ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਨੀਪੁਰ ਵਿਖੇ ਸਵੱਛਤਾ ਅਭਿਆਨ ਤਹਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।

ਲੁਧਿਆਣਾ: ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆ ਸਾਗਰੀ ਆਰ. ਯੂ. ਅਤੇ ਵਣ ਰੇਂਜ ਅਫ਼ਸਰ ਵਿਸਥਾਰ ਰੇਂਜ ਲੁਧਿਆਣਾ ਸ੍ਰ ਸਮਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਸਵੱਛਤਾ ਅਭਿਆਨ ਦੌਰਾਨ ਵਾਤਾਵਰਣ ਨੂੰ ਸਾਫ਼- ਸੁਥਰਾ ਰੱਖਣ ਸਬੰਧੀ ਜਾਣਕਾਰੀ ਦੇਣ ਲਈ ਸਰਕਾਰੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਨੀਪੁਰ (ਲੁਧਿਆਣਾ) ਵਿਖੇ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ ਜਿਸ ਦੌਰਾਨ ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਵੱਖ-ਵੱਖ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਸਵੱਛਤਾ ਅਭਿਆਨ ਅਤੇ ਵਾਤਾਵਰਣ ਸੰਭਾਲ ਸਬੰਧੀ ਡਰਾਇੰਗ  ਮੁਕਾਬਲੇ ਵੀ ਕਰਵਾਏ ਗਏ। ਵਣ ਵਿਭਾਗ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਫੀਲਡ ਸਟਾਫ ਦੁਆਰਾ ਬੱਚਿਆਂ ਨੂੰ ਵਾਤਾਵਰਣ ਸਬੰਧੀ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਵਾਤਾਵਰਣ ਪੱਖੀ ਆਦਤਾਂ ਅਪਣਾਉਣ, ਆਲੇ- ਦੁਆਲੇ ਦੀ ਸਫਾਈ ਰੱਖਣ ਅਤੇ  ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਸਕੂਲ ਕੈਂਪਸ ਵਿੱਚ ਬੂਟੇ ਲਗਾ ਕੇ ਵਣ ਮਹਾਂਉਤਸਵ ਵੀ ਮਨਾਇਆ ਗਿਆ। ਇਸ ਮੌਕੇ ਵਣ ਬਲਾਕ ਅਫ਼ਸਰ ਸ਼ੀ੍ਮਤੀ ਪਰਨੀਤ ਕੌਰ, ਵਣ ਬੀਟ ਇੰਚਾਰਜ ਲੁਧਿਆਣਾ ਕੁਲਦੀਪ ਸਿੰਘ, ਵਣ ਬੀਟ ਇੰਚਾਰਜ ਸਮਰਾਲਾ ਕੁਲਦੀਪ ਸਿੰਘ ਅੱਤਰੀ, ਸਕੂਲ ਇੰਚਾਰਜ ਸ੍ਰੀ ਜੀਵਨ ਸਿੰਘ, ਮਨਪੀ੍ਤ ਕੌਰ (ਅਧਿਆਪਕ), ਸਿਮਰਨਜੀਤ ਕੌਰ (ਅਧਿਆਪਕ) ਅਤੇ ਹੋਰ ਸਕੂਲ ਸਟਾਫ ਹਾਜ਼ਰ ਸੀ। ਸਕੂਲ ਇੰਚਾਰਜ ਵੱਲੋਂ ਵਣ ਵਿਭਾਗ ਦੇ ਇਸ ਸਲਾਘਾਯੋਗ ਉਪਰਾਲੇ ਲਈ ਉਚੇਚਾ ਧੰਨਵਾਦ ਕੀਤਾ ਗਿਆ।
ਬਰਜਿੰਦਰ ਕੌਰ ਬਿਸਰਾਓ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਦੇਣ ਤੋਂ ਭੱਜੀ ਜ਼ਿਲਾ ਪ੍ਰਧਾਨ ਸੀ ਪੀ ਐੱਫ  ਨੂੰ ਦਫ਼ਤਰ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ 
Next articleਗੁਰੂ ਨਾਨਕ ਨੈਸ਼ਨਲ  ਕਾਲਜ ਕੋ-ਐਡ ਨਕੋਦਰ ਵਿੱਚ ਕਾਲਜ ਦੇ ਕਾਮਰਸ ਵਿਭਾਗ ਵਲੋ ਦੋ ਦਿਨਾ ਵਰਕਸ਼ਾਪ  ਮਿਤੀ 13 ਤੇ 14 ਸਤੰਬਰ ਨੂੰ ਸਕਿਉਰਿਟੀ ਐਕਸਚੇਂਜ  ਬੋਰਡ  ਆਫ ਇੰਡੀਆ ਵਲੋਂ  ਕਰਵਾਇਆ  ਗਿਆ |