(ਸਮਾਜ ਵੀਕਲੀ)
ਅਚਨਚੇਤ ਅਵਾਜ਼ ਸੀ ਇੱਕ ਗਰਜਵੀਂ ਆਈ,
ਨੰਗੀਂ ਤਲਵਾਰ ਹਵਾ ਵਿੱਚ ਉੱਚੀ
ਲਹਿਰਾਈ।
ਸਟੇਜ ਉੱਪਰ ਆਣ ਕੇ ਸੀ ਗੁਰੂ ਗੋਬਿੰਦ ਬੋਲੇ,
ਸੀਸ ਇੱਕ ਮੈਨੂੰ ਚਾਹੀਦਾ ਕੋਈ ਆਵੇ ਕੋਲੇ।
ਅਨੰਦਪੁਰ ਸਾਹਿਬ ਸਥਾਨ ਸੀ ਦਿਨ ਵਿਸਾਖੀ,
ਜ਼ੋਰ ਜ਼ੁਲਮ ਦਾ ਵੱਧ ਸੀ ਕੌਣ ਕਰਦਾ ਰਾਖੀ।
ਇੱਕੇ ਦਮ ਸੰਗਤ ਵਿੱਚ ਸੰਨਾਟਾ ਛਾ ਗਿਆ,
ਹੱਥ ਜੋੜ ਕੇ ਸਿੱਖ ਇੱਕ ਮੂਹਰੇ
ਆ ਗਿਆ।
ਲਓ ਅਮਾਨਤ ਆਪਣੀ ਕਿਉਂ ਦੇਰੀ ਲਾਈ,
ਕਰੋ ਸੇਵਾ ਮਨਜ਼ੂਰ ਗੁਰੂ ਬਖਸ਼ੋ
ਵਡਿਆਈ।
ਝੱਟ ਤੰਬੂ ਵਿੱਚ ਲਿਜਾ ਕੇ ਇੱਕ ਕੌਤਕ ਕੀਤਾ,
ਲਹੂ ਲਿੱਬੜੀ ਤਲਵਾਰ ਨੇ ਸੀਸ ਹੋਰ ਮੰਗ ਲੀਤਾ।
ਦਿਆ, ਧਰਮ, ਮੋਹ, ਸਾਹਿਬ ਤੇ ਫੇਰ ਹਿੰਮਤ ਆਈ,
ਸਭ ਧਰਮਾਂ ਨੂੰ ਕਰ ਦਿੱਤਾ ਅੱਜ ਭਾਈ ਭਾਈ।
ਲੱਖਾਂ ਵਿੱਚੋਂ ਖਾਲਸਾ ਖੜ ਦਿਸੇ ਅਕੇਲਾ,
ਵਾਹ ਬਣਿਆ ਮਰਦ ਅਗੰਮੜਾ
ਆਪੇ ਗੁਰ ਚੇਲਾ।
ਅਣਖ਼ ਜਿਨ੍ਹਾਂ ਦੀ ਸੀ ਮਰ ਗਈ
ਉਹ ਹੋਏ ਸੂਰੇ,
ਡਰ ਨਾਲ ਭੱਜ ਜਾਣ ਜੋ ਅੱਜ ਹੋਏ ਮੂਹਰੇ।
ਪੰਥ ਖਾਲਸਾ ਸਾਜਿਆ ਸਭ ਤੋਂ ਨਿਆਰਾ,
ਪੱਤੋ, ਹੁੰਦਾ ਸਿੱਖ ਗੁਰੂ ਨੂੰ ਗੁਰੂ ਸਿੱਖ ਪਿਆਰਾ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ 94658-21417
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly