ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਹੌੜਾ ਵਿਖੇ ਸਵੱਛਤਾ ਅਭਿਆਨ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।

ਲੁਧਿਆਣਾ ਮਿਤੀ  2023-ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆ ਸਾਗਰੀ ਆਰ. ਯੂ. ਅਤੇ ਵਣ ਰੇਂਜ ਅਫ਼ਸਰ ਵਿਸਥਾਰ ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਸਵੱਛਤਾ ਪਖਵਾੜੇ ਦੌਰਾਨ ਵਾਤਾਵਰਣ ਨੂੰ ਸਾਫ਼- ਸੁਥਰਾ ਰੱਖਣ ਸਬੰਧੀ ਜਾਣਕਾਰੀ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਹੌੜਾ(ਲੁਧਿਆਣਾ) ਵਿਖੇ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ ਜਿਸ ਦੌਰਾਨ ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਵੱਖ-ਵੱਖ ਗਤੀਵਿਧੀਆਂ ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਦੁਆਰਾ ਅਧਿਆਪਕ ਦਿਵਸ ਨੂੰ ਸਮਰਪਿਤ ਸਕੂਲ ਅਧਿਆਪਕਾਂ ਨੂੰ ਤੁਲਸੀ, ਕੜੀ ਪੱਤਾ, ਸੁਹਾਜਣਾਂ ਆਦਿ ਮੈਡੀਸ਼ਨ ਪਲਾਂਟ ਵੀ ਵੰਡੇ ਗਏ। ਪੋ੍ਗਰਾਮ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਸਵੱਛਤਾ ਅਭਿਆਨ ਅਤੇ ਵਾਤਾਵਰਣ ਸੰਭਾਲ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਵਣ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  ਵਣ ਕਰਮਚਾਰੀਆਂ ਵੱਲੋਂ ਬੱਚਿਆਂ ਨੂੰ ਵਾਤਾਵਰਣ ਸਬੰਧੀ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ।

ਉਹਨਾਂ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਵਾਤਾਵਰਣ ਪੱਖੀ ਆਦਤਾਂ ਅਪਣਾਉਣ, ਆਲੇ- ਦੁਆਲੇ ਦੀ ਸਫਾਈ ਰੱਖਣ ਅਤੇ  ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਣ ਬਲਾਕ ਅਫਸਰ ਸ਼ੀ੍ਮਤੀ ਪਰਨੀਤ ਕੌਰ, ਵਣ ਬੀਟ ਇੰਚਾਰਜ ਲੁਧਿਆਣਾ ਕੁਲਦੀਪ ਸਿੰਘ, ਵਣ ਬੀਟ ਇੰਚਾਰਜ ਸਮਰਾਲਾ ਕੁਲਦੀਪ ਸਿੰਘ ਅੱਤਰੀ, ਸਕੂਲ ਇੰਚਾਰਜ ਸ੍ਰੀਮਤੀ ਕਮਲਪ੍ਰੀਤ ਕੌਰ ਮਾਂਗਟ,  ਮਹਿੰਦਰਪਾਲ ਕੌਰ (ਪੰਜਾਬੀ ਲੈਕਚਰਾਰ), ਰਮਨਦੀਪ ਸਿੰਘ (ਸਾਇੰਸ ਮਾਸਟਰ), ਹਰਜੀਤ ਕੌਰ (ਡਰਾਇੰਗ ਟੀਚਰ), ਮਨਦੀਪ ਸਿੰਘ (ਕਾਮਰਸ ਲੈਕਚਰਾਰ), ਸ਼ਿਖਾ (ਵੋਕੇਸ਼ਨਲ ਟੇ੍ਨਰ) ਅਤੇ ਹੋਰ ਸਕੂਲ ਸਟਾਫ ਹਾਜ਼ਰ ਸੀ। ਸਕੂਲ ਇੰਚਾਰਜ ਵੱਲੋਂ ਵਣ ਵਿਭਾਗ ਦੇ ਇਸ ਸਲਾਘਾਯੋਗ ਉਪਰਾਲੇ ਲਈ ਉਚੇਚਾ ਧੰਨਵਾਦ ਕੀਤਾ ਗਿਆ।

ਬਰਜਿੰਦਰ ਕੌਰ ਬਿਸਰਾਓ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਤਰ-ਰਾਸ਼ਟਰੀ ਕਬੱਡੀ ਕੋਚ ਮਾ. ਬਲਜੀਤ ਸਿੰਘ ਰਤਨਗੜ੍ਹ ਕਨੇਡਾ ਵਿਖੇ ਸੋਨ ਤਮਗੇ ਨਾਲ਼ ਸਨਮਾਨਿਤ
Next articleਬਾਇਓਮੈਟ੍ਰਿਕ ਮਸ਼ੀਨਾਂ ਚੋ ਤਕਨੀਕੀ ਹੋਣ ਕਾਰਨ ਰਾਸ਼ਨ ਕਾਰਡ ਧਾਰਕ ਤੇ ਡਿੱਪੂ ਹੋਲਡਰ ਹੋ ਰਹੇ ਪਰੇਸ਼ਾਨ