਤੇ ਲਕੀਰਾਂ ਖਿੱਚ ਰਿਹਾ ਸੀ।
ਸਾਨੂੰ ਦੇਖ ਕੇ ਉਹ ਹੱਸਿਆ, ਜਿਵੇਂ ਸਾਨੂੰ ਜਾਣਦਾ ਹੋਵੇ ਤਾਂ ਮੇਰੇ ਕੋਲ ਆ ਕੇ ਕੁਝ ਪੁਰਾਣੀਆਂ ਅਖਬਾਰਾਂ ਫੜਾ ਦਿੱਤੀਆਂ ਤਾਂ ਉਦਾਸ ਜਿਹਾ ਚਿਹਰਾ ਲੈ ਕੇ ਅੱਗੇ ਨਿਕਲ ਗਿਆ। ਹੋਲੀ-ਹੋਲੀ ਅੱਖਾਂ ਤੋਂ ਉਹਲੇ ਹੋ ਗਿਆ।
ਅਸੀਂ ਜਿਹਨਾਂ ਦੇ ਜਾਣਾ ਸੀ, ਕਿਸੇ ਸਮੇਂ ਉਹਨਾ ਤੇ ਗਰੀਬੀ ਬਹੁਤ ਸੀ। ਉਸ ਦੇ ਬਾਪ ਨੇ ਮਿਹਨਤ ਕਰਕੇ ਉਹਨੂੰ ਪੜਾਇਆ। ਫਿਰ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਹੁਣ ਉਹ ਵੱਡਾ ਅਫ਼ਸਰ ਹੈ ਅਤੇ ਵੱਡੀ ਸਾਰੀ ਕੋਠੀ ਪਿੰਡ ਵਿਚ ਪਾਈ ਹੋਈ ਹੈ।
ਅਸੀ ਜਦੋਂ ਉਹਨਾਂ ਦੇ ਘਰ ਪਹੁਂਚੇ, ਉਹ ਬਹੁਤ ਖੁਸ਼ ਹੋਏ। ਇਨੇ ਨੂੰ ਸਾਡੇ ਲਈ ਚਾਹ ਪਾਣੀ ਆ ਗਿਆ।
ਮੇਰੀ ਘਰਵਾਲੀ ਨੇ ਉਨੂੰ ਪੁੱਛਿਆ,
“ਭੈਣੇ, ਉਹ ਬੁੰਢਾ ਜਿਹਾ ਕੋਣ ਸੀ, ਕਿਤੇ ਪਾਗਲ ਤਾਂ ਨਹੀਂ, ਉਹ ਸਾਨੂੰ ਦੇਖਕੇ ਹਸਿਆ ਕਿਉਂ ?
ਉਹਨਾਂ ਦੱਸਿਆ ਨਾ ਭੈਣੇ, ਉਸਨੂੰ ਪਾਗਲ ਨਾ ਕਹਿ, ਇਹ ਬਹੁਤ ਪੜ੍ਹਿਆ ਲਿਖਿਆ, ਅਤੇ ਬਹੁਤ ਵੱਡਾ ਅਫ਼ਸਰ ਸੀ।
ਜਦੋਂ ਉਹ ਗੱਲਾਂ ਕਰ ਰਹੀਆਂ ਸਨ ਤਾਂ ਮੇਰਾ ਦਿਮਾਗ ਉਹਦੇ ਖਿਆਲਾ ਵਿਚ ਖੋਇਆ ਹੋਇਆ ਸੀ।
