ਲੁਧਿਆਣਾ ‘ਚ ਚੱਲਦੇ ਸਕੂਟਰ ‘ਚ ਧਮਾਕਾ, ਸਕੂਟਰ ਚਾਲਕ ਸੜਕ ‘ਤੇ ਭੱਜਿਆ ਅੱਗ ਦੀਆਂ ਲਪਟਾਂ ਨਾਲ ਸੜਿਆ

ਲੁਧਿਆਣਾ– ਜਗਰਾਉਂ ਪੁਲ ਨੇੜੇ ਅੱਜ ਇਕ ਸਕੂਟਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਦੇਰ ‘ਚ ਸਕੂਟਰ ‘ਚ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ ਸਕੂਟਰ ਚਾਲਕ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਗੋਬਿੰਦਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ, ਜਦੋਂ ਗੋਬਿੰਦਪ੍ਰੀਤ ਜਦੋਂ ਜਗਰਾਉਂ ਪੁਲ ਨੇੜੇ ਸਕੂਟਰ ‘ਤੇ ਚੜ੍ਹਿਆ ਤਾਂ ਥੋੜ੍ਹੀ ਦੂਰੀ ‘ਤੇ ਹੀ ਸਕੂਟਰ ਦੇ ਇੰਜਣ ਨੂੰ ਅੱਗ ਲੱਗ ਗਈ। ਜਿਸ ਕਾਰਨ ਉਹ ਅੱਗ ਵਿੱਚ ਪੂਰੀ ਤਰ੍ਹਾਂ ਝੁਲਸ ਗਿਆ। ਘਟਨਾ ਸਮੇਂ ਗੋਬਿੰਦਪ੍ਰੀਤ ਦੇ ਕੱਪੜਿਆਂ ਨੂੰ ਵੀ ਅੱਗ ਲੱਗ ਗਈ। ਉਹ ਦਰਦ ਨਾਲ ਪੁਲ ‘ਤੇ ਕਾਫੀ ਦੂਰ ਤੱਕ ਦੌੜਦਾ ਰਿਹਾ। ਲੋਕਾਂ ਦੀ ਮਦਦ ਨਾਲ ਉਸ ਦੇ ਕੱਪੜੇ ਪਾੜ ਕੇ ਬਾਹਰ ਕੱਢਿਆ ਗਿਆ, ਇਸ ਦੌਰਾਨ ਰਾਹਗੀਰਾਂ ਨੇ ਸਕੂਟਰ ਚਾਲਕ ਨੂੰ ਇਲਾਜ ਲਈ ਸੀ.ਐੱਮ.ਸੀ. ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ‘ਚ ਖੜ੍ਹੀ ਟਰਾਲੀ ਨਾਲ ਬੱਸ ਦੀ ਟੱਕਰ, ਡਰਾਈਵਰ ਦੀ ਗਰਦਨ ਕੱਟੀ, 27 ਸਵਾਰੀਆਂ ਜ਼ਖਮੀ
Next articleਨਾਸਾ ਦੀਆਂ ਮੁਸ਼ਕਲਾਂ ਵਧੀਆਂ, ਸਪੇਸ ਵਿੱਚ ਸੁਨੀਤਾ ਵਿਲੀਅਮਜ਼ ਹੋ ਗਈ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