ਸੁਰਜੀਤ ਫਾਊਂਡੇਸ਼ਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸਮਾਗਮ ਕਰਵਾਇਆ ਗਿਆ

ਕੈਪਸ਼ਨ -ਸੁਰਜੀਤ ਫਾਊਂਡੇਸ਼ਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੂਟਾ ਲਗਾਉਂਦੇ ਹੋਏ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਕੈਬਨਿਟ ਮੰਤਰੀ( ਫੂਡ ਪ੍ਰੋਸੇਸਿੰਗ) ਉਹਨਾਂ ਦੇ ਨਾਲ ਸਰਦਾਰ ਸਵਰਨ ਸਿੰਘ( ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ਼), ਬੀਬੀ ਗੁਰਪ੍ਰੀਤ ਕੌਰ ਰੂਹੀ(ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ),ਹਰਨਿਆਮਤ ਕੌਰ ਅਤੇ ਨਿਮਰਤਾ ਕੌਰ ਤੇ ਹੋਰ

ਸਮਾਗਮ ਦਾ ਆਗਾਜ਼ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬੂਟਾ ਲਗਾ ਕੇ ਕੀਤਾ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਸੁਰਜੀਤ ਫਾਊਂਡੇਸ਼ਨ ਵੱਲੋਂ ਇੰਟਰਨੈਸ਼ਨਲ ਵੋਮੈਨ ਡੇਅ ਮਨਾਇਆ ਗਿਆ|ਜਿਸ ਵਿਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਕੈਬਨਿਟ ਮੰਤਰੀ( ਫੂਡ ਪ੍ਰੋਸੇਸਿੰਗ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਜਿਨ੍ਹਾਂ ਦਾ ਸਰਦਾਰ ਸਵਰਨ ਸਿੰਘ( ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ਼), ਬੀਬੀ ਗੁਰਪ੍ਰੀਤ ਕੌਰ ਰੂਹੀ(ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ),ਹਰਨਿਆਮਤ ਕੌਰ ਅਤੇ ਨਿਮਰਤਾ ਕੌਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ|ਪ੍ਰੋਗਰਾਮ ਦਾ ਆਗਾਜ਼ ਬੀਬੀ ਹਰਸਿਮਰਤ ਕੌਰ ਬਾਦਲ ਜੀ ਵੱਲੋਂ ਬੂਟਾ ਲਗਾ ਕੇ ਕੀਤਾ ਗਿਆ |ਬੀਬੀ ਗੁਰਪ੍ਰੀਤ ਕੌਰ ਵੱਲੋਂ ਫੁਲਕਾਰੀ ਭੇਂਟ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਦਾ ਸਨਮਾਨ ਕੀਤਾ ਗਿਆ|ਇਸ ਤੋਂ ਬਾਅਦ ਬੀਬੀ ਗੁਰਪ੍ਰੀਤ ਕੌਰ ਜੀ ਵੱਲੋਂ ਰਸਮੀ ਸ਼ਬਦਾਂ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਜੀ ਦਾ ਸਵਾਗਤ ਕੀਤਾ ਗਿਆ ਅਤੇ ਸਿੱਖ ਇਤਿਹਾਸ ਵਿੱਚ ਬੀਬੀਆ ਦੇ ਯੋਗਦਾਨ ਤੇ ਚਾਨਣਾ ਪਾਇਆ ਗਿਆ|

ਫਿਰ ਢਾਡੀ ਜਥੇ ਵੱਲੋਂ ਵਾਰਾਂ ਪੇਸ਼ ਕੀਤੀਆ ਗਈਆਂ |ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੀ ਮਿਊਜਿਕ ਅਧਿਆਪਿਕਾ ਗੁਰਪ੍ਰੀਤ ਅਤੇ ਰਾਜਵਿੰਦਰ ਕੌਰ ਵੱਲੋਂ ਗੀਤ ਗਾਏ ਗਏ| ਕਵਿਤਰੀ ਬੀਬੀ ਕੁਲਵਿੰਦਰ ਕੌਰ ਕੰਵਲ ਵੱਲੋ ਔਰਤ ਦੇ ਵੱਖ-ਵੱਖ ਪੱਖਾ ਅਤੇ ਮਹੱਤਵ ਨੂੰ ਛੋਹਿਆ ਗਿਆ |ਪ੍ਰੋਫੈਸਰ ਮਨਜੀਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜੀ ਵੱਲੋਂ ਔਰਤ ਦੀ ਸਮਾਜ ਨੂੰ ਦੇਣ ਅਤੇ ਉਸ ਦੀ ਹਸਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ|ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਪੰਜਾਬੀ ਦੀ ਅਧਿਆਪਿਕਾ ਭੁਪਿੰਦਰ ਕੌਰ ਅਤੇ ਰਜਿਸਟਰਾਰ ਸ਼ਿੰਦਰਪਾਲ ਕੌਰ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ |ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਜਿੱਥੇ ਬੀਬੀ ਗੁਰਪ੍ਰੀਤ ਕੌਰ ਨੂੰ ਇਹ ਸਮਾਗਮ ਕਰਾਉਣ ਤੇ ਵਧਾਈ ਦਿੱਤੀ|ਉਥੇ ਹੀ ਬਾਕੀ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ,ਔਰਤ ਨੂੰ ਮਰਦ ਦੇ ਬਰਾਬਰ ਹੱਕ ਦੇਣ,ਲੜਕੀਆਂ ਦੀ ਪੜ੍ਹਾਈ ਤੇ ਵੱਧ ਜ਼ੋਰ ਦੇਣ,ਭਰੂਣ ਹੱਤਿਆ ਰੋਕਣ ਅਤੇ ਔਰਤਾਂ ਨੂੰ ਸਿੱਖੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ|

