ਖੰਨਾ (ਰਮੇਸ਼ਵਰ ਸਿੰਘ)21 ਫਰਵਰੀ ਨੂੰ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੀ ਖੰਨਾ ਇਕਾਈ ਵਲੋਂ ਏ ਐਸ ਗਰੁੱਪ ਆਫ ਇੰਸਟੀਚਿਊਸ਼ਨਜ਼ ਖੰਨਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।
‘ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮਸਿਆਵਾਂ ਅਤੇ ਉਨ੍ਹਾਂ ਦੇ ਹੱਲ’ ਵਿਸ਼ੇ ਤੇ ਕੀਤੀ ਗਈ ਵਿਚਾਰ ਚਰਚਾ ਵਿੱਚ ਮੁੱਖ ਬੁਲਾਰੇ ਸਨ ਮਿੱਤਰ ਸੈਨ ਮੀਤ। ਮੀਤ ਵਲੋਂ ਸਪੱਸ਼ਟ ਕੀਤਾ ਗਿਆ ਕਿ ਜਿੰਨਾਂ ਚਿਰ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉਨ੍ਹਾਂ ਚਿਰ ਇਸ ਦਾ ਵਿਕਾਸ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2008 ਵਿਚ ਪੰਜਾਬੀ ਨੂੰ ਜ਼ਿਲ੍ਹਾ ਅਦਾਲਤਾਂ ਵਿਚ ਹੁੰਦੇ ਕੰਮ ਕਾਜ਼ ਨੂੰ ਪੰਜਾਬੀ ਵਿਚ ਕੀਤੇ ਜਾਣ ਦੀ ਵਿਵਸਥਾ ਕਰ ਦਿੱਤੀ ਗਈ ਸੀ। ਪਰ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਲੋਂ ਪੰਜਾਬੀ ਪੜ੍ਹੇ 2000 ਮੁਲਾਜਮ ਭਰਤੀ ਕਰਕੇ ਦੇਣ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤੇ ਜਾਣ ਕਾਰਨ ਅੱਜ ਤੱਕ ਪੰਜਾਬੀ ਇਨਸਾਫ਼ ਦੀ ਭਾਸ਼ਾ ਨਹੀਂ ਬਣ ਸਕੀ। ਪੰਜਾਬੀ ਰੋਜ਼ਗਾਰ ਦੀ ਭਾਸ਼ਾ ਕਿਵੇਂ ਬਣੇ? ਉਨ੍ਹਾਂ ਇਸ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕੈਨੇਡਾ ਤੋਂ ਆਏ ਬਲਵੰਤ ਸਿੰਘ ਸੰਘੇੜਾ ਅਤੇ ਭੁਪਿੰਦਰ ਸਿੰਘ ਮੱਲ੍ਹੀ ਨੇ ਕੈਨੇਡਾ ਵਿੱਚ ਪੰਜਾਬੀ ਦੀ ਸੁਚੱਜੀ ਸਥਿਤੀ ਬਾਰੇ ਜਾਣੂ ਕਰਵਾਇਆ। ਖੰਨਾ ਇਕਾਈ ਦੇ ਸੰਚਾਲਕ ਗੁਰਨਾਮ ਸਿੰਘ ਸੀਤਲ ਵਲੋਂ ਪੰਜਾਬੀ ਦੀ ਅਧਿਆਤਮਿਕ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ।
ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਪੰਜਾਬੀ ਦੇ ਵਿਕਾਸ ਅਤੇ ਪਸਾਰ ਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਅੱਠ ਵਿਦਿਆਰਥੀਆਂ ਨੂੰ ਭਾਈਚਾਰੇ ਵਲੋਂ, ਬੱਚਿਆਂ ਦੀ ਪਸੰਦ ਦੀਆਂ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਦੋ ਵਿਦਿਆਰਥਣਾਂ ਨੇ ਸਟੇਜ ਸੰਚਾਲਨ ਦੀ ਜਿੰਮੇਵਾਰੀ ਬੇਹਤਰੀਨ ਢੰਗ ਨਾਲ ਨਿਭਾਈ।
ਭਾਈਚਾਰੇ ਦੀ ਪੰਜਾਬ ਇਕਾਈ ਦੇ ਸੰਚਾਲਕ ਦਵਿੰਦਰ ਸਿੰਘ ਸੇਖਾ ਵਲੋਂ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਅਤੇ ਫੋਟੋਗ੍ਰਾਫੀ ਕਰਕੇ ਯਾਦਗਰੀ ਪਲਾਂ ਨੂੰ ਪੱਕੇ ਤੌਰ ਤੇ ਸੰਭਾਲਿਆ ਗਿਆ।
ਅਖੀਰ ਵਿਚ ਇੰਸਟੀਚਿਊਟ ਦੇ ਡਾਇਰੈਕਟਰ ਸ੍ਰ ਹਰਪ੍ਰੀਤ ਸਿੰਘ ਵਲੋਂ ਆਏ ਵਿਦਵਾਨਾਂ ਅਤੇ ਇੰਸਟੀਚੀਊਟ ਦੀ ਪ੍ਰਬੰਧਕੀ ਕਮੇਟੀ ਦੇ ਹਾਜ਼ਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ।
ਮੈਨੇਜਮੈਂਟ ਮੈਂਬਰ ਸ੍ਰੀ ਸੰਜੀਵ ਕੁਮਾਰ ਸਾਹਨੇਵਾਲੀਆ, ਸੁਸ਼ੀਲ ਕੁਮਾਰ ਸ਼ਰਮਾ, ਨਵਦੀਪ ਸ਼ਰਮਾ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ ਸ੍ਰੀ ਸਵਰਨ ਸਿੰਘ, ਦਵਿੰਦਰ ਸਿੰਘ ਸੇਖਾ,ਮੇਜਰ ਸਿੰਘ, ਨਿਰਮਲ ਸਿੰਘ, ਸ਼ਮਸ਼ੇਰ ਸਿੰਘ, ਰਾਜਿੰਦਰ ਸਿੰਘ, ਕੰਵਲਜੀਤ ਸਿੰਘ, ਗੁਰਨਾਮ ਸਿੰਘ ਸੀਤਲ ਵਲੋਂ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
3 attachments • Scanned by Gmail