ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਹਮੇਸ਼ਾ ਵਿਲੱਖਣ ਤੇ ਪੁਖ਼ਤਾ ਰਚਨਾਵਾਂ ਨਾਲ ਚਰਚਾ ਵਿਚ ਰਹਿਣ ਵਾਲੀ ਕਵਿਤਰੀ ਅਨੰਤ ਗਿੱਲ ਮਿਤੀ 28 ਸਤੰਬਰ 2024 ਦਿਨ ਸ਼ਨੀਵਾਰ ਨੂੰ ਬਠਿੰਡਾ ਦੇ ਆਕਾਸ਼ਵਾਣੀ ਐੱਫ ਐੱਮ ਰੇਡੀਓ ‘ਤੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਸਾਹਿਤਕ ਹਾਜ਼ਰੀ ਲਵਾਉਣਗੇ। ਦੱਸ ਦੇਈਏ ਕਿ ਉਹਨਾਂ ਦੀਆਂ ਲਿਖਤਾਂ ਅਕਸਰ ਹੀ ਪੰਜਾਬੀ ਦੇ ਅਖ਼ਬਾਰਾਂ ਅਤੇ ਸਾਹਿਤਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਆ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਲਿਖੀ ਕਿਤਾਬ ‘ਪੈਰਾਂ ਹੇਠਲਾ ਅੰਬਰ’ ਵੀ ਪਾਠਕਾਂ ਨੂੰ ਪੜ੍ਹਨ ਨੂੰ ਮਿਲੇਗੀ। ਆਕਾਸ਼ਵਾਣੀ ਐੱਫ ਐੱਮ ਬਠਿੰਡਾ ਰੇਡੀਓ ਦੇ ਪ੍ਰੋਗਰਾਮ ਇੰਚਾਰਜ ਸ੍ਰੀ ਬਲਜੀਤ ਸ਼ਰਮਾ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਕਵੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਅਤੇ ਇਸੇ ਮਕਸਦ ਦੇ ਤਹਿਤ ਹੀ ਸਾਡੇ ਰੇਡੀਓ ਪ੍ਰੋਗਰਾਮ ਪਿਛਲੇ ਲੰਬੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਕਵਿੱਤਰੀ ਅਨੰਤ ਗਿੱਲ ਬੜੀਆਂ ਉਸਾਰੂ ਰਚਨਾਵਾਂ ਨਾਲ ਅੱਗੇ ਵਧ ਰਹੀ ਹੈ। ਰੇਡੀਓ ਪ੍ਰੋਗਰਾਮ ‘ਤੇ ਉਨ੍ਹਾਂ ਦੀ ਪੇਸ਼ਕਾਰੀ ਬਾ-ਕਮਾਲ ਰਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly