ਸ਼੍ਰੀ ਬਿੱਲ ਬਸਰਾ ਨਾਲ ਵੱਖ-ਵੱਖ ਗਾਇਕਾਂ ਕੀਤਾ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਕੈਨੇਡਾ ਦੇ ਸਾਬਕਾ ਪ੍ਰਧਾਨ ਅਤੇ ਮਿਸ਼ਨਰੀ ਪ੍ਰਮੋਟਰ ਸ਼੍ਰੀ ਬਿੱਲ ਬਸਰਾ ਜੀ ਦੇ ਪਿਤਾ ਸ਼੍ਰੀ ਆਨੰਤ ਰਾਮ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਪੰਜਾਬ ਭਰ ਤੋਂ ਵੱਖ-ਵੱਖ ਮਿਸ਼ਨਰੀ ਗਾਇਕਾਂ ਵਲੋਂ ਉਨ੍ਹਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਅਰਦਾਸ ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਕੈਨੇਡਾ ਵਿਖੇ 20 ਫਰਵਰੀ ਨੂੰ ਕੀਤੀ ਗਈ। ਇਸ ਸਬੰਧੀ ਸ਼੍ਰੀ ਬਿੱਲ ਬਸਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਪ੍ਰੇਰਨਾ ਨਾਲ ਹੀ ਉਹ ਸਮਾਜ ਦੀ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ ਹਨ। ਉਨ੍ਹਾਂ ਦੇ ਪਿਤਾ ਜੀ ਵਲੋਂ ਉਨ੍ਹਾਂ ਨੂੰ ਰਹਿਬਰਾਂ ਦੇ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਜਿਸ ਨੂੰ ਉਹ ਅੱਜ ਤੱਕ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ।

ਇਸ ਦੁੱਖ ਦੀ ਘੜੀ ਵਿਚ ਗਾਇਕ ਲਹਿੰਬਰ ਹੁਸੈਨਪੁਰੀ, ਕੰਠ ਕਲੇਰ, ਕਮਲ ਕਲੇਰ, ਸ਼ੁਦੇਸ਼ ਕੁਮਾਰੀ, ਕੁਲਦੀਪ ਚੁੰਬਰ, ਮਾਜਰੀ ਭੈਣਾਂ, ਆਤਮਾ ਬੁੱਢੇਵਾਲ ਤੇ ਅਮਨ ਰੋਜੀ, ਰਾਜ ਦਦਰਾਲ, ਵਿੱਕੀ ਮੋਰਾਂਵਾਲੀਆ, ਜੇ ਐਚ ਤਾਜਪੁਰੀ, ਪੰਮੀ ਲਾਲੋਮਜਾਰਾ, ਗਿੰਨੀ ਮਾਹੀ, ਰੱਤੂ ਰੰਧਾਵਾ, ਪ੍ਰੇਮ ਲਤਾ, ਦਿਲਰਾਜ – ਨੀਲਮ, ਕਮਲ ਤੱਲ੍ਹਣ, ਬਲਵਿੰਦਰ ਬਿੱਟੂ, ਸੁਖਜੀਤ ਝਾਂਸ, ਵਿੱਕ ਹੀਰ, ਰਾਜ ਗੁਲਜਾਰ, ਦਿਨੇਸ਼ ਸ਼ਾਮਚੁਰਾਸੀ, ਰੂਪ ਲਾਲ ਧੀਰ, ਜੋਗਿੰਦਰ ਦੁਖੀਆ, ਵਿੱਕੀ ਬਹਾਦਰਕੇ, ਯਮਨਾ ਰਸੀਲਾ, ਰਿੱਕੀ ਮਨ, ਮੋਨੂੰ ਮਹਿਤਾਬ, ਮਦਨ ਜਲੰਧਰੀ, ਦਵਿੰਦਰ ਢਾਂਹਾਂ, ਰਜਨਾ ਰੰਜਪਾਲ ਢਿੱਲੋਂ, ਪੰਮਾ ਸੁੰਨੜ, ਬਿੱਟੂ ਭਰੋਮਜਾਰਾ, ਦਲਵੀਰ ਹਰੀਪੁਰੀਆ, ਸੋਨੂੰ ਸਾਰੋਬਾਦੀਆ, ਉਂਕਾਰ ਤਲਵੰਡੀ ਸਮੇਤ ਕਈ ਹੋਰਾਂ ਨੇ ਵੱਡੀ ਗਿਣਤੀ ਵਿਚ ਸ਼੍ਰੀ ਬਿੱਲ ਬਸਰਾ ਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous articleਜਸਵਿੰਦਰ ਚੁੰਬਰ ਸਲਾਲਾ (ਇਟਲੀ) ਨੂੰ ਸਦਮਾ ਮਾਤਾ ਦਾ ਦਿਹਾਂਤ
Next articleਦਿੱਲੀ ਕਿਸਾਨ ਮੋਰਚੇ ਦੀ ਮੇਰੇ ਖ਼ਿਆਲਾਂ ਅਨੁਸਾਰ ਤਸਵੀਰ —————