ਉਹ ਦੱਸ ਰਹੀ ਸੀ ਕਿ ਕਿਸੇ ਸਮੇਂ ਉਹ ਬਾਬੂ ਕਾਂਸੀ ਰਾਮ ਦੀ ਸੱਜੀ ਬਾਂਹ ਸੀ, ਅਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਚਲਾਉਣ ਲਈ ਬਾਬੂ ਜੀ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚਲਦਾ ਸੀ। ਉਸ ਨੇ ਤਾਂ ਮਿਸ਼ਨ ਲਈ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਸੀ। ਨਾਲੇ ਮੇਰੇ ਘਰ ਵਾਲੇ ਨੂੰ ਵੀ ਉਨ੍ਹਾਂ ਨੇ ਹੀ ਨੌਕਰੀ ਤੇ ਲੁਆਇਆ ਸੀ। ਜਿਵੇਂ-ਜਿਵੇਂ ਮਿਸ਼ਨ ਰੁਕਦਾ ਗਿਆ, ਉਹ ਟੁੱਟਦਾ ਗਿਆ, ਅਜੇ ਤੱਕ ਵੀ ਉਹਨਾਂ ਰਾਹਾਂ ਨੂੰ ਵੇਖਦਾ ਰਹਿੰਦਾ ਕਿ ਕਦੀ ਤਾਂ ਕੌਮ ਜਾਗੂਗੀ, ਕਦੀ ਤਾਂ ਇਤਹਾਸ ਦੇ ਪੰਨੇ ਪਲਟਣਗੇ, ਕਦੀ ਤਾਂ ਕੋਈ ਮਿਸ਼ਨਰੀ ਆਂ ਕੇ ਕਾਰਵਾਂ ਨੂੰ ਅੱਗੇ ਤੋਰੂਗਾ। ਇਸੇ ਹੀ ਆਸ ਨਾਲ ਰਾਹਾਂ ਨੂੰ ਵੇਖਦਾ ਰਹਿੰਦਾ, ਕਦੀ ਤਾਂ ਨਵਾਂ ਸੂਰਜ, ਨਵੀਂ ਸੋਚ, ਨਵੀ ਕ੍ਰਾਂਤੀ ਆਵੇਗੀ।
ਮੇਰਾ ਖਿਆਲ ਭਟਕਿਆ। ਜਦੋਂ ਮੈਂ ਅੱਖਾਂ ਖੋਹਲ ਕੇ ਦੇਖਿਆ ਤਾਂ ਮੂਹਰੇ ਚਾਹ ਪਈ ਸੀ।
ਘਰ ਵਾਲੀ ਕਹਿੰਦੀ ਚਾਂਹ ਪੀ ਲਉ, ਮੈਂ ਕਿਹਾ, ਹੱਥ ਧੋ ਕੇ ਆਉਂਦਾ। ਜਦ ਮੈਂ ਹੱਥ ਧੋ ਕੇ ਸਾਰਾ ਘਰ ਘੁਮਿਆਂ ਤਾਂ ਗੇਟ ਤੇ ਗਨੇਸ਼ ਦੀ ਮੂਰਤੀ ਪਈ ਸੀ ਅਤੇ ਅੰਦਰ ਲਛਮੀ ਦੀ ਫੋਟੋ ਲਗੀ ਹੋਈ ਸੀ। ਸਾਰੀਆਂ ਚੀਜਾਂ ਦੇਖਕੇ ਮੈਂ ਸੋਚੀ ਪੈ ਗਿਆ।
ਕੀ ਇਸ ਲਈ ਅਸੀ ਰਿਜਰਵਰੇਸ਼ਨ ਲੋ ਕੇ ਪੜ੍ਹੇ ਹਾਂ ?
ਇਹ ਲੋਕ ਕਿਉ ਭੁੱਲ ਗਏ, ਜੇਕਰ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਅਤੇ ਨਾ ਸੰਵਿਧਾਨ ਲਿਖਦੇ ਤਾਂ ਅਜੇ ਤੱਕ ਸਾਡੇ ਮੂੰਹਾਂ ਤੇ ਕੁੱਜੇ ਤੇ ਪਿਛੇ ਝਾੜੂ ਹੁੰਦਾ ਅਜੇ ਤੱਕ ਜਾਨਵਰਾਂ ਵਾਲਾ ਜੀਵਨ ਬਤੀਤ ਕਰਦੇ।
ਇਹ ਉਹ ਲੋਕ ਹਨ, ਜੋ ਪੜਕੇ ਵੀ ਅਨਪੜ੍ਹਾ ਨਾਲੋ ਗਏ ਗੁਜਰੇ ਹਨ। ਇਕ ਉਸ ਬੁੱਢੇ ਨੂੰ ਦੇਖੋ, ਜਿਸ ਨੇ ਸਾਰੀ ਜਿੰਦਗੀ ਕੌਮ ਦੇ ਲੇਖੇ ਲਾ ਦਿੱਤੀ, ਅਜੇ ਵੀ ਉਸ ਨੂੰ ਆਸ ਆ। ਇਕ ਇਹ ਲੋਕ ਹਨ, ਜੋ ਮਤਲਬ ਪ੍ਰਸਤ ਹਨ।
ਮੈਂ ਫਿਰ ਕੁਰਸੀ ਤੇ ਆਣ ਕੇ ਬੈਠ ਗਿਆ, ਤਾਂ ਮੇਰਾ ਖਿਆਲ ਮਿਸ਼ਨ ਵੱਲ ਘੁੰਮ ਗਿਆ। ਮੇਰੀਆਂ ਅੱਖਾਂ ਅੱਗੇ ਫਿਲਮ ਦੀ ਤਰ੍ਹਾਂ ਬਾਬਾ ਸਾਹਿਬ ਤੇ ਬਾਬੂ ਜੀ ਦਾ ਮਿਸ਼ਨ ਦਿੱਸਣ ਲੱਗਾ, ਜਿਹਨਾਂ ਨੇ ਸਾਰੀ ਜ਼ਿੰਦਗੀ ਦੁੱਖ ਮੁਸੀਬਤਾ ਝੱਲ ਕੇ ਕੌਮ ਨੂੰ ਜਗਾਉਣ ਲਈ ਆਪਾ ਬਾਰ ਦਿੱਤਾ।
ਉਨੀ ਦੇਰ ਨੂੰ ਮੈਨੂੰ ਕਿਸੇ ਨੇ ਝੰਜੋੜਿਆ। ਮੇਰਾ ਖਿਆਲ ਟੁੱਟਿਆ ਤੇ ਕਿਹਾ ਚਾਹ ਪੀ ਲਉ, ਠੰਡੀ ਹੋ ਗਈ ਹੈ। ਆਪਾ ਚਲੀਏ ਸ਼ਾਮ ਪੈਣ ਵਾਲੀ ਹੈ।
ਅਸੀਂ ਵਾਪਸ ਆ ਰਹੇ ਸੀ ਤਾਂ ਮੇਰਾ ਖਿਆਲ ਓਸ ਅਖਬਾਰਾਂ ਵੱਲ ਗਿਆ। ਜਦੋਂ ਮੈਂ ਅਖਵਾਰ ਖੋਲ ਕੇ ਦੇਖੀ ਤਾਂ ਉਸ ਬੁੱਢੇ ਦੀ ਜਵਾਨੀ ਵੇਲੇ ਦੀ ਫੋਟੋ, ਸਾਹਿਬ ਕਾਂਸੀ ਰਾਮ ਨਾਲ ਲਗੀ ਹੋਈ ਸੀ।
ਅਖਬਾਰ ਬਹੁਤ ਪੁਰਾਣੀ ਸੀ, “ਬਹੁਜਨ ਸੰਗਠਕ” ਤੇ ਇਕ ਪਰਚੀ ਸੀ, ਜਿਸ ਤੇ ਲਿਖਿਆ ਸੀ,
“ਔਰ ਕਾਰਵਾਂ ਰੁਕ ਗਿਆ”

ਅਮਰਜੀਤ ਸਿੱਧੂ
9653986066

Previous articleਭਾਰਤੀ ਸਟਾਕ ਮਾਰਕੀਟ ਨੂੰ ਗ੍ਰਹਿਣ ਲੱਗਾ, ਨਿਵੇਸ਼ਕਾਂ ਨੂੰ 6 ਲੱਖ ਕਰੋੜ ਦਾ ਨੁਕਸਾਨ
Next articleਮੋਦੀ ਸਰਕਾਰ ਵੱਲੋਂ ਕਿਰਪਾਨ ਤੇ ਪਾਬੰਦੀ ਔਰੰਗਜ਼ੇਬੀ ਫਰਮਾਨ : ਸਿੰਗੜੀਵਾਲਾ