ਪਿਆਰ ਦਾ ਇਜ਼ਹਾਰ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਸੋਨੀਆ ਵਿੱਕੀ ਨੂੰ ਪਿਆਰ ਕਰਦੀ ਸੀ, ਪਰ ਕਦੀ ਆਪਣੇ ਪਿਆਰ ਦਾ ਇਜ਼ਹਾਰ ਨਾ ਕਰ ਸਕੀ।

ਇਕ ਦਿਨ ਵਿੱਕੀ ਨੇ ਸੋਨੀਆ ਤੋ ਹਿਸਟਰੀ ਦੇ ਨੋਟਿਸ ਮੰਗੇ ਤਾਂ ਸੋਨੀਆ ਨੇ ਕਿਹਾ,”ਕੱਲ੍ਹ ਨੂੰ ਦੇ ਦੇਵਾ ਗਈ।

ਫਰਵਰੀ ਦਾ ਮਹੀਨਾ ਸੀ ਅਤੇ ਵੈਲੇਨਟਾਈਨ ਡੇ ਚਲ ਰਿਹਾ ਸੀ। ਸੋਨੀਆ ਨੇ ਪਿਆਰ ਦਾ ਇਜ਼ਹਾਰ ਕਰਨ ਦਾ ਸਹੀ ਮੌਕਾ ਦੇਖਿਆ ਅਤੇ ਹਿਸਟਰੀ ਦੇ ਨੋਟਿਸ ਵਾਲੀ ਕਾਪੀ ਦੇ ਵਿੱਚ ਇੱਕ ਗੁਲਾਬ ਦਾ ਫੁੱਲ ਲਿਫ਼ਾਫੇ ਵਿੱਚ ਪਾ ਕੇ ਰੱਖ ਦਿੱਤਾ।

ਪਰ ਅਗਲੇ ਦਿਨ ਵਿੱਕੀ ਕਾਲਜ ਨਾ ਆਇਆ ਅਤੇ ਸੋਨੀਆ ਨੇ ਆਪਣੀ ਕਾਪੀ ਵਿੱਕੀ ਦੇ ਡੈਸਕ ਦੇ ਦਰਾਜ ਵਿੱਚ ਰੱਖ ਦਿੱਤੀ।

ਜਦ ਵਿੱਕੀ ਕਾਲਜ ਆਇਆ ਅਤੇ ਆਪਣੇ ਡੈਸਕ ਦੇ ਦਰਾਜ ਵਿੱਚ ਸੋਨੀਆ ਦੀ ਕਾਪੀ ਦੇਖੀ, ਤਾਂ ਵਿੱਕੀ ਨੇ ਕਾਪੀ ਖੋਲ੍ਹੀ ਅਤੇ ਉਸ ਵਿੱਚ ਵਿੱਕੀ ਨੂੰ ਇੱਕ ਲਿਫ਼ਾਫਾ ਮਿਲਿਆ, ਲਿਫ਼ਾਫੇ ਤੇ ਵਿੱਕੀ ਦਾ ਨਾਮ ਲਿਖਿਆ ਹੋਇਆ ਸੀ।

ਵਿੱਕੀ ਨੇ ਜਦ ਲਿਫ਼ਾਫਾ ਖੋਲ੍ਹਿਆ ਤਾਂ ਉਸ ਵਿੱਚ ਗੁਲਾਬ ਦਾ ਫੁੱਲ ਦੇਖ ਕੇ ਉਹ ਸਮਝ ਜਾਂਦਾ ਹੈ ਅਤੇ ਬਹੁਤ ਖੁਸ਼ ਹੁੰਦਾ ਹੈ।

ਫਿਰ ਸੋਨੀਆ ਕੋਲ ਜਾ ਕੇ ਆਪ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦਾ ਹੈ।

 ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਲਾਮ ਜ਼ਿੰਦਗੀ
Next article“ਮੱਘਦੇ ਸੂਰਜ ਵਰਗਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ”