ਅਨੰਦ ਆਸ਼ਰਮ ਭੰਮੀਆਂ ਵਿਖੇ  ਛਾਂਦਾਰ, ਫੁੱਲਦਾਰ ਬੂਟੇ ਲਗਾਏ

ਗੜ੍ਹਸ਼ੰਕਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ, ਉਪਕਾਰ ਟਰੱਸਟ ਨੇ ਸਮਾਜ ਸੇਵੀ ਗੋਲਡੀ ਸਿੰਘ ਬੀਹੜਾਂ ਦੀ ਅਗਵਾਈ ਵਿੱਚ ਆਨੰਦ ਆਸ਼ਰਮ ਭੰਮੀਆਂ ਵਿਖੇ, ਛਾਂਦਾਰ, ਫਲਦਾਰ, ਫੁੱਲਦਾਰ ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਘੱਟੋ ਘੱਟ ਦੋ ਬੂਟੇ ਲਗਾਕੇ ਪਾਲਣ ਦਾ ਅਹਿਦ ਕਰਨਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਵਣ ਮਹਾਂਉਤਸਵ ਦਾ ਮਹੱਤਵ ਸਮਝਾਉਂਦੇ ਹੋਏ ਬੂਟੇ ਲਗਾਕੇ ਪਾਲਣ ਦਾ ਅਹਿਦ ਕਰਨਾ ਚਾਹੀਦਾ ਹੈ। ਕੇਰਲਾ ਸੂਬੇ ਵਿੱਚ ਹਰ ਸੜਕ ਤੇ ਫਲਦਾਰ ਰੁੱਖ ਲੱਗੇ ਹੋਏ ਹਨ, ਗਰੀਬ ਫਲ ਖਾ ਸਕਦਾ ਹੈ। ਪੰਜਾਬ ਵਿੱਚ ਦਸੂਹਾ, ਹੁਸ਼ਿਆਰਪੁਰ ਗੜ੍ਹਸ਼ੰਕਰ, ਬਲਾਚੌਰ ਸੜਕ ਤੇ ਬ੍ਰਿਟਿਸ਼ ਹਕੂਮਤ ਨੂੰ ਯੋਧੇ ਬੱਬਰਾਂ ਨੇ ਅੰਬਾਂ, ਜਾਮਣਾਂ ਦੀ ਬੋਲੀ ਰੋਕ ਦਿੱਤੀ ਸੀ ਤਾਂ ਕਿ ਸੜਕ ਤੇ ਚੱਲਣ ਵਾਲੇ ਰਾਹੀ ਅੰਬ ਚੂਪ ਤੇ ਜਾਮਣਾਂ ਖਾ ਸਕਣ। ਇਸ ਮੌਕੇ ਗੋਲਡੀ ਸਿੰਘ ਬੀਹੜਾਂ, ਭੁਪਿੰਦਰ ਰਾਨਾ ਮੋਟੀਵੇਟਰ, ਰੌਕੀ ਮੋਲਾ, ਹੈਪੀ ਸਾਧੋਵਾਲ, ਪ੍ਰੀਤ ਪਾਰੋਵਾਲ ,ਡਾਕਟਰ ਲੱਕੀ, ਸੁਭਾਸ਼ ਮੱਟੂ, ਚੈਨ ਰਾਮ ਸਾਬਕ ਬਲਾਕ ਸੰਮਤੀ ਮੈਂਬਰ, ਕ੍ਰਿਸ਼ਨ ਕੁਮਾਰ ਸਲਾਹ ਪੁਰ, ਸੰਦੀਪ ਬੋੜਾ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਿਲ੍ਹੇ ਅੰਦਰ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ‘ਬੈਗ ਫਰੀ ਸਕੂਲ’ ਦਿਵਸ ਮਨਾਉਣ ਦਾ ਪ੍ਰੋਗਰਾਮ ਉਲੀਕਿਆ
Next articleਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਮਾਤਾ ਚਿੰਤਪੁਰਨੀ ਮੇਲੇ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