ਅੰਤਰ ਰਾਸ਼ਟਰੀ ਇਨਕਲਾਬੀ ਮੰਚ (ਰਜਿ.) ਦੀ ਇੱਕ ਅਹਿਮ ਮੀਟਿੰਗ ਕਾਨਫਰੰਸ ਕਾਲ ਰਾਹੀਂ ਹੋਈ

ਰੁਪਿੰਦਰ ਜੋਧਾਂ

ਜੋਸ਼ੋਸਿਟੀ (ਜਪਾਨ) (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਅੰਤਰ ਰਾਸ਼ਟਰੀ ਇਨਕਲਾਬੀ ਮੰਚ (ਰਜਿ.) ਦੀ ਇੱਕ ਅਹਿਮ ਮੀਟਿੰਗ ਕਾਨਫਰੰਸ ਕਾਲ ਰਾਹੀਂ ਹੋਈ ਜਿਸ ਵਿੱਚ ਮੰਚ ਦੀ ਕੋਰ ਕਮੇਟੀ ਮੈਂਬਰਾਂ ਬੀਬੀ ਰਣਬੀਰ ਕੌਰ ਬੱਲ ਚੇਅਰਪਰਸਨ (ਯੂਐਸਏ) ਦਵਿੰਦਰ ਸਿੰਘ ਜੋਧਾਂ ਸਰਪ੍ਰਸਤ (ਬੈਲਜ਼ੀਅਮ) ਪ੍ਰਧਾਨ ਰੁਪਿੰਦਰ ਜੋਧਾਂ (ਜਪਾਨ) ਸਕੱਤਰ ਬਲਿਹਾਰ ਸੰਧੂ (ਅਸਟ੍ਰੇਲੀਆ) ਨਵਦੀਪ ਜੋਧਾਂ ਕੌਮਾਂਤਰੀ ਬੁਲਾਰਾ (ਕਨੇਡਾ) ਅਤੇ ਬਿੰਦਰ ਜਾਨੇ ਸਾਹਿਤ ਮੀਤ ਪ੍ਰਧਾਨ (ਇਟਲੀ) ਨੇ ਹਿੱਸਾ ਲਿਆ।

ਕੋਰ ਕਮੇਟੀ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ 27 ਸਤੰਬਰ ਭਾਰਤ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰਨ ਦਾ ਫੈਸਲਾ ਲਿਆ ਗਿਆ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਸੱਦੇ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮਦਿਨ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਮਨਾਉਣ ਦਾ ਫੈਸਲਾ ਵੀ ਕੀਤਾ। ਇਸ ਸਬੰਧੀ ਮੰਚ ਵਲੋਂ ਇੱਕ ਦੋਵਰਕੀ (10000) ਛਪਵਾ ਕੇ ਲੋਕਾਂ ਵਿੱਚ ਵੰਡਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਿੰਡਾਂ ਵਿਚੋਂ ਕੁਝ ਜੱਥੇ ਸਾਈਕਲ ਮਾਰਚ ਰਾਹੀਂ ਦਿੱਲੀ ਨੂੰ ਰਵਾਨਾ ਹੋ ਚੁੱਕੇ ਹਨ।

ਪੰਜਾਬ ਤੋਂ ਇਸ ਸਾਈਕਲ ਮਾਰਚ ਜੋ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਪਹੁੰਚ ਰਿਹਾ ਹੈ, ਨੂੰ ਮੰਚ ਦੀ ਲੋਕਲ ਲੀਡਰਸ਼ਿੱਪ ਸਹਿਯੋਗ ਕਰ ਰਹੀ ਹੈ ਜਿਨ੍ਹਾਂ ਵਿੱਚ ਉਜਾਗਰ ਸਿੰਘ ਬੱਦੋਵਾਲ ਪ੍ਰਧਾਨ, ਜਗਤਾਰ ਸਿੰਘ ਲਲਤੋਂ ਸਕੱਤਰ, ਡਾ. ਜਸਵੀਰ ਕੌਰ ਜੋਧਾਂ ਖਜਾਨਚੀ, ਬੀਬੀ ਮਨਜੀਤ ਕੌਰ ਜੋਧਾਂ ਉੱਪ ਖਜਾਨਚੀ, ਪ੍ਰਭਜੋਤ ਸਿੰਘ ਕਾਨੂੰਨੀ ਸਲਾਹਕਾਰ, ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਰੋਪੜ ਤੋਂ ਇਲਾਵਾ ਗੁਰਚਰਨ ਸਿੰਘ ਸਾਊਦੀ ਅਰਬ, ਸਿਮਰਨਜੀਤ ਭੀਖੀ ਕਨੇਡਾ, ਗੁਰਜੀਤ ਰਤਨ ਕਨੇਡਾ, ਗੁਰਜੋਤ ਬੈਲਜ਼ੀਅਮ, ਲਾਲੀ ਕੈਲੇਫੋਰਨੀਆ, ਹਰਭਗਵਾਨ ਭੀਖੀ, ਚਰਨਜੀਤ ਸਿੰਘ, ਹਿਮਾਯੂਪੁਰਾ ਅਤੇ ਹੋਰ ਪਤਵੰਤੇ ਸੱਜਣ ਭਰਪੂਰ ਸਾਥ ਦੇ ਰਹੇ ਹਨ।

Previous article‘5Ts’ to guide India-US relations
Next articleTihar on high alert after Rohini court incident