‘ਗਿਆਨ ਦੇ ਲੰਗਰ ਲਾਏ ਹੁੰਦੇ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

‘ਸਿੱਖੀ’ ਦੀ ਸਮਝ ਜੇ ਹੁੰਦੀ ‘ਮੰਡੀਰ’ ਤਾਈਂ,
ਵਾਰਾਂ ਯੋਧਿਆਂ ਦੀਆਂ ਸੁਣਦੇ ਸੁਣਾਂਵਦੇ ਜੀ।

ਕਿਲਕਾਰੀਆਂ ਮਾਰਦੇ ਨਾ ਕਰਦੇ ਹੁੱਲੜਬਾਜ਼ੀ,
ਵਕਤਾਂ ਵਿਚ ਪੈਂਦੇ ਨਾ ਕਿਸੇ ਨੂੰ ਪਾਂਵਦੇ ਜੀ।

‘ਹੋਲੇ ਮੁਹੱਲੇ’ ਦਾ ਲੈਂਦੇ ਇਹ ਆਨੰਦ ਪੂਰਾ,
ਨਾ ਇਹ ਆਪਣੀ ਕਰਤੂਤ ਖਿੰਡਾਂਵਦੇ ਜੀ।

ਚਾਂਭਲੀ ਮੁੰਡੀਰ ਨੂੰ ਕਿਸੇ ਨਾ ਵਰਜਨਾਂ ਸੀ ,
ਨਾ ਕਿਸੇ ਖਾਲਸੇ ਨੂੰ ਮਾਰ ਮੁਕਾਂਵਦੇ ਜੀ।

ਜੇ ਸਿੱਖਾਂ ਨੇ ਗਿਆਨ ਦੇ ਲੰਗਰ ਲਾਏ ਹੁੰਦੇ,
ਮੇਜਰ ਐਸੇ ਦਿਨ ਨਾ ਕਦੇ ਆਂਵਦੇ ਜੀ।

ਲੇਖਕ- ਮੇਜਰ ਸਿੰਘ ਬੁਢਲਾਡਾ
94176 42327

 

Previous articleKim Jong-un inspects ‘fire assault drill’
Next articleਏਸ਼ਆ ਕਬੱਡੀ ਚੈਪੀਅਨਸ਼ਿਪ ਦਾ ਜਲਦੀ ਐਲਾਨ ਹੋਵੇਗਾ – ਚੇਅਰਮੈਨ ਹੇਮ ਰਾਜ ਚੰਡੀਗੜ੍ਹ ।