ਇਸ ਮੌਕੇ ਬਲਜੀਤ ਕੌਰ ਕਮਾਲਪੁਰ, ਸੁਖਵਿੰਦਰ ਕੌਰ ਕੜਾਲਾਂ ਵੱਡੇ ਜਥੇ ਨਾਲ ਸੁਰਜੀਤ ਕੌਰ ਮੰਗੂਪੁਰ,ਗੁਰਬਖਸ਼ ਕੌਰ ਡੇਰਾ ਸੱਯਦਾ,ਮਨਜੀਤ ਕੌਰ ਪਤੀ ਚੱਕ ਬਲੂ ਬਹਾਦਰ,ਦੇਸ ਕੌਰ ਅਦਾਲਤ ਚੱਕ,ਗੁਰਦਿਆਲ ਸਿੰਘ ਬੂਹ,ਸੁਖਵਿੰਦਰ ਕੌਰ ਬੇਬੇ ਨਾਨਕੀ ਕਲੋਨੀ,ਬਾਬਾ ਹਰਜਿੰਦਰ ਸਿੰਘ ਚੰਡੀਗੜ੍ਹ ਬੱਸਤੀ,ਦਲਵਿੰਦਰ ਕੌਰ ਗੋਇੰਦਵਾਲ ਸਾਹਿਬ,ਭਾਈ ਜਰਨੈਲ ਸਿੰਘ ਮਾਝੇ ਤੋ, ਕੁਲਜਿੰਦਰ ਕੌਰ, ਸਰਦਾਰ ਭਜਨ ਸਿੰਘ ਫੌਜੀ ਕਲੋਨੀ, ਬਾਬਾ ਜਸਪਾਲ ਸਿੰਘ ਨੀਲਾ, ਬਾਬਾ ਅਜੀਤ ਸਿੰਘ ਭਾਗੋ ਬੁੱਢੇਵਾਲੇ, ਹਰਪ੍ਰੀਤ ਕੌਰ ਬੱਸੂਵਾਲ, ਮਨਦੀਪ ਕੌਰ ਸਬਦੁੱਲਾਪੁਰ , ਦਲਜੀਤ ਕੌਰ ਬੂਹ, ਬੀਬੀ ਦਲਬੀਰ ਕੌਰ, ਸਰਦਾਰ ਇੰਦਰ ਸਿੰਘ ਲਾਟੀਆਵਾਲ, ਸਰਦਾਰ ਗੁਰਦੀਪ ਸਿੰਘ ਚੰਡੀਗੜ੍ਹ ਬਸਤੀ, ਦਲਬੀਰ ਕੌਰ ਦਰੀਏਵਾਲ, ਬਲਵਿੰਦਰ ਕੌਰ ਬਾਬਾ ਜਵਾਲਾ ਸਿੰਘ ਨਗਰ, ਸੁਖਜੀਤ ਕੌਰ ਚੂਹੜਪੁਰ, ਰਾਜਵਿੰਦਰ ਕੌਰ ਸੁਲਤਾਨਪੁਰ ਲੋਧੀ, ਰਣਜੀਤ ਕੌਰ ਮਨਿਆਲਾ, ਮਨਦੀਪ ਕੌਰ ਪੰਡੋਰੀ ਮੁਹੱਲਾ, ਸੁਨੀਤਾ ਢਿੱਲੋਂ ਸੁਲਤਾਨਪੁਰ ਲੋਧੀ, ਹਰਜੀਤ ਕੌਰ ਆਹਲੀ ਕਲਾਂ, ਬਲਬੀਰ ਕੌਰ ਡੱਲਾ, ਬੀਬੀ ਸੁਖਵਿੰਦਰ ਕੌਰ ਕਾਲੜਾ ਵਡੇ ਜਥੇ ਨਾਲ, ਬੀਬੀ ਸਰਬਜੀਤ ਕੌਰ ਮੰਗੂਪੁਰ, ਬੀਬੀ ਗੁਰਬਖਸ਼ ਕੌਰ, ਬੀਬੀ ਗੁਰਦੀਪ ਕੌਰ , ਬੀਬੀ ਰਣਜੀਤ ਕੌਰ ਡਡਵਿੰਡੀ, ਮਹਿੰਦਰ ਕੌਰ ਸਾਬੂਵਾਲ, ਹਰਜਿੰਦਰ ਕੌਰ ਬਿਧੀਪੁਰ, ਹਰਜੀਤ ਕੌਰ ਆਹਲੀ ਕਲਾਂ, ਦਲਬੀਰ ਕੌਰ ਡੱਲਾ ਹਾਜ਼ਰ ਸਨ l

 

Previous articleआर सी एफ एंप्लाइज यूनियन ने कश्मीर सिंह घुगशोर की गिरफ्तारी व पंचकूला में सरपंचों पर हुए लाठीचार्ज की जोरदार शब्दों में निंदा की
Next articleराजीव गांधी एंक्लेव सोसाइटी में दिन दिहाड़े स्कूटी चोरी