ਨਿੱਜੀ ਜਾਇਦਾਦਾਂ ਬਣਾਉਣ ਲਈ ਹਲਕੇ ਨੂੰ ਜੰਗ ਦਾ ਮੈਦਾਨ ਬਣਾਉਣ ਵਾਲੇ ਉਮੀਦਵਾਰਾਂ ਨੂੰ ਆਪਣੀ ਵੋਟ ਦੁਆਰਾ ਲੋਕ ਦੇਣਗੇ ਕਰਾਰਾ ਜਵਾਬ – ਕੈਪਟਨ ਹਰਮਿੰਦਰ ਸਿੰਘ
ਕਪੂਰਥਲਾ , (ਕੌੜਾ)-ਪੂੰਜੀਪਤੀਆਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾਇਆ ਹੋਇਆ ਹੈ।ਜਿੰਨ੍ਹਾਂ ਨੇ ਨਿੱਜੀ ਜਾਇਦਾਦਾਂ ਬਣਾਉਣ ਲਈ ਹਲਕੇ ਨੂੰ ਜੰਗ ਦਾ ਮੈਦਾਨ ਬਣਾਇਆ ਹੋਇਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਤੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਵੱਲੋਂ ਪਿੰਡ ਬੂਲਪੁਰ ਵਿਖੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਗ੍ਰਹਿ ਵਿਖੇ ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ,ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐੱਸ ਜੀ ਪੀ ਸੀ ਦੀ,ਬਸਪਾ ਆਗੂ ਤਰਸੇਮ ਡੌਲਾ ਦੀ ਅਗਵਾਈ ਹੇਠ
ਕੀਤੀ ਇੱਕ ਅਹਿਮ ਚੋਣ ਮੀਟਿੰਗ ਦੌਰਾਨ ਪਿੰਡ ਦੇ ਸਮੂਹ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਦਾ ਆਪਸੀ ਕਲੇਸ਼ ਹੀ ਉਹਨਾਂ ਨੂੰ ਹਲਕਾ ਸੁਲਤਾਨਪੁਰ ਲੋਧੀ ਵਿੱਚ ਲੈ ਬੈਠੇਗਾ। ਇੱਕ ਪਾਸੇ ਕਾਂਗਰਸ ਦੀ ਟਿਕਟ ਤੇ ਲੜ ਰਿਹਾ ਉਮੀਦਵਾਰ ਨਵਤੇਜ ਸਿੰਘ ਚੀਮਾ ਹੈ । ਜਿਸ ਨੇ ਪੰਜ ਸਾਲ ਹਲਕੇ ਲੋਕਾਂ ਤੇ ਝੂਠੇ ਪਰਚੇ ਕਰਵਾ ਕੇ ਉਹਨਾਂ ਤੋਂ ਖੂਬ ਪੈਸਾ ਲੁੱਟਿਆ , ਤੇ ਦੂਜੇ ਪਾਸੇ ਉਹ ਪੂੰਜੀਪਤੀ ਹੈ। ਜੋ ਆਪਣੇ ਹੰਕਾਰੀ ਪਿਉ ਦੀ ਦੌਲਤ ਦੇ ਸਿਰ ਤੇ ਅਜ਼ਾਦ ਉਮੀਦਵਾਰ ਚੋਣ ਲੜ ਰਿਹਾ ਹੈ। ਇਹਨਾਂ ਦੋਹਾਂ ਉਮੀਦਵਾਰਾਂ ਨੂੰ ਮੂੰਹ ਤੋੜਵਾਂ ਜਵਾਬ ਤੁਸੀਂ ਤਾਂ ਹੀ ਦੇ ਸਕਦੇ ਹੋ ਜੇਕਰ ਅਕਾਲੀ ਬਸਪਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਇਤਿਹਾਸਕ ਜਿੱਤ ਦਿਵਾਉਂਦੇ ਹੋਏ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਮਯਾਬ ਕਰਦੇ ਹੋ। ਇਸ ਦੌਰਾਨ ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਬਰ ਐੱਸ ਜੀ ਪੀ ਸੀ, ਸਾਬਕਾ ਸਰਪੰਚ ਬੀਬੀ ਜਸਵਿੰਦਰ ਕੌਰ ਟਿੱਬਾ ,ਅਕਾਲੀ ਆਗੂ ਮਾਸਟਰ ਪ੍ਰੀਤਮ ਸਿੰਘ ਠੱਟਾ ਨਵਾਂ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਲਈ ਵੋਟਰਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ
ਬਸਪਾ ਆਗੂ ਤਰਸੇਮ ਡੌਲਾ ਨੇ ਆਖਿਆ ਕਿ ਬਹੁਜਨ ਸਮਾਜ ਪਾਰਟੀ ,ਸ੍ਰੋਮਣੀ ਅਕਾਲੀ ਦਲ ਅਨਸੂਚਿਤ ਜਾਤੀ ਦੇ ਲੋਕਾਂ ਦੀ ਪਾਰਟੀ ਹੈ।ਇਹ ਲੋਕਾਂ ਦੀਆਂ ਸਮੱਸਿਅਵਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।ਬਸਪਾ ਦੇ ਵਰਕਰ ਸਰਕਾਰੀ ਦਫਤਰਾਂ ਵਿਚ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਹਨ।ਉਹਨਾਂ ਵਿਚ ਕਿਸ ਤਰ੍ਹਾਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਦੇ ਇਸ਼ਾਰੇ ਤੇ ਸਰਕਾਰੀ ਅਧਿਕਾਰੀ ਕਰਮਚਾਰੀ ਲੁੱਟ ਖਸੁੱਟ ਕਰਦੇ ਹਨ।ਜਿਸ ਗਰੀਬ ਇਨਸਾਨ ਕੋਲ ਇਹਨਾਂ ਭੁੱਖੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹੁੰਦੇ, ਉਹਨਾਂ ਨੂੰ ਦਫਤਰ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ।ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਦਾ ਗੁੰਮਰਾਹ ਕੁੰਨ ਪ੍ਰਚਾਰ ਕਰ ਰਿਹਾ ਹੈ।ਦਿੱਲੀ ਵਿਚ ਵਿਕਾਸ ਕਾਰਜ਼ ਦੇ ਦਾਅਵੇ ਕਰ ਰਿਹਾ ਹੈ।ਉਥੋਂ ਦੇ ਲੋਕ ਆਪ ਦੀ ਸਰਕਾਰ ਤੋਂ ਬਹੁਤ ਦੁੱਖੀ ਹਨ।ਕੇਜਰੀਵਾਲ ਇਕ ਕਾਰੋਬਾਰੀ ਇਨਸਾਨ ਹੈ, ਇਹ ਵੀ ਆਬਾਨੀ ਭਰਾਵਾਂ ਵਾਂਗ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਣਨਾ ਚਾਹੁੰਦਾ ਹੈ।ਇਸ ਕਰਕੇ ਅਜਿਹੇ ਲੋਕਾਂ ਨੂੰ ਵੋਟ ਨਾ ਪਾਓ ਜੋ ਤੁਹਾਨੂੰ ਝੂਠੇ ਸਬਜ਼ਬਾਗ ਦਿਖਾ ਰਹੇ ਹਨ। ਇਸ ਮੌਕੇ ਤੇ ਬੀਬੀ ਮਨਿੰਦਰ ਕੌਰ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ , ਸਰਬਜੀਤ ਸਿੰਘ ਆਡ਼੍ਹਤੀਆ, ਸੁਖਵਿੰਦਰ ਸਿੰਘ ਮਰੋਕ, ਮਲਕੀਤ ਸਿੰਘ ਮੋਮੀ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਨੰਨੜਾ, ਸਦਾਗਰ ਸਿੰਘ ,ਮਹਿੰਦਰ ਸਿੰਘ ਸੈਕਟਰੀ , ਇੰਦਰਜੀਤ ਸਿੰਘ , ਗੁਰਮੁਖ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਸ਼ਨ ਸਿੰਘ, ਨਰਿੰਦਰਜੀਤ ਸਿੰਘ ਧੰਜੂ ,ਡਾ ਸੰਤੋਖ ਸਿੰਘ, ਸਾਧੂ ਸਿੰਘ ,ਮਾਸਟਰ ਦਰਸ਼ਨ ਸਿੰਘ, ਭਜਨ ਸਿੰਘ, ਅਬਦੁਲ ਸਿਤਾਰ, ਬਲਬੀਰ ਸਿੰਘ, ਰਣਜੀਤ ਸਿੰਘ ,ਮਲਕੀਤ ਸਿੰਘ ਆਡ਼੍ਹਤੀਆ, ਕੇਵਲ ਸਿੰਘ ਫੌਜੀ, ਲਖਵਿੰਦਰ ਸਿੰਘ ਥਿੰਦ , ਪਿਆਰਾ ਸਿੰਘ ਭੱਟੀ, ਪਰਮਜੀਤ ਸਿੰਘ, ਜਸਵੰਤ ਸਿੰਘ ,ਸ਼ਿੰਗਾਰਾ ਸਿੰਘ, ਦਰਸ਼ਨ ਸਿੰਘ ,ਬੂਟਾ ਸਿੰਘ ਸਾਬਕਾ ਸਰਪੰਚ ,ਸਰਵਣ ਸਿੰਘ ਚੰਦੀ, ਜਸਵਿੰਦਰ ਸਿੰਘ ਜੋਸਨ ,ਹਰਨੇਕ ਸਿੰਘ ,ਜਗਜੀਤ ਸਿੰਘ ਫੌਜੀ, ਬਲਵਿੰਦਰ ਸਿੰਘ ਲਹਿਰੀ, ਜਰਨੈਲ ਸਿੰਘ, ਬੀਬੀ ਜਸਵਿੰਦਰ ਕੌਰ, ਪਰਮਿੰਦਰ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਗਿਆਨ ਕੌਰ, ਜਸਵੀਰ ਕੌਰ, ਜਗਜੀਤ ਕੌਰ ,ਲਖਵਿੰਦਰ ਸਿੰਘ ਮਰੋਕ ,ਪਰਵਿੰਦਰ ਸਿੰਘ ਪੱਪਾ ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।
ਕੈਪਸ਼ਨ- ਇੰਜੀਨੀਅਰ ਸਵਰਨ ਸਿੰਘ , ਜਰਨੈਲ ਸਿੰਘ ਡੋਗਰਾਂਵਾਲਾ ਤੇ ਤਰਸੇਮ ਡੌਲਾ ਦੀ ਅਗਵਾਈ ਹੇਠ ਪਿੰਡ ਬੂਲਪੁਰ ਵਿਖੇ ਕੈਪਟਨ ਹਰਮਿੰਦਰ ਸਿੰਘ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly